Sunday, November 1, 2026
Home National ਆਈਪੀਐਲ 2026 ਦੇ ਫਾਈਨਲ ਤੋਂ ਬਾਅਦ ਗੁਜਰਾਤ ਟਾਈਟਨਜ਼ ਦੀ ਟੀਮ ਦੀ ਬੱਸ...

ਆਈਪੀਐਲ 2026 ਦੇ ਫਾਈਨਲ ਤੋਂ ਬਾਅਦ ਗੁਜਰਾਤ ਟਾਈਟਨਜ਼ ਦੀ ਟੀਮ ਦੀ ਬੱਸ ਨੂੰ ਲੱਗੀ ਅੱਗ, ਖਿਡਾਰੀਆਂ ‘ਚ ਮੱਚੀ ਹਫੜਾ-ਦਫੜੀ

ਗੁਜਰਾਤ (ਦ ਸਟੈਲਰ ਨਿਊਜ਼)। ਆਈਪੀਐਲ 2026 ਦੇ ਫਾਈਨਲ ਤੋਂ ਬਾਅਦ ਗੁਜਰਾਤ ਟਾਈਟਨਜ਼ ਦੀ ਟੀਮ ਦੀ ਬੱਸ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਕਰਕੇ ਖਿਡਾਰੀਆਂ ਵਿਚਾਲੇ ਹਫੜਾ-ਦਫੜੀ ਮੱਚ ਗਈ। ਇਹ ਘਟਨਾ ਉਸ ਵੇਲੇ ਵਾਪਰੀ, ਜਦੋਂ ਟੀਮ ਨਰਿੰਦਰ ਮੋਦੀ ਸਟੇਡੀਅਮ ਤੋਂ ਆਪਣੇ ਹੋਟਲ ਵਾਪਸ ਜਾ ਰਹੀ ਸੀ।

Advertisements

ਜਦੋਂ ਅੱਗ ਲੱਗੀ ਤਾਂ ਸਾਰੇ ਖਿਡਾਰੀ ਬੱਸ ਦੇ ਅੰਦਰ ਸਨ। ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀ। ਸਮੇਂ ਸਿਰ ਇਸਦਾ ਪਤਾ ਲੱਗ ਗਿਆ। ਸਾਰੇ ਖਿਡਾਰੀਆਂ ਨੂੰ ਤੁਰੰਤ ਬੱਸ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਐਤਵਾਰ ਨੂੰ ਅਹਿਮਦਾਬਾਦ ਵਿੱਚ ਹੋਏ ਫਾਈਨਲ ਮੈਚ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਨੇ ਗੁਜਰਾਤ ਨੂੰ 5 ਵਿਕਟਾਂ ਨਾਲ ਹਰਾ ਕੇ ਆਪਣੀ ਦੂਜੀ ਟਰਾਫੀ ਜਿੱਤੀ।

ਇਸ ਦੌਰਾਨ ਚੰਗੀ ਖ਼ਬਰ ਇਹ ਰਹੀ ਕਿ ਕੋਈ ਵੀ ਖਿਡਾਰੀ ਜ਼ਖਮੀ ਨਹੀਂ ਹੋਇਆ। ਹਾਲਾਂਕਿ, ਇਹ ਖਿਡਾਰੀਆਂ ਲਈ ਬਹੁਤ ਔਖਾ ਸਮਾਂ ਰਿਹਾ। ਖਿਡਾਰੀ ਲਗਭਗ ਇੱਕ ਘੰਟੇ ਤੱਕ ਬੱਸ ਦੇ ਅੰਦਰ ਫਸੇ ਰਹੇ, ਜਿਸ ਤੋਂ ਬਾਅਦ ਬਹੁਤ ਮੁਸ਼ੱਕਤ ਕਰਕੇ ਉਨ੍ਹਾਂ ਨੂੰ ਹੋਟਲ ਲਿਜਾਇਆ ਗਿਆ।

ਇਸ ਤੋਂ ਪਹਿਲਾਂ, ਦੂਜਾ ਕੁਆਲੀਫਾਇਰ ਜਿੱਤਣ ਤੋਂ ਬਾਅਦ ਗੁਜਰਾਤ ਟਾਈਟਨਜ਼ ਦੀ ਟੀਮ ਤੂਫਾਨ ਕਾਰਨ ਅਹਿਮਦਾਬਾਦ ਦੇਰ ਨਾਲ ਪਹੁੰਚੀ। ਸ਼ੁਭਮਨ ਗਿੱਲ ਅਤੇ ਉਨ੍ਹਾਂ ਦੀ ਟੀਮ ਸ਼ਨੀਵਾਰ ਰਾਤ ਲਗਭਗ 11 ਵਜੇ ਫਾਈਨਲ ਲਈ ਅਹਿਮਦਾਬਾਦ ਪਹੁੰਚੀ ਸੀ।

LEAVE A REPLY

Please enter your comment!
Please enter your name here