
ਅੰਬਾਲਾ (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਰੇਲਵੇ ਟਰੈਕ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਵੱਡੀ ਸਾਜ਼ਿਸ਼ ਕੀਤੀ ਗਈ ਹੈ। ਰਾਜਪੁਰਾ ਅਤੇ ਸ਼ੰਭੂ ਰੇਲਵੇ ਸਟੇਸ਼ਨਾਂ ਵਿਚਕਾਰ ਸਮਰਪਿਤ ਫਰੇਟ ਕੋਰੀਡੋਰ (DFCCIL) ‘ਤੇ ਕੱਲ੍ਹ ਦੇਰ ਰਾਤ ਇੱਕ ਧਮਾਕਾ ਹੋਇਆ। ਇਹ ਇੱਕ ਆਈਈਡੀ ਧਮਾਕਾ ਮੰਨਿਆ ਜਾ ਰਿਹਾ ਹੈ।

ਇਸ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਮੌਕੇ ‘ਤੇ ਮਿਲੇ ਇੱਕ ਮੋਬਾਈਲ ਫੋਨ ਤੋ ਹੋਈ ਹੈ। ਦੱਸ ਦਈਏ ਕਿ ਜਿਸ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ ਉਸਦੀ ਪਛਾਣ ਜਗਰੂਪ ਸਿੰਘ ਵਜੋਂ ਹੋਈ ਹੈ ਜੋ ਕਿ ਤਰਨਤਾਰਨ ਦੇ ਪਿੰਡ ਪੰਜਵੜ ਦਾ ਰਹਿਣ ਵਾਲਾ ਹੈ।
ਧਮਾਕੇ ਦੌਰਾਨ ਵਿਅਕਤੀ ਦੇ ਸਰੀਰ ਦਾ ਜ਼ਿਆਦਾਤਰ ਹਿੱਸਾ ਉੱਡ ਗਿਆ ਸੀ, ਜਿਸ ਨਾਲ ਸਿਰਫ਼ ਉਸਦਾ ਪੇਟ ਅਤੇ ਛਾਤੀ ਹੀ ਬਚੀ ਸੀ। ਹਾਲਾਂਕਿ, ਉਸਦਾ ਮੋਬਾਈਲ ਫੋਨ ਸੁਰੱਖਿਅਤ ਰਿਹਾ, ਜਿਸ ਕਾਰਨ ਉਸਦੀ ਪਛਾਣ ਹੋ ਸਕੀ। ਧਮਾਕੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਤਰਨਤਾਰਨ ਦੇ ਪਿੰਡ ਪੰਜਵੜ ਦੇ ਰਹਿਣ ਵਾਲੇ ਜਗਰੂਪ ਸਿੰਘ ਵਜੋਂ ਹੋਈ ਹੈ।
ਧਮਾਕੇ ਨਾਲ ਰੇਲਵੇ ਟਰੈਕ ਦੇ ਇੱਕ ਹਿੱਸੇ ਨੂੰ ਨੁਕਸਾਨ ਪਹੁੰਚਿਆ ਅਤੇ ਮਾਲ ਗੱਡੀਆਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਸੁਰੱਖਿਆ ਏਜੰਸੀਆਂ ਇਸ ਘਟਨਾ ਨੂੰ ਅੱਤਵਾਦੀ ਸਾਜ਼ਿਸ਼ ਮੰਨ ਰਹੀਆਂ ਹਨ। ਸਥਾਨਕ ਪੁਲਿਸ, ਰੇਲਵੇ ਦੀ ਅਪਰਾਧ ਸ਼ਾਖਾ ਅਤੇ ਖੁਫੀਆ ਏਜੰਸੀਆਂ ਦੇ ਨਾਲ ਜਾਂਚ ਵਿੱਚ ਸ਼ਾਮਲ ਹੋ ਗਈ ਹੈ।












