Tuesday, October 27, 2026
Home Hoshiarpur ਗੜ੍ਹਸ਼ੰਕਰ ’ਚ 22 ਤੋਂ 24 ਜੁਲਾਈ ਤੱਕ ਚੱਲੇਗੀ ਪਾਸਪੋਰਟ ਸੇਵਾ ਮੋਬਾਇਲ ਵੈਨ

ਗੜ੍ਹਸ਼ੰਕਰ ’ਚ 22 ਤੋਂ 24 ਜੁਲਾਈ ਤੱਕ ਚੱਲੇਗੀ ਪਾਸਪੋਰਟ ਸੇਵਾ ਮੋਬਾਇਲ ਵੈਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਰਤ ਦੇ ਵਿਦੇਸ਼ ਮੰਤਰਾਲਾ ਦੇ ਖੇਤਰੀ ਪਾਸਪੋਰਟ ਦਫ਼ਤਰ, ਜਲੰਧਰ ਵਲੋਂ ਗੜ੍ਹਸ਼ੰਕਰ ਦੇ ਤਹਿਸੀਲ ਕੰਪਲੈਕਸ ਵਿਖੇ ਪਾਸਪੋਰਟ ਸੇਵਾ ਮੋਬਾਇਲ ਵੈਨ ਭੇਜੀ ਜਾ ਰਹੀ ਹੈ ਜਿਥੇ ਲੋਕ ਆਪਣੀਆਂ ਅਰਜ਼ੀਆਂ ਦੇ ਸਕਣਗੇ। ਖੇਤਰੀ ਪਾਸਪੋਰਟ ਅਧਿਕਾਰੀ  ਯਸ਼ ਪਾਲ ਨੇ ਦੱਸਿਆ ਕਿ ਇਹ ਵੈਨ 22 ਤੋਂ 24 ਜੁਲਾਈ ਤੱਕ ਤਹਿਸੀਲ ਕੰਪਲੈਕਸ ਵਿਖੇ ਰਹੇਗੀ ਤਾਂ ਜੋ ਗੜ੍ਹਸ਼ੰਕਰ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਬਿਨੈਕਾਰ ਆਪਣੀਆਂ ਪਾਸਪੋਰਟ ਨਾਲ ਸਬੰਧਤ ਅਰਜ਼ੀਆਂ ਜਮ੍ਹਾਂ ਕਰਵਾ ਸਕਣ।

Advertisements

ਉਨ੍ਹਾਂ ਦੱਸਿਆ ਕਿ ਪਾਸਪੋਰਟ ਸੇਵਾਵਾਂ ਦੇ ਚਾਹਵਾਨ ਲੋਕ ਆਪਣੀਆਂ ਆਨਲਾਈਨ ਅਰਜ਼ੀ ਫਾਰਮ ਭਰ ਕੇ ਆਨਲਾਈਨ ਸਮਾਂ (ਅਪਾਇੰਟਮੈਂਟ) ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮੋਬਾਇਲ  ਵੈਨ ਤੋਂ ਸੇਵਾ ਹਾਸਲ ਕਰਨ ਤੋਂ ਪਹਿਲਾਂ ਬਿਨੈਕਾਰਾਂ ਨੂੰ ਪਾਸਪੋਰਟ ਸੇਵਾ ਪੋਰਟਲ www.passportindia.gov.in ਰਾਹੀਂ ਅਪਾਇੰਟਮੈਂਟ ਲੈਣੀ ਲਾਜ਼ਮੀ ਹੈ।

LEAVE A REPLY

Please enter your comment!
Please enter your name here