Monday, October 19, 2026
Home Crime ਹਰਿਆਣਾ-ਦਸੂਹਾ ਮੁੱਖ ਸੜਕ ਤੇ ਵਾਪਰਿਆ ਦਰਦਨਾਕ ਹਾਦਸਾ, ਟਰੱਕ ਨੇ ਕੁਚਲਿਆ ਬਜ਼ੁਰਗ, ਪੁੱਤਰ...

ਹਰਿਆਣਾ-ਦਸੂਹਾ ਮੁੱਖ ਸੜਕ ਤੇ ਵਾਪਰਿਆ ਦਰਦਨਾਕ ਹਾਦਸਾ, ਟਰੱਕ ਨੇ ਕੁਚਲਿਆ ਬਜ਼ੁਰਗ, ਪੁੱਤਰ ਜ਼ਖਮੀ

ਹੁਸ਼ਿਆਰਪੁਰ/ਹਰਿਆਣਾ (ਦ ਸਟੈਲਰ ਨਿਊਜ਼)। ਹਰਿਆਣਾ-ਦਸੂਹਾ ਮੁੱਖ ਸੜਕ ਤੇ ਇੱਕ ਸੜਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਇਸ ਹਾਦਸੇ ਵਿੱਚ 90 ਸਾਲ ਦੇ ਬਜ਼ੁਰਗ ਦੀ ਮੌਤ ਹੋ ਗਈ ਅਤੇ ਉਸਦਾ ਲੜਕਾ ਜਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਪਿਤਾ ਤੀਰਥ ਰਾਮ (90) ਪੁੱਤਰ ਰੱਖਾ ਰਾਮ ਵਾਸੀ ਪਿੰਡ ਘੁਗਿਆਲ ਆਪਣੇ ਲੜਕੇ ਨਰਿੰਦਰ ਕੁਮਾਰ ਨਾਲ ਸਕੂਟਰੀ ਨੰਬਰ ਪੀਬੀ 07 ਸੀ ਐਫ 7329 ਤੇ ਆਪਣੇ ਪਿੰਡ ਤੋਂ ਹਰਿਆਣਾ ਵੱਲ ਜਾ ਰਹੇ ਸੀ, ਇਸ ਦੌਰਾਨ ਸਕੂਟਰੀ ਚਾਲਕ ਨਰਿੰਦਰ ਕੁਮਾਰ ਜਦੋਂ ਵਿਸ਼ਵਕਰਮਾ ਮੋਟਰ ਗੇਰੇਜ ਤੋਂ ਥੋੜ੍ਹਾ ਅੱਗੇ ਪਹੁੰਚੇ ਤਾਂ ਉਨ੍ਹਾਂ ਦੀ ਸਕੂਟਰੀ ਪਿੱਛੋਂ ਆ ਰਹੇ ਇੱਕ ਟਰੱਕ ਐਚਆਰ 65 ਏ 5141 ਦੀ ਚਪੇਟ ਵਿੱਚ ਆ ਗਈ।

Advertisements

ਜਿਸ ਕਾਰਨ ਤੀਰਥ ਰਾਮ ਸੜਕ ਤੇ ਜਾ ਡਿੱਗੇ  ਅਤੇ ਉਨ੍ਹਾਂ ਦੇ ਉਪਰੋਂ ਉਕਤ ਟਰੱਕ ਦਾ ਟਾਇਰ ਲੰਘਣ ਨਾਲ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਦਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇਨ੍ਹਾਂ ਦਰਦਨਾਕ ਸੀ ਕਿ ਉਕਤ ਬਜ਼ੁਰਗ ਦਾ ਸਿਰ ਪੂਰੀ ਤਰ੍ਹਾਂ ਕੁਚਲਿਆ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਥਾਣਾ ਹਰਿਆਣਾ ਪੁਲਿਸ ਵੱਲੋਂ  ਟਰੱਕ ਚਾਲਕ ਪ੍ਰੀਤਮ ਪੁੱਤਰ ਸਤਵੀਰ ਵਾਸੀ ਬਵਾਨੀ ਖੇੜਾ ਜਿਲ੍ਹਾ ਭਿਵਾਨੀ (ਹਰਿਆਣਾ ਪ੍ਰਾਂਤ) ਨੂੰ ਟਰੱਕ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here