Sunday, October 25, 2026
Home Hoshiarpur ਸ਼੍ਰੋਮਣੀ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਤਿਖੋਵਾਲ ਵੱਲੋਂ ਨਵੀਂ ਕਮੇਟੀ ਦਾ...

ਸ਼੍ਰੋਮਣੀ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਤਿਖੋਵਾਲ ਵੱਲੋਂ ਨਵੀਂ ਕਮੇਟੀ ਦਾ ਗਠਨ

ਮੁਕੇਰੀਆਂ (ਦ ਸਟੈਲਰ ਨਿਊਜ਼), ਦੀਪਕ ਭਾਟੀਆ। ਤਿਖੋਵਾਲ (ਮੁਕੇਰੀਆਂ) ਵਿਖੇ ਸ਼੍ਰੋਮਣੀ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ (ਰਜਿ.) ਦੀ ਮੀਟਿੰਗ ਦੌਰਾਨ ਸਭਾ ਦੀ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਸਭਾ ਦੇ ਮੈਂਬਰਾਂ ਦੀ ਸਹਿਮਤੀ ਨਾਲ ਨਵੀਂ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਗਈ। ਮੀਟਿੰਗ ਦੌਰਾਨ ਵਰਿੰਦਰ ਜੱਸਲ ਨੂੰ ਸਭਾ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਦਲਜੀਤ ਸਿੰਘ ਬਿੱਟਾ ਨੂੰ ਵਾਈਸ ਪ੍ਰਧਾਨ, ਸਰਵਣ ਦਾਸ ਜੱਸਲ ਨੂੰ ਚੇਅਰਮੈਨ, ਰਮਨ ਸੰਧੂ ਨੂੰ ਸੈਕਟਰੀ ਅਤੇ ਵਿਜੈ ਜੱਸਲ ਨੂੰ ਕੈਸ਼ੀਅਰ ਦੀ ਜ਼ਿੰਮੇਵਾਰੀ ਸੌਂਪੀ ਗਈ।

Advertisements

ਇਸ ਤੋਂ ਇਲਾਵਾ ਕਮੇਟੀ ਦੇ ਮੈਂਬਰਾਂ ਵਜੋਂ ਬਲਵੀਰ ਜੱਸਲ, ਬੁਆ ਦਾਸ, ਰਾਮ ਕਿਸ਼ਨ, ਪਵਨ ਧਰਮਪੁਰ, ਅਸ਼ਵਨੀ ਜੱਸਲ, ਗੁਰਮੁੱਖ ਮਾਨਾ, ਓਂਕਾਰ ਸਿੰਘ, ਬੂਟਾ ਦਗਨ, ਦੀਪਕ ਕੁਮਾਰ ਘਸੀਟਪੁਰ ਅਤੇ ਹੇਮਰਾਜ ਧਰਮਪੁਰ ਨੂੰ ਸ਼ਾਮਲ ਕੀਤਾ ਗਿਆ। ਨਵੀਂ ਚੁਣੀ ਗਈ ਕਮੇਟੀ ਨੇ ਸਭਾ ਦੇ ਧਾਰਮਿਕ ਅਤੇ ਸਮਾਜਿਕ ਕਾਰਜਾਂ ਨੂੰ ਹੋਰ ਵਧੀਆ ਢੰਗ ਨਾਲ ਅੱਗੇ ਵਧਾਉਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਹ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਮਿਲਜੁਲ ਕੇ ਕੰਮ ਕਰਨਗੇ। ਸਭਾ ਦੇ ਮੈਂਬਰਾਂ ਅਤੇ ਇਲਾਕੇ ਦੇ ਸੰਗਤਾਂ ਵੱਲੋਂ ਨਵੀਂ ਕਮੇਟੀ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੇ ਸਫਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ।

LEAVE A REPLY

Please enter your comment!
Please enter your name here