Sunday, October 11, 2026
Home National ਉਤਰਾਖੰਡ ‘ਚ ਸਿਲੰਡਰ ਫਟਣ ਕਾਰਨ 5 ਵਿਅਕਤੀ ਝੁਲਸੇ

ਉਤਰਾਖੰਡ ‘ਚ ਸਿਲੰਡਰ ਫਟਣ ਕਾਰਨ 5 ਵਿਅਕਤੀ ਝੁਲਸੇ

ਉਤਰਾਖੰਡ (ਦ ਸਟੈਲਰ ਨਿਊਜ਼)। ਉਤਰਾਖੰਡ ਦੇ ਰੁਦਰਪੁਰ ਵਿੱਚ ਇਕ ਦਰਦਨਾਕ ਘਟਨਾ ਵਾਪਰੀ ਹੈ, ਜਿਥੇ ਸਿਲੰਡਰ ਫਟਣ ਕਾਰਨ 5 ਵਿਅਕਤੀ ਝੁਲਸ ਗਏ। ਪੁਲਿਸ ਨੇ ਜ਼ਖਮੀਆਂ ਵਿੱਚੋਂ ਚਾਰ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ। ਮੌਕੇ ’ਤੇ ਪਹੁੰਚੀ ਅੱਗ ਬੁਝਾਊ ਵਿਭਾਗ ਨੇ ਅੱਗ ‘ਤੇ ਕਾਬੂ ਪਾਇਆ। ਇਹ ਘਟਨਾ ਰੁਦਰਪੁਰ ਦੇ ਟਰਾਂਜ਼ਿਟ ਕੈਂਪ ਪੁਲਿਸ ਸਟੇਸ਼ਨ ਦੀ ਹੱਦ ਅੰਦਰ ਵਾਰਡ ਨੰਬਰ 9 ਵਿਚ ਵਾਪਰੀ। ਸੂਚਨਾ ਮਿਲਣ ‘ਤੇ ਟਰਾਂਜ਼ਿਟ ਕੈਂਪ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਮੋਹਨ ਚੰਦਰ ਪਾਂਡੇ, ਐਡੀਸ਼ਨਲ ਸਬ-ਇੰਸਪੈਕਟਰ ਹ੍ਰਿਦੇਸ਼ ਪਰਿਹਾਰ, ਡਾਇਲ 112 ਕਰਮਚਾਰੀਆਂ ਅਤੇ ਫਾਇਰ ਵਿਭਾਗ ਦੀ ਇੱਕ ਟੀਮ ਦੇ ਨਾਲ ਮੌਕੇ ‘ਤੇ ਪਹੁੰਚੀ।

Advertisements

ਕਿਰਾਏਦਾਰ ਰਾਮ ਆਸਰਾ ਨੇ ਜਾਣਕਾਰੀ ਦਿੱਦੇ ਹੋਏ ਦੱਸਿਆ ਕਿ ਗੈਸ ਲੀਕ ਹੋਣ ਕਾਰਨ ਸਿਲੰਡਰ ਨੂੰ ਅੱਗ ਲੱਗ ਗਈ। ਜਿਸ ਕਰਕੇ ਕਿਰਾਏਦਾਰ ਲਪੇਟ ਵਿਚ ਆ ਗਏ। ਝੁਲਸ ਜਾਣ ਵਾਲਿਆਂ ਵਿਚ ਦੇਵਕੀ, ਅਨੀਤਾ, ਸੰਗੀਤਾ ਦੇਵੀ, ਅਤੇ ਪਾਰੁਲ ਦਾ ਨਾਂ ਸ਼ਾਮਲ ਹੈ।

LEAVE A REPLY

Please enter your comment!
Please enter your name here