Sunday, October 4, 2026
Home Hoshiarpur ਜੀਟੀਯੂ ਨੇ ਪ੍ਰਾਇਮਰੀ ਵਿੱਚ ਜਲਦ ਪ੍ਰਮੋਸ਼ਨਾਂ ਕਰਨ ਦੀ ਕੀਤੀ ਮੰਗ

ਜੀਟੀਯੂ ਨੇ ਪ੍ਰਾਇਮਰੀ ਵਿੱਚ ਜਲਦ ਪ੍ਰਮੋਸ਼ਨਾਂ ਕਰਨ ਦੀ ਕੀਤੀ ਮੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦਾ ਇੱਕ ਵਫ਼ਦ ਜ਼ਿਲ੍ਹਾ ਪ੍ਰਧਾਨ ਪ੍ਰਿਤਪਾਲ ਸਿੰਘ ਚੌਟਾਲਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਤਲਵਾੜਾ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸਿ.) ਮੈਡਮ ਹਰਜਿੰਦਰ ਕੌਰ ਨੂੰ ਅਧਿਆਪਕ ਮੰਗਾਂ ਦੇ ਸੰਬੰਧ ਵਿੱਚ ਮਿਲਿਆ। ਇਸ ਮੌਕੇ ਵਫ਼ਦ ਨੇ ਪ੍ਰਾਇਮਰੀ ਵਿਭਾਗ ਵਿੱਚ ਲੰਮੇ ਸਮੇਂ ਤੋਂ ਲਟਕ ਰਹੀਆਂ ਈ. ਟੀ. ਟੀ. ਤੋਂ ਐੱਚ. ਟੀ. ਅਤੇ ਐੱਚ. ਟੀ. ਤੋਂ ਸੀ. ਐੱਚ. ਟੀ. ਪ੍ਰਮੋਸ਼ਨਾਂ ਜਲਦ ਕਰਨ ਦੀ ਮੰਗ ਕੀਤੀ। ਜਿਸ ਤੇ ਡੀ. ਈ. ਓ. ਮੈਡਮ ਹਰਜਿੰਦਰ ਕੌਰ ਜਿਨ੍ਹਾਂ ਕੋਲ਼ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ.) ਦਾ ਵਾਧੂ ਚਾਰਜ ਵੀ ਹੈ ਨੇ ਮੌਕੇ ਤੇ ਹੀ ਆਪਣੇ ਦਫ਼ਤਰੀ ਅਮਲੇ ਨੂੰ ਇਸ ਕੰਮ ਨੂੰ ਜਲਦ ਨੇਪਰੇ ਚਾੜਨ ਦੀ ਹਦਾਇਤ ਕੀਤੀ ਅਤੇ ਯੂਨੀਅਨ ਨੂੰ ਵਿਸ਼ਵਾਸ ਦੁਆਇਆ ਕਿ ਇਹਨਾਂ ਪ੍ਰਮੋਸ਼ਨਾਂ ਨੂੰ ਜਲਦ ਅਤੇ ਪਹਿਲ ਤੇ ਕੀਤਾ ਜਾਵੇਗਾ। ਯੂਨੀਅਨ ਦੇ ਵਫ਼ਦ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ਼ ਅਧਿਆਪਕ ਸਮੱਸਿਆਵਾਂ ਬਾਰੇ ਵਿਸਥਾਰ ਨਾਲ਼ ਵਿਚਾਰ -ਚਰਚਾ ਕੀਤੀ।

Advertisements

ਜਿਸ ਤੇ ਡੀ. ਈ. ਓ. ਮੈਡਮ ਨੇ ਕਿਹਾ ਕਿ ਅਧਿਆਪਕ ਆਪਣੀਆਂ ਜਾਇਜ਼ ਸਮੱਸਿਆਵਾਂ ਲੈ ਕੇ ਉਹਨਾਂ ਨੂੰ ਦਫ਼ਤਰ ਆ ਕੇ ਮਿਲ ਸਕਦੇ ਹਨ ਅਤੇ ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਜ਼ਿਲ੍ਹੇ ਦੇ ਅਧਿਆਪਕ ਵਰਗ ਦੀ ਹਰ ਮੁਸ਼ਕਲ ਦਾ ਹੱਲ ਉਹਨਾਂ ਦੇ ਦਫ਼ਤਰ ਵੱਲੋਂ ਪਹਿਲ ਤੇ ਕੀਤਾ ਜਾਵੇ। ਇਸ ਮੌਕੇ ਉੱਪ -ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ.) ਅਮਨਦੀਪ ਸ਼ਰਮਾ ਵੀ ਹਾਜ਼ਰ ਸਨ। ਯੂਨੀਅਨ ਦੇ ਵਫ਼ਦ ਵਿੱਚ ਅਧਿਆਪਕ ਆਗੂ ਸੁਨੀਲ ਸ਼ਰਮਾ, ਪ.ਸ.ਸ.ਫ਼.ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ,ਵਰਿੰਦਰ ਵਿੱਕੀ ਲੈਕਚਰਾਰ ਅਮਰ ਸਿੰਘ, ਸੰਜੀਵ ਧੂਤ, ਸਰਬਜੀਤ ਸਿੰਘ ਕੰਗ,ਵਿਕਾਸ ਸ਼ਰਮਾ ਨਸਰਾਲਾ, ਪ੍ਰਿੰਸ ਗੜ੍ਹਦੀਵਾਲਾ, ਸਚਿਨ ਕੁਮਾਰ, ਨਰਿੰਦਰ ਅਜਨੋਹਾ, ਰਜਤ ਮਹਾਜਨ,ਪਰਮਜੀਤ ਕਾਤਿਬ, ਸਚਿਨ ਗੜ੍ਹਦੀਵਾਲਾ,ਰਾਜ ਕੁਮਾਰ,ਸਰਬਜੀਤ ਸਿੰਘ,ਮਨੋਜ ਰਤਨ,ਪਰਮਜੀਤ ਨਾਰੰਗ ,ਪਰਸ ਰਾਮ, ਸਤੀਸ਼ ਕੁਮਾਰ, ਬਲਵਿੰਦਰ ਟਾਕ,ਰਮਾਕਾਂਤ, ਚਮਨ ਲਾਲ,ਸਤਪਾਲ ,ਰੋਹਿਤ ਕੁਮਾਰ,ਹਰਦਿਆਲ ਸਿੰਘ, ਮਨੋਜ ਕੁਮਾਰ,ਤਰਸੇਮ ਸਿੰਘ,ਉਂਕਾਰ ਸਿੰਘ, ਜਸਵਿੰਦਰ ਸਿੰਘ, ਦਵਿੰਦਰ ਸਿੰਘ,ਅਜੇ ਕੁਮਾਰ, ਸੰਦੀਪ ਕੁਮਾਰ,ਹਰੀਸ਼ ਪੁਰੀ, ਉਂਕਾਰ ਤਨੂੰਲੀ ਸਹਿਤ ਵੱਡੀ ਗਿਣਤੀ ਵਿੱਚ ਅਧਿਆਪਕ ਸਾਥੀ ਹਾਜ਼ਰ ਹੋਏ।

LEAVE A REPLY

Please enter your comment!
Please enter your name here