Saturday, October 31, 2026
Home Chandigarh ED ਵੱਲੋਂ ਡੀਆਈਜੀ ਭੁੱਲਰ ਦੇ 11 ਟਿਕਾਣਿਆ ਤੇ ਛਾਪੇਮਾਰੀ

ED ਵੱਲੋਂ ਡੀਆਈਜੀ ਭੁੱਲਰ ਦੇ 11 ਟਿਕਾਣਿਆ ਤੇ ਛਾਪੇਮਾਰੀ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਲੈ ਕੇ ਇਕ ਖ਼ਬਰ ਸਾਹਮਣੇ ਆਈ ਹੈ, ਜਿਸ ਵਿੱਚ ED ਵੱਲੋਂ ਡੀਆਈਜੀ ਦੇ 11 ਟਿਕਾਣਿਆ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਕਾਰਵਾਈ ਸਵੇਰੇ ਸ਼ੁਰੂ ਹੋਈ। 

Advertisements

ਜਾਣਕਾਰੀ ਅਨੁਸਾਰ ਈਡੀ ਵੱਲੋਂ ਚੰਡੀਗੜ੍ਹ, ਲੁਧਿਆਣਾ, ਪਟਿਆਲਾ, ਨਾਭਾ ਅਤੇ ਜਲੰਧਰ ਵਿੱਚ 11 ਥਾਵਾਂ ‘ਤੇ ਤਲਾਸ਼ੀ ਲਈ ਜਾ ਰਹੀ ਹੈ। ਇਹ ਟਿਕਾਣੇ ਭੁੱਲਰ, ਉਸਦੇ ਸਾਥੀਆਂ ਅਤੇ ਸ਼ੱਕੀ ਬੇਨਾਮੀਦਾਰਾਂ ਨਾਲ ਜੁੜੇ ਹੋਏ ਹਨ। ਡੀਆਈਜੀ ਭੁੱਲਰ ਨੂੰ ਪਿਛਲੇ ਸਾਲ 8 ਲੱਖ ਰੁਪਏ ਦੇ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸਦੇ ਅਹਾਤੇ ‘ਤੇ ਬਾਅਦ ਵਿੱਚ ਛਾਪੇਮਾਰੀ ਤੋਂ ਬਾਅਦ 7 ਕਰੋੜ ਰੁਪਏ ਨਿਕਲੇ।

ਇਸ ਤੋਂ ਇਲਾਵਾ ਪਟਿਆਲਾ ਦੇ ਮਸ਼ਹੂਰ ਪ੍ਰਾਪਰਟੀ ਡੀਲਰ ਬੀਐਚ ਪ੍ਰਾਪਰਟੀ ’ਤੇ ਵੀ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂਵੀ ਈਡੀ ਦੀ ਟੀਮ ਬੀਐਚ ਪ੍ਰਾਪਰਟੀ ’ਤੇ ਛਾਪੇਮਾਰੀ ਕਰ ਚੁੱਕੀ ਹੈ।

LEAVE A REPLY

Please enter your comment!
Please enter your name here