Sunday, October 4, 2026
Home Hoshiarpur ਬਲਾਕ ਚੱਕੋਵਾਲ ਦੇ 14146 ਬੱਚਿਆਂ ਨੂੰ ਪਿਆਈਆਂ ਪੋਲੀਓ ਬੂੰਦਾਂ: ਡਾ. ਮਨਪ੍ਰੀਤ

ਬਲਾਕ ਚੱਕੋਵਾਲ ਦੇ 14146 ਬੱਚਿਆਂ ਨੂੰ ਪਿਆਈਆਂ ਪੋਲੀਓ ਬੂੰਦਾਂ: ਡਾ. ਮਨਪ੍ਰੀਤ

ਚੱਕੋਵਾਲ (ਦ ਸਟੈਲਰ ਨਿਊਜ਼)। ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਪ੍ਰੀਤ ਕੌਰ ਦੀ ਅਗਵਾਈ ਹੇਠ ਸਿਹਤ ਬਲਾਕ ਚੱਕੋਵਾਲ ਦੇ 5 ਸਾਲ ਤੱਕ ਦੇ 14146 ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਪਿਆਈ ਗਈ। ਇਸ ਮੌਕੇ ਐੱਸ.ਐਮ.ਓ. ਡਾ. ਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 28, 29 ਅਤੇ 30 ਜੂਨ 2026 ਨੂੰ ਬਲਾਕ ਪੀ.ਐਚ.ਸੀ. ਚੱਕੋਵਾਲ ਦੇ 14146 ਬੱਚਿਆਂ ਨੂੰ ਦਵਾਈ ਪਿਆਈ ਗਈ। ਲੋਕਾਂ ਦੇ ਸਹਿਯੋਗ ਨਾਲ ਬਲਾਕ ਦੇ ਸਾਰੇ ਬੱਚਿਆਂ ਨੂੰ ਦਵਾਈ ਪਿਲਾਈ ਜਾ ਚੁੱਕੀ ਹੈ।

Advertisements

ਇਸ ਮੌਕੇ ਹਰਦੀਪ ਸਿੰਘ ਬੀ.ਈ.ਈ. ਨੇ ਕਿਹਾ ਕਿ ਪਹਿਲੇ ਦਿਨ 77 ਬੂਥਾਂ ‘ਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਪੋਲੀਓ ਬੂੰਦਾਂ ਪਿਆਈਆਂ। ਇਸ ਤੋਂ ਬਾਅਦ 2 ਦਿਨ ਇਹ ਟੀਮ ਮੈਂਬਰ ਘਰਾਂ, ਭੱਠਿਆਂ, ਗੁੱਜਰਾਂ ਦੇ ਡੇਰਿਆਂ, ਝੁੱਗੀਆਂ ਝੌਂਪੜੀਆਂ ਆਦਿ ਵਿਚ ਗਏ ਅਤੇ ਉਥੇ ਰਹੀ ਗਏ ਬੱਚਿਆਂ ਨੂੰ ਦਵਾਈ ਪਿਆਈ। ਇਹਨਾਂ ਟੀਮਾਂ ਨੂੰ 19 ਸੁਪਰਵਾਈਜ਼ਰ ਨੇ ਘਰ ਘਰ ਜਾ ਕੇ ਚੈੱਕ ਕੀਤਾ ਅਤੇ ਜੇਕਰ ਕੋਈ ਬੱਚਾ ਬਿਨਾਂ ਦਵਾਈ ਪੀਤੇ ਮੀਆਂ ਤਾਂ ਉਸਨੂੰ ਦਵਾਈ ਪਿਆਈ। ਸਿਹਤ ਵਿਭਾਗ ਦੇ ਸਾਰੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਜਿਹਨਾਂ ਵਿਚ ਆਸ਼ਾ ਵਰਕਰ, ਆਸ਼ਾ ਫੈਸਿਲੀਟੇਟਰ, ਆਂਗਣਵਾੜੀ ਵਰਕਰ, ਏ.ਐੱਨ.ਐਮ., ਮ.ਪ.ਹ.ਵ. (ਮੇਲ), ਅਤੇ ਸੁਪਰਵਾਈਜ਼ਰਾਂ ਆਦਿ ਨੇ ਇਸ ਮੁਹਿੰਮ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਜਿਸ ਕਾਰਨ ਇਹ ਮੁਹਿੰਮ ਕਾਮਯਾਬ ਹੋਈ ਹੈ।

LEAVE A REPLY

Please enter your comment!
Please enter your name here