Friday, October 30, 2026
Home National ਇੰਟਰਨੈਸ਼ਨਲ ਕੱਪੜਾ ਫੈਕਟਰੀ ‘ਚ ਲੱਗੀ ਅੱਗ, ਜਾਨੀ ਨੁਕਸਾਨ ਤੋ ਬਚਾਅ

ਇੰਟਰਨੈਸ਼ਨਲ ਕੱਪੜਾ ਫੈਕਟਰੀ ‘ਚ ਲੱਗੀ ਅੱਗ, ਜਾਨੀ ਨੁਕਸਾਨ ਤੋ ਬਚਾਅ

ਦਿੱਲੀ (ਦ ਸਟੈਲਰ ਨਿਊਜ਼)। ਦਿੱਲੀ ਰੋਡ ਤੇ ਸਥਿਤ ਗੇਟਸਨ ਇੰਟਰਨੈਸ਼ਨਲ ਕੱਪੜਾ ਫੈਕਟਰੀ ਵਿੱਚ ਬੀਤੀ ਕੱਲ੍ਹ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅੱਗ ਇੰਨੀ ਤੇਜ਼ ਸੀ ਕਿ ਅੱਗ ਨੇ ਪੂਰੀ ਫੈਕਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਮੁਲਾਜ਼ਮਾਂ ਨੂੰ ਪਹਿਲਾ ਹੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ, ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਸੂਚਨਾ ਮਿਲਦੇ ਹੀ ਅੱਗ ਬੁਝਾਊ ਅਮਲੇ ਦੀਆਂ ਸੱਤ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।

Advertisements

ਅੱਗ ਬੁਝਾਉਣ ਲਈ ਕਰੀਬ ਦੋ ਤੋਂ ਤਿੰਨ ਘੰਟੇ ਦਾ ਸਮਾਂ ਲੱਗਿਆ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ, ਫਿਲਹਾਲ ਵਿਭਾਗ ਦੀਆਂ ਟੀਮਾਂ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਫੈਕਟਰੀ ਮਾਲਕ ਵਿਕਾਸ ਨੇ ਦੱਸਿਆ ਕਿ ਫੈਕਟਰੀ ਦੇ ਬਾਹਰ ਲੱਗੇ ਟਰਾਂਸਫਾਰਮਰ ਵਿੱਚ ਜ਼ੋਰਦਾਰ ਧਮਾਕਾ ਹੋਇਆ, ਜਿਸ ਤੋਂ ਤੁਰੰਤ ਬਾਅਦ ਅੰਦਰ ਸ਼ਾਰਟ ਸਰਕਟ ਹੋ ਗਿਆ। ਸ਼ਾਰਟ ਸਰਕਟ ਕਾਰਨ ਨਿਕਲੀਆਂ ਚੰਗਿਆੜੀਆਂ ਨੇ ਉੱਥੇ ਰੱਖੇ ਕੱਪੜਿਆਂ ਦੇ ਰੋਲ ਅਤੇ ਗੱਤੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਦੇਖਦੇ ਹੀ ਦੇਖਦੇ ਅੱਗ ਮਸ਼ੀਨਾਂ ਤੱਕ ਫੈਲ ਗਈ। ਫਾਇਰ ਬ੍ਰਿਗੇਡ ਅਧਿਕਾਰੀ ਆਤਿਸ਼ ਰਾਏ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਵਿਭਾਗ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਸਨ। ਕਰੀਬ ਡੇਢ ਘੰਟੇ ਦੀ ਕੜੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ। ਫੈਕਟਰੀ ਦੇ ਅੰਦਰ ਕੱਪੜਿਆਂ ਦਾ ਭਾਰੀ ਸਟਾਕ ਮੌਜੂਦ ਸੀ, ਇਸ ਕਾਰਨ ਇਲਾਕੇ ਵਿੱਚ ਧੂੰਏਂ ਦਾ ਗੁਬਾਰ ਕਾਫ਼ੀ ਜ਼ਿਆਦਾ ਫੈਲ ਗਿਆ, ਜਿਸ ਨਾਲ ਰਾਹਤ ਕਾਰਜਾਂ ਵਿੱਚ ਥੋੜ੍ਹੀ ਰੁਕਾਵਟ ਜ਼ਰੂਰ ਆਈ। ਪੁਲੀਸ ਫੋਰਸ ਵੀ ਮੌਕੇ ’ਤੇ ਤਾਇਨਾਤ ਰਹੀ। ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੈ।

LEAVE A REPLY

Please enter your comment!
Please enter your name here