
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਦੇ ਮੁੱਖ-ਮੰਤਰੀ ਵੱਲੋਂ ਲੋਕ ਮਿਲਣੀ ਤਹਿਤ ਸ਼ੁਰੂ ਕੀਤੀ ਨਵੀਂ ਮੁਹਿੰਮ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੇ ਮੈਂਬਰ ਮੁੱਖ-ਮੰਤਰੀ ਪੰਜਾਬ ਦੇ ਨਾਲ ਹਲਕਾ ਟਾਂਡਾ ਵਿੱਚ 17 ਜੂਨ ਨੂੰ ਕੀਤੀ ਜਾ ਰਹੀ ਲੋਕ-ਮਿਲਣੀ ਦੇ ਵਿੱਚ ਆਪਣੀ ਮੰਗ ਨੂੰ ਉਜਾਗਰ ਕਰਨ ਲਈ ਆਪਣਾ ਪੱਖ ਰੱਖਣ ਜਾਣਗੇ ਤੇ ਜੇਕਰ ਉਹਨਾਂ ਦੀ ਗੱਲ ਨੂੰ ਨਾ ਮੰਨਿਆ ਗਿਆ ਤਾਂ ਮੁੱਖ -ਮੰਤਰੀ ਪੰਜਾਬ ਦਾ ਕਾਲੀ ਝੰਡੀਆਂ ਨਾਲ਼ ਵਿਰੋਧ ਕਰਨਗੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਜ਼ਿਲ੍ਹਾ ਕੰਨਵੀਨਰ ਸੰਜੀਵ ਧੂਤ ਅਤੇ ਜ਼ਿਲ੍ਹਾ ਜਨਰਲ ਸਕੱਤਰ ਤਿਲਕ ਰਾਜ ਨੇ ਕਿਹਾ ਕਿ ਲਗਭਗ ਸਾਢੇ ਤਿੰਨ ਸਾਲ ਤੋਂ ਉੱਪਰ ਸਮਾਂ ਹੋ ਗਿਆ ਹੈ ਜਦੋਂ ਭਗਵੰਤ ਮਾਨ ਸਰਕਾਰ ਨੇ ਇੱਕ ਲੰਗੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਗਈ ਹੈ ਪ੍ਰੰਤੂ ਹਕੀਕਤ ਵਿੱਚ ਪੰਜਾਬ ਭਰ ਵਿੱਚ ਸਾਲ 2004 ਤੋਂ ਬਾਅਦ ਭਰਤੀ ਕਿਸੇ ਵੀ ਮੁਲਾਜ਼ਮ ਤੇ ਇਹ ਅੱਜ ਤੱਕ ਲਾਗੂ ਨਹੀਂ ਹੋਈ। ਜੱਥੇਬੰਦੀ ਵੱਲੋਂ ਆਪਣੀ ਮੰਗ ਨੂੰ ਮੁੱਖ-ਮੰਤਰੀ ਪੰਜਾਬ ਅੱਗੇ ਪੂਰੇ ਜ਼ੋਰ ਨਾਲ ਪੇਸ਼ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਇਸ ਸਬੰਧੀ ਕਸਬਾ ਹਰਿਆਣਾ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਕੰਨਵੀਨਰ ਜਸਵੀਰ ਤਲਵਾੜਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਹਨਾਂ ਤੋਂ ਇਲਾਵਾ ਵਰਿੰਦਰ ਵਿੱਕੀ ਵਿੱਤ ਸਕੱਤਰ ਪੰਜਾਬ,ਸੱਤ ਪ੍ਰਕਾਸ਼, ਪ੍ਰਿੰਸ ਗੜ੍ਹਦੀਵਾਲਾ,ਪ੍ਰਿਤਪਾਲ ਸਿੰਘ ਚੌਟਾਲਾ, ਸੁਰਜੀਤ ਰਾਜਾ,ਰਜਤ ਮਹਾਜਨ, ਵਿਕਾਸ ਸ਼ਰਮਾ,ਨਰਿੰਦਰ ਅਜਨੋਹਾ,ਸਤੀਸ਼ ਕੁਮਾਰ ਮੁਕੇਰੀਆਂ, ਜਸਵੀਰ ਬੋਦਲ,ਉਮੇਸ਼ ਕੁਮਾਰ ਦਸੂਹਾ, ਬਿਪਨ ਕੁਮਾਰ ਦਸੂਹਾ, ਮਨਮੋਹਨ ਸਿੰਘ ਤਲਵਾੜਾ , ਰਜਤ ਚੌਧਰੀ, ਸੁਭਾਸ਼ ਠਾਕੁਰ, ਮਨਮੋਹਨ ਸਿੰਘ ਤਲਵਾੜਾ,ਨਿਰਮਲ ਤਲਵਾੜਾ, ਨਰੇਸ਼ ਮਿੱਡਾ,ਚਮਨ ਲਾਲ ਕਮਾਹੀਦੇਵੀ,ਰਜੇਸ਼ ਠਾਕੁਰ,ਬਲਦੇਵ ਟਾਂਡਾ,ਲੈਕਚਰਾਰ ਅਮਰ ਸਿੰਘ, ਸਰਬਜੀਤ ਸਿੰਘ ਟਾਂਡਾ, ਗੁਰਚਰਨ ਸਿੰਘ ਟਾਂਡਾ, ਸਰਬਜੀਤ ਸਿੰਘ ਡੱਫਰ, ਸਚਿਨ ਕੁਮਾਰ ਗੜ੍ਹਦੀਵਾਲਾ, ਜਗਵਿੰਦਰ ਸਿੰਘ ਗੜਦੀਵਾਲਾ,ਗੁਰਮੁਖ ਸਿੰਘ ਬਲਾਲਾ,ਕਰਮਜੀਤ ਸਿੰਘ ਹਰਿਆਣਾ, ਹਰਦੀਪ ਸਿੰਘ, ਦਵਿੰਦਰ ਹੁਸ਼ਿਆਰਪੁਰ, ਸਚਿਨ ਕੁਮਾਰ ਹੁਸ਼ਿਆਰਪੁਰ, ਸੁਰਿੰਦਰ ਕਲਸੀ, ਜਸਵਿੰਦਰ ਬੁੱਲੋਵਾਲ,ਅਸ਼ੋਕ ਬੁੱਲੋਵਾਲ, ਪਰਮਜੀਤ ਕਾਤਿਬ, ਪਰਮਜੀਤ ਨਾਰੰਗ, ਸਤਪਾਲ ਗੜਸ਼ੰਕਰ, ਓੰਕਾਰ ਸਿੰਘ ਆਦਿ ਮੁਲਾਜ਼ਮ ਸਾਥੀ ਹਾਜ਼ਰ ਸਨ।











