Sunday, October 11, 2026
Home Chandigarh ਬਿਜਲੀ ਵਿਭਾਗ ਨੇ ਲਿਆ ਮਹੱਤਵਪੂਰਨ ਫੈਸਲਾ: ਬਿਜਲੀ ਕੱਟਾਂ ‘ਤੇ ਲਗਾਈ ਅਸਥਾਈ ਰੋਕ

ਬਿਜਲੀ ਵਿਭਾਗ ਨੇ ਲਿਆ ਮਹੱਤਵਪੂਰਨ ਫੈਸਲਾ: ਬਿਜਲੀ ਕੱਟਾਂ ‘ਤੇ ਲਗਾਈ ਅਸਥਾਈ ਰੋਕ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਵਿਚ ਕੁਝ ਦਿਨ ਤੋਂ ਲੋਕ ਬਿਜਲੀ ਦੇ ਕੱਟਾਂ ਤੋਂ ਬਹੁਤ ਪਰੇਸ਼ਾਨ ਹੋਏ ਹਨ। ਇਸ ਨੂੰ ਦੇਖਦੇ ਹੋਏ ਬਿਜਲੀ ਵਿਭਾਗ ਨੇ ਇਕ ਮਹੱਤਵਪੂਰਨ ਫੈਸਲਾ ਲਿਆ। ਇਸ ਫੈਸਲੇ ਵਿੱਚ ਸੂਬੇ ਵਿਚ ਮੁਰੰਮਤ ਕਾਰਜਾਂ ਲਈ ਲੱਗਣ ਵਾਲੇ ਬਿਜਲੀ ਕੱਟਾਂ ‘ਤੇ ਅਸਥਾਈ ਰੋਕ ਲਗਾ ਦਿੱਤੀ ਗਈ ਹੈ। ਨਵੇਂ ਹੁਕਮਾਂ ਮੁਤਾਬਿਕ 30 ਅਪ੍ਰੈਲ ਤੱਕ 11 ਕੇਵੀ ਜਾਂ ਇਸ ਤੋਂ ਵੱਧ ਵਾਲੇ ਕਿਸੇ ਵੀ ਕੰਮ (PTW) ਲਈ ਬਿਨਾਂ ਜ਼ੋਨਲ ਦਫ਼ਤਰ ਦੀ ਲਿਖਤੀ ਮਨਜ਼ੂਰੀ ਦੇ ਇਜਾਜ਼ਤ ਨਹੀਂ ਮਿਲੇਗੀ।

Advertisements

ਮਿਲੀ ਜਾਣਕਾਰੀ ਮੁਤਾਬਿਕ ਵਿਭਾਗ ਨੇ ਪਹਿਲਾਂ ਤੈਅ ਕੀਤੇ ਸਾਰੇ ਸ਼ਟਡਾਊਨ ਤੁਰੰਤ ਰੱਦ ਕਰ ਦਿੱਤੇ ਹਨ। ਫੀਲਡ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਜਿੱਥੇ ਵੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਉਹਨੂੰ ਤੁਰੰਤ ਰੋਕਿਆ ਜਾਵੇ ਅਤੇ ਬਿਜਲੀ ਸਪਲਾਈ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ।

LEAVE A REPLY

Please enter your comment!
Please enter your name here