Tuesday, October 20, 2026
Home Latest ਤਾਜੋਕੇ ਦੇ ਛੱਪੜ ਵਿੱਚੋਂ ਮਿਲੀ ਨਵ-ਵਿਆਹੁਤਾ ਦੀ ਲਾਸ਼, 3 ਮਹੀਨੇ ਪਹਿਲਾਂ ਹੋਇਆ...

ਤਾਜੋਕੇ ਦੇ ਛੱਪੜ ਵਿੱਚੋਂ ਮਿਲੀ ਨਵ-ਵਿਆਹੁਤਾ ਦੀ ਲਾਸ਼, 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਬਰਨਾਲਾ ( ਦ ਸਟੈਲਰ ਨਿਊਜ਼)। ਜਿਲ੍ਹਾਂ ਬਰਨਾਲਾ ਦੇ ਤਪਾ ਮੰਡੀ ਦੇ ਪਿੰਡ ਤਾਜੋਕੇ ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ  ਪਿੰਡ ਤਾਜੋਕੇ ਦੇ ਛੱਪੜ ਵਿੱਚ ਨਵ-ਵਿਆਹੁਤਾ ਦੀ ਲਾਸ਼ ਤੈਰਦੀ ਮਿਲੀ ਹੈ। ਮ੍ਰਿਤਕਾਂ ਦੀ ਪਹਿਚਾਣ 28 ਸਾਲਾਂ ਸੰਦੀਪ ਕੌਰ ਵਜੋਂ ਹੋਈ ਹੈ।

Advertisements

\ਇਸ ਸਬੰਧੀ ਜਾਣਕਾਰੀ ਦਿੰਦੇ ਸੰਦੀਪ ਦੇ ਭਰਾ ਨੇ ਦੱਸਿਆ ਕਿ ਸੰਦੀਪ ਦਾ ਵਿਆਹ 3 ਦਿਨ ਪਹਿਲਾਂ ਪਿੰਡ ਖੇੜੀ ਸ਼ੇਰਪੁਰ ਦੇ ਰਹਿਣ ਵਾਲੇ ਅਮਨਪ੍ਰੀਤ ਨਾਲ ਹੋਇਆ ਸੀ ਤੇ ਉਸਦੀ ਭੈਣ ਥੋੜ੍ਹੇ ਦਿਨ ਲਈ ਪੇਕੇ ਘਰ ਰਹਿਣ ਲਈ ਆਈ ਹੋਈ ਸੀ ਤੇ ਉਸਨੇ ਦੱਸਿਆ ਕਿ ਉਹ ਤੇ ਉਸਦੀ ਮਾਤਾ ਤੇ ਭੈਣ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਸਨ ਤੇ ਜਦੋਂ ਉਹ ਵਾਪਸ ਆਉਣ ਲੱਗੇ ਤਾਂ ਉਸਨੇ ਤੇ ਉਸਦੀ ਮਾਤਾ ਨੇ ਕਿਸੇ ਕੰਮ ਲਈ ਬੈਂਕ ਜਾਣਾ ਸੀ ਤੇ ਉਹ ਉਥੋਂ ਹੀ ਗੁਰਦੁਆਰੇ ਚੱਲ ਗਏ ਅਤੇ ਸੰਦੀਪ ਘਰ ਪਰਤ ਗਈ ਤੇ ਜਦੋਂ ਉਹ ਵਾਪਸ ਆਏ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਸੰਦੀਪ ਦੀ ਲਾਸ਼ ਛੱਪੜ ਵਿੱਚੋਂ ਤੈਰਦੀ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਤਪਾ ਪੁਲਿਸ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here