Saturday, October 31, 2026
Home Latest ਹੁਸ਼ਿਆਰਪੁਰ ਦੀਆਂ ਦੋ ਭੈਣਾਂ ਨੇ ਪੰਜਾਬ ਤੇ ਮਾਪਿਆਂ ਦਾ ਵਧਾਇਆ ਮਾਨ, ਜਰਮਨੀ...

ਹੁਸ਼ਿਆਰਪੁਰ ਦੀਆਂ ਦੋ ਭੈਣਾਂ ਨੇ ਪੰਜਾਬ ਤੇ ਮਾਪਿਆਂ ਦਾ ਵਧਾਇਆ ਮਾਨ, ਜਰਮਨੀ ‘ਚ ਜਿੱਤੀਆਂ ਚੋਣਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਹਰ ਦੇਸ਼ ਵਿੱਚ ਭਾਰਤ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਸ ਲੜੀ ਵਿੱਚ ਹੁਸ਼ਿਆਰਪੁਰ ਦੇ ਟਾਂਡਾ ਦੇ ਪਿੰਡ ਰਾੜਾ ਤੋਂ ਦੋ ਭੈਣਾਂ, ਹਰਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਨੇ ਨੇ ਜਰਮਨੀ ਵਿੱਚ ਵਿਦੇਸ਼ੀ ਕੌਂਸਲ ਅਤੇ ਸਿਟੀ ਪਾਰਲੀਮੈਂਟ ਚੋਣਾਂ ਜਿੱਤ ਕੇ ਦੁਨੀਆ ਭਰ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਸ ਖ਼ਬਰ ਨਾਲ ਉਨ੍ਹਾਂ ਦੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਵਧਾਈ ਦੇਣ ਵਾਲਿਆ ਦਾ ਤਾਂਤਾ ਲੱਗਿਆ ਹੋਇਆ ਹੈ। ਪਰਿਵਾਰ ਵੱਲੋਂ ਦੋਵਾਂ ਭੈਣਾਂ ਦੀ ਇਸ ਪ੍ਰਾਪਤੀ ਨੂੰ ਲੈ ਕੇ ਜਸ਼ਨ ਮਨਾਏ ਜਾ ਰਹੇ ਹਨ।

Advertisements

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਭੈਣਾਂ ਨੇ ਜਰਮਨ ਸ਼ਹਿਰ ਕੇਲਚੇਮ ਵਿੱਚ ਚੋਣਾਂ ਜਿੱਤੀਆਂ ਹਨ ਅਤੇ ਇਹ ਉਨ੍ਹਾਂ ਦੀ ਦੂਜੀ ਵਾਰ ਹੈ। ਉਧਰ, ਵੀਡੀਓ ਕਾਲ ਰਾਹੀਂ ਗੱਲ ਕਰਦਿਆਂ, ਦੋਵਾਂ ਭੈਣਾਂ ਨੇ ਦੱਸਿਆ ਕਿ ਚੋਣਾਂ ਮਾਰਚ ਵਿੱਚ ਹੋਈਆਂ ਸਨ ਅਤੇ ਉਹ ਦੋਵੇਂ ਪੜ੍ਹਾਈ ਲਈ ਜਰਮਨੀ ਆਉਣ ਵਾਲੇ ਬੱਚਿਆਂ ਦੀ ਮਦਦ ਕਰਦੀਆਂ ਹਨ। ਜੇਕਰ ਕਿਸੇ ਵੀ ਵਿਦਿਆਰਥੀ ਨੂੰ ਵਿਦੇਸ਼ਾਂ ਵਿੱਚ ਪੜ੍ਹਾਈ ਨਾਲ ਸਬੰਧਤ ਕੋਈ ਸਮੱਸਿਆ ਆਉਂਦੀ ਹੈ, ਤਾਂ ਉਹ ਹਮੇਸ਼ਾ ਮਦਦ ਲਈ ਮੌਜੂਦ ਹਨ।

LEAVE A REPLY

Please enter your comment!
Please enter your name here