Monday, October 26, 2026
Home Hoshiarpur ਸੱਤਾ ਦੇ ਨਸ਼ੇ ਵਿੱਚ ਘੂਕ ਸੁੱਤੀ ਪੰਜਾਬ ਸਰਕਾਰ ਨੂੰ ਐਨਪੀਐਸ ਮੁਲਾਜ਼ਮਾਂ ਨੇ...

ਸੱਤਾ ਦੇ ਨਸ਼ੇ ਵਿੱਚ ਘੂਕ ਸੁੱਤੀ ਪੰਜਾਬ ਸਰਕਾਰ ਨੂੰ ਐਨਪੀਐਸ ਮੁਲਾਜ਼ਮਾਂ ਨੇ ਬੀਨ ਵਜਾਕੇ ਜਗਾਇਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕੇ ਪੂਰੇ ਪੰਜਾਬ ਦੇ 2004 ਤੋਂ ਬਾਅਦ ਭਰਤੀ ਐਨਪੀਐਸ ਕਰਮਚਾਰੀਆਂ ਨੇ ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ ਲੰਬੇ ਸਮੇਂ ਤੋਂ ਇਸ ਮੁੱਦੇ ਤੇ ਸੰਘਰਸ਼ ਕਰ ਰਹੀਆਂ ਤਿੰਨ ਜਥੇਬੰਦੀਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ, ਸੀਪੀਐਫ ਕਰਮਚਾਰੀ ਯੂਨੀਅਨ ਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਦੇ ਆਗੂਆਂ ਜਸਵੀਰ ਤਲਵਾੜਾ, ਸੰਜੀਵ ਧੂਤ, ਨਿਤਿਨ ਮਹਿਰਾ ਨੇ ਪੁਰਾਣੀ ਪੈਨਸ਼ਨ ਬਹਾਲੀ ਸਾਂਝਾਂ ਮੰਚ ਦੇ ਬੈਨਰ ਹੇਠ ਸਰਕਾਰ ਵਿਰੁੱਧ ਕੈਬਨਿਟ ਮੰਤਰੀ ਡਾ. ਰਵਜੋਤ ਦੇ ਦਫ਼ਤਰ ਸਾਹਮਣੇ ਮੱਝ ਅੱਗੇ ਬੀਨ ਵਜਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਦੇ ਆਪਣੇ ਚੋਣ ਵਾਅਦੇ ਤੋਂ ਭੱਜ ਗਈ ਹੈ ਤੇ ਚਾਰ ਸਾਲ ਬੀਤ ਜਾਣ ਬਾਅਦ ਵੀ ਆਪਣਾ ਹੀ ਪੁਰਾਣੀ ਪੈਨਸ਼ਨ ਬਹਾਲੀ ਦਾ 18 ਨਵੰਬਰ 2022 ਦਾ ਨੋਟੀਫਿਕੇਸ਼ਨ ਲਾਗੂ ਕਰਨਾ ਭੁੱਲ ਗਈ ਹੈ। ਸਰਕਾਰ ਦੀ ਵਾਅਦਾ ਖਿਲਾਫੀ ਦੇ ਰੋਸ ਵੱਜੋਂ ਮੰਚ ਨੇ ਫੈਸਲੇ ਅਨੁਸਾਰ ਅੱਜ ਮਿਤੀ 28 ਮਈ ਨੂੰ ਮੁੱਖ ਮੰਤਰੀ ਦੇ ਪੋਸਟਰ ਅੱਗੇ ਬੀਨ ਵਜਾ ਕੇ ਪ੍ਰਦਰਸ਼ਨ ਕੀਤਾ।

Advertisements

ਇਸ ਮੌਕੇ ਸਾਂਝਾ ਮੰਚ ਦੇ ਆਗੂ ਤਿਲਕ ਰਾਜ, ਪ੍ਰਿਤਪਾਲ ਸਿੰਘ ਚੌਟਾਲਾ, ਸੁਰਜੀਤ ਰਾਜਾ, ਬਲਵੀਰ ਬਡੇਸਰੋਂ, ਪ੍ਰਿੰਸ ਗੜ੍ਹਦੀਵਾਲਾ ਨੇ ਦੱਸਿਆ ਕਿ ਸਰਕਾਰ ਹੁਣ ਮੁਲਾਜ਼ਮ ਮੰਗਾਂ ਨੂੰ ਅਣਗੋਲਿਆ ਤੇ ਲਗਾਤਾਰ ਅਣਡਿੱਠਾ ਕਰ ਰਹੀ ਹੈ, ਇਹ ਪਹਿਲੀ ਸਰਕਾਰ ਹੈ ਜੋ ਮੁਲਾਜ਼ਮਾਂ ਦੇ ਹੱਕ ਚ ਖੜਨ ਦੀ ਬਜਾਏ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦੇ ਖਿਲਾਫ ਕੋਰਟਾਂ ਚ ਜਾ-ਜਾ ਕੇ ਲੰਬੇ ਸੰਘਰਸ਼ ਤੋਂ ਬਾਅਦ ਪ੍ਰਾਪਤ ਹੱਕ ਕੁਚਲ ਰਹੀ ਹੈ ਅਤੇ ਮੁਲਾਜ਼ਮਾਂ ਨਾਲ ਕੀਤੇ ਚੋਣ ਵਾਇਦੇ ਪੂਰੇ ਨਹੀਂ ਕਰ ਰਹੀ ਅਤੇ ਜੋ ਹੱਕ ਲੰਬੇ ਸੰਘਰਸ਼ਾਂ ਤੋਂ ਬਾਅਦ ਮੁਲਾਜ਼ਮਾਂ ਨੂੰ ਮਿਲੇ ਸਨ ਉਨ੍ਹਾਂ ਨੂੰ ਵੀ ਖੋਹਣ ਦੇ ਰਾਹ ਤੁਰ ਪਈ ਹੈ। ਉਹਨਾਂ ਦੱਸਿਆ ਕਿ 4 ਜੁਲਾਈ ਨੂੰ ਮੋਗਾ ਵਿਖੇ ਕਨਵੈਨਸ਼ਨ ਕੀਤੀ ਜਾਵੇਗੀ ਤੇ ਇਸ ਕਨਵੈਨਸ਼ਨ ਵਿੱਚ ਮੁੱਖ-ਮੰਤਰੀ ਤੇ ਵਿੱਤ-ਮੰਤਰੀ ਨੂੰ ਵਿਸ਼ੇਸ਼ ਸੱਦਾ ਦਿੱਤਾ ਜਾਵੇਗਾ ਤੇ ਉਹਨਾਂ ਦੀਆਂ ਕੁਰਸੀਆਂ ਵੀ ਲਗਾਈਆਂ ਜਾਣਗੀਆਂ ਤਾਂ ਕਿ ਉਹ ਮੁਲਾਜ਼ਮਾਂ ਦੇ ਭੱਖਦੇ ਮਸਲਿਆਂ ਤੇ ਆਪਣੇ ਵਿਚਾਰ ਸਾਂਝੇ ਕਰਨ ਜੇਕਰ ਮੁੱਖ-ਮੰਤਰੀ ਇਸ ਕਨਵੈਨਸ਼ਨ ਵਿੱਚ ਨਾ ਆਏ ਤਾਂ 23 ਅਗਸਤ ਨੂੰ ਪਿੰਡ ਸਤੌਜ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਵਲੋਂ ਮਹਾਰੈਲੀ ਕੀਤੀ ਜਾਵੇਗੀ

ਜਿਸ ਸਬੰਧੀ ਕਰਮਚਾਰੀਆਂ ਨੇ ਆਪਣੀਆਂ ਬਲਾਕ ਪੱਧਰੀ ਤੋਂ ਤਿਆਰੀਆਂ ਵਿੱਢ ਦਿੱਤੀਆਂ ਹਨ।ਇਸ ਮੌਕੇ ਤੇ ਸੁਨੀਲ ਸ਼ਰਮਾ,ਵਰਿੰਦਰ ਵਿੱਕੀ,ਸੱਤ ਪ੍ਰਕਾਸ਼,ਵਿਕਾਸ ਸ਼ਰਮਾ ਜ਼ਿਲ੍ਹਾ ਪ੍ਰੈੱਸ ਸਕੱਤਰ,ਰਜਤ ਮਹਾਜਨ,ਸਚਿਨ ਹੁਸ਼ਿਆਰਪੁਰ, ਮਨਮੋਹਨ ਤਲਵਾੜਾ,ਰਾਕੇਸ਼ ਪਰਮਾਰ,ਕਮਾਹੀ ਦੇਵੀ, ਸਚਿਨ ਗੜ੍ਹਦੀਵਾਲਾ,ਚਮਨ ਲਾਲ,ਸੁਖਦੇਵ ਲੈਕਚਰਾਰ,ਕਰਮਜੀਤ ਸਿੰਘ, ਉਪਿੰਦਰ ਸਿੰਘ,ਮਨੋਹਰ ਸਿੰਘ, ਲੈਕਚਰਾਰ ਅਮਰ ਸਿੰਘ,ਗੁਰਚਰਨ ਸਿੰਘ, ਨਰਿੰਦਰ ਅਜਨੋਹਾ,ਬਲਦੇਵ ਸਿੰਘ ਟਾਂਡਾ,ਪਰਮਜੀਤ ਕਾਤਿਬ, ਰਕੇਸ਼ ਟਾਂਡਾ, ਰਜਤ ਮਹਾਜਨ, ਸਰਬਜੀਤ ਸਿੰਘ, ਸਤੀਸ਼ ਕੁਮਾਰ,ਦਵਿੰਦਰ ਸਿੰਘ,ਮੁੱਖ -ਅਧਿਆਪਕ ਅਮਨਦੀਪ ਹਾਜ਼ੀਪੁਰ,ਸਤੀਸ਼ ਮਕੇਰੀਆਂ, ਸਰਬਜੀਤ ਸਿੰਘ ਟਾਂਡਾ,ਮਨਪ੍ਰੀਤ ਸਿੰਘ ਕੋਟਲਾ ਨੌ ਸਿੰਘ, ਨੀਰਜ ਕੁਮਾਰ,ਗਗਨ ਸਿਆਲ,ਸਿੰਦਰ ਕਲਸੀ ਹੈਲਥ ਵਿਭਾਗ,ਲੈਕਚਰਾਰ ਕਮਲਦੀਪ ਸਿੰਘ, ਸੰਜੀਵ ਕਲਸੀ, ਇੰਦਰਜੀਤ ਸਿੰਘ,ਕਸ਼ਮੀਰ ਸਿੰਘ ਪੰਜਾਬ ਰੋਡਵੇਜ਼,ਰਾਜੇਸ਼ ਅਰੋੜਾ, ਵਿਕਾਸ ਅਰੋੜਾ,ਜਸਵੀਰ ਬੋਦਲ, ਨਿਰਮਲ ਬੱਧਨ,ਰਣਵੀਰ ਸਿੰਘ,ਗੁਰਕੰਵਲ ਬੋਦਲ,ਉਮੇਸ਼ ਦਸੂਹਾ ਆਦਿ ਸਾਥੀ ਹਾਜ਼ਰ ਸਨ ।

LEAVE A REPLY

Please enter your comment!
Please enter your name here