Monday, October 5, 2026
Home Hoshiarpur ਫੋਟੋਗ੍ਰਾਫਰ ਐਸੋਸ਼ੀਏਸ਼ਨ ਦੀ ਹੋਈ ਮੀਟਿੰਗ, ਕੀਤਾ ਪੋਸਟਰ ਰਿਲੀਜ਼

ਫੋਟੋਗ੍ਰਾਫਰ ਐਸੋਸ਼ੀਏਸ਼ਨ ਦੀ ਹੋਈ ਮੀਟਿੰਗ, ਕੀਤਾ ਪੋਸਟਰ ਰਿਲੀਜ਼

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਫੋਟੋਗ੍ਰਾਫਰ ਐਸੋਸ਼ੀਏਸ਼ਨ ਦੀ ਮੀਟਿੰਗ ਪ੍ਰਧਾਨ ਹਰਜਾਪ ਸਿੰਘ ਦੀ ਪ੍ਰਧਾਨਗੀ ਹੇਠ ਦਾਵਤ ਰੈਸਟੋਰੈਂਟ ਵਿੱਚ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਇਲਾਕੇ ਦੇ ਵੱਡੀ ਗਿਣਤੀ ਵਿੱਚ ਫੋਟੋਗ੍ਰਾਫਰ ਸ਼ਾਮਲ ਹੋਏ। ਮੀਟਿੰਗ ਦੌਰਾਨ ਫੋਟੋਗ੍ਰਾਫਰਾਂ ਨੂੰ ਆਉਣ ਵਾਲੀਆਂ ਵੱਖ-ਵੱਖ ਦਿੱਕਤਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੈਂਬਰਾਂ ਵੱਲੋਂ ਖ਼ਾਸ ਤੌਰ ‘ਤੇ ਮੌਜੂਦਾ ਸਮੇਂ ਵਿੱਚ ਆ ਰਹੀਆਂ ਚੁਣੌਤੀਆਂ ਅਤੇ ਕਾਰੋਬਾਰ ‘ਤੇ ਪੈ ਰਹੇ ਅਸਰਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸਦੇ ਨਾਲ ਹੀ ਮੀਟਿੰਗ ਵਿੱਚ ਨਵੀਂ ਆ ਰਹੀ ਤਕਨੀਕ ਬਾਰੇ ਵੀ ਫੋਟੋਗ੍ਰਾਫਰਾਂ ਨੂੰ ਜਾਣੂ ਕਰਵਾਇਆ ਗਿਆ, ਤਾਂ ਜੋ ਉਹ ਸਮੇਂ ਦੇ ਨਾਲ ਕਦਮ ਮਿਲਾ ਸਕਣ ਅਤੇ ਆਪਣੇ ਕੰਮ ਨੂੰ ਹੋਰ ਬਿਹਤਰ ਬਣਾ ਸਕਣ। ਐਸੋਸ਼ੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਅਜਿਹੀਆਂ ਮੀਟਿੰਗਾਂ ਨਾਲ ਫੋਟੋਗ੍ਰਾਫਰਾਂ ਨੂੰ ਆਪਣੀਆਂ ਸਮੱਸਿਆਵਾਂ ਰੱਖਣ ਅਤੇ ਨਵੀਆਂ ਜਾਣਕਾਰੀਆਂ ਪ੍ਰਾਪਤ ਕਰਨ ਦਾ ਮੌਕਾ ਮਿਲਦਾ ਹੈ, ਜੋ ਕਿ ਉਨ੍ਹਾਂ ਦੇ ਪੇਸ਼ੇ ਲਈ ਕਾਫੀ ਲਾਭਦਾਇਕ ਸਾਬਤ ਹੁੰਦਾ ਹੈ।

Advertisements

ਇਸ ਮੌਕੇ ਅਗਸਤ ਮਹੀਨੇ ਵਿੱਚ ਆ ਰਹੀ ਐਗਜੀਬਿਸ਼ਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਉਸ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਆਏ ਸਾਰੇ ਫੋਟੋਗ੍ਰਾਫਰਾਂ ਦਾ ਧੰਨਵਾਦ ਸੈਕਟਰੀ ਸੰਜੀਵ ਅਰੋੜਾ ਨੇ ਕੀਤਾ। ਇਸ ਮੌਕੇ ਚੇਅਰਮੈਨ ਲਾਲ ਸਿੰਘ, ਸੀਨੀਅਰ ਵਾਈਸ ਪ੍ਰਧਾਨ ਵਿਪਨ ਸ਼ਰਮਾ, ਵਾਈਸ ਪ੍ਰਧਾਨ ਕਰਮਵੀਰ ਸਿੰਘ, ਵਾਈਸ ਪ੍ਰਧਾਨ ਹਰਜਿੰਦਰ ਸਿੰਘ, ਕੈਸ਼ੀਅਰ ਨਰੇਸ਼ ਕੁਮਾਰ ਸਾਬਾ, ਜੁਆਇੰਟ ਸੈਕਟਰੀ ਅਨਿਲ ਕੁਮਾਰ, ਜਇੰਟ ਸੈਕਟਰੀ ਚਰਨਜੀਤ ਸਿੰਘ, ਪੀਆਰਓ ਗੁਰਚਰਨ ਸਿੰਘ, ਗੁਰਮੇਲ ਸਿੰਘ, ਸ਼ਰਨਜੀਤ ਸਿੰਘ, ਸੁਖਵਿੰਦਰ ਸਿੰਘ ਹੀਰਾ, ਅਸ਼ਵਨੀ ਕੁਮਾਰ ਪਰਾਸ਼ਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਫੋਟੋਗ੍ਰਾਫਰ ਹਾਜ਼ਰ ਸਨ।

LEAVE A REPLY

Please enter your comment!
Please enter your name here