Thursday, November 19, 2026
Home International ਲੰਡਨ ‘ਚ 36ਵੀਂ ਮੰਜ਼ਿਲ ਤੋਂ ਡਿੱਗੇ ਇਕ ਹੀ ਪਰਿਵਾਰ ਦੇ 3 ਜੀਅ,...

ਲੰਡਨ ‘ਚ 36ਵੀਂ ਮੰਜ਼ਿਲ ਤੋਂ ਡਿੱਗੇ ਇਕ ਹੀ ਪਰਿਵਾਰ ਦੇ 3 ਜੀਅ, ਹੋਈ ਮੌਤ

ਦਿੱਲੀ (ਦ ਸਟੈਲ ਨਿਊਜ਼)। ਲੰਡਨ ਦੇ ਐਲੀਫੈਂਟ ਐਂਡ ਕੈਸਲ ਇਲਾਕੇ ਵਿਚ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ 36ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਇਕ ਭਾਰਤੀ ਮੂਲ ਦੇ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਹੈ। ਪੁਲਿਸ ਇਸ ਮਾਮਲੇ ਨੂੰ ਖ਼ੁਦਕੁਸ਼ੀ ਦੇ ਰੂਪ ਵਿੱਚ ਦੇਖ ਰਹੀ ਹੈ। ਮ੍ਰਿਤਕਾਂ ਦੀ ਪਹਿਚਾਣ ਜਨਤਕ ਕਰਦਿਆਂ ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਰਾਕੇਸ਼ ਪਾਈ (47) ਇਕ ਫਾਈਨੈਂਸ਼ੀਅਲ ਕੰਸਲਟੈਂਟ ਤੇ ਸਾਬਕਾ ਬੈਂਕ ਅਧਿਕਾਰੀ, ਉਹਨਾਂ ਦੀ ਪਤਨੀ ਅਦਿਤੀ ਪਰਾਲਕਰ (46) ਜੋ ਕੰਸਟ੍ਰਕਸ਼ਨ ਸੈਕਟਰ ਵਿੱਚ ਇੱਕ ਸੀਨੀਅਰ ਕੰਸਲਟੈਂਟ ਵਜੋਂ ਕੰਮ ਕਰ ਰਹੀ ਸੀ ਤੇ ਉਹਨਾਂ ਦਾ 9 ਸਾਲਾਂ ਦਾ ਪੁੱਤਰ ਬੇਟਾ ਸਿਧਾਰਥ  ਜੋ ਜਨਮ ਤੋਂ ਹੀ ਕਈ ਗੰਭੀਰ ਬਿਮਾਰੀਆਂ ਨਾਲ ਜੂਝ ਰਿਹਾ ਸੀ।

Advertisements

ਮਿਲੀ ਜਾਣਕਾਰੀ ਅਨੁਸਾਰ ਪਰਿਵਾਰਕ ਦੋਸਤਾਂ ਅਨੁਸਾਰ ਇਹ ਹਾਦਸਾ ਬੱਚੇ ਦੀ ਗੰਭੀਰ ਬਿਮਾਰੀ ਦੇ ਚੱਲਦਿਆਂ ਪੈਦਾ ਹੋਏ ਮਾਨਸਿਕ ਅਤੇ ਭਾਵਨਾਤਮਕ ਤਣਾਅ ਦਾ ਨਤੀਜਾ ਪ੍ਰਤੀਤ ਹੁੰਦਾ ਹੈ।  ਇਹ ਪਰਿਵਾਰ ਆਪਣੇ ਬੱਚੇ ਦੇ ਇਲਾਜ ਲਈ ਕੁਝ ਸਮਾਂ ਪਹਿਲਾਂ ਮੁੰਬਈ (ਭਾਰਤ) ਵੀ ਗਿਆ ਸੀ, ਤਾਂ ਜੋ ਉੱਥੇ ਪਰਿਵਾਰਕ ਮਦਦ ਅਤੇ ਬਿਹਤਰ ਇਲਾਜ ਮਿਲ ਸਕੇ।  ਪਰ ਜਦੋਂ ਬੱਚੇ ਦੀ ਹਾਲਤ ਵਿਚ ਕੋਈ ਸੁਧਾਰ ਨਾ ਹੋਇਆ, ਤਾਂ ਉਹ ਵਾਪਸ ਯੂ.ਕੇ. ਆ ਗਏ।  

ਦੱਸਿਆ ਜਾ ਰਿਹਾ ਹੈ ਕਿ ਡਾਕਟਰਾਂ ਵੱਲੋਂ ਇਹ ਕਹਿਣ ਤੋਂ ਬਾਅਦ ਕਿ ਹੁਣ ਬੱਚੇ ਦਾ ਕੋਈ ਹੋਰ ਇਲਾਜ ਸੰਭਵ ਨਹੀਂ ਹੈ, ਮਾਪੇ ਪੂਰੀ ਤਰ੍ਹਾਂ ਟੁੱਟ ਚੁੱਕੇ ਸਨ।  ਮੈਟਰੋਪੋਲੀਟਨ ਪੁਲਿਸ ਮੁਤਾਬਕ ਇਹ ਘਟਨਾ 27 ਮਈ ਨੂੰ ਸਵੇਰੇ ਤੜਕੇ ਵਾਪਰੀ।  ਐਮਰਜੈਂਸੀ ਸੇਵਾਵਾਂ ਦੇ ਮੌਕੇ ‘ਤੇ ਪਹੁੰਚਣ ਦੇ ਬਾਵਜੂਦ, ਤਿੰਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਮੌਕੇ ‘ਤੇ ਹੀ ਮਿ੍ਤਕ ਐਲਾਨ ਦਿੱਤਾ ਗਿਆ।

LEAVE A REPLY

Please enter your comment!
Please enter your name here