
ਹਰਿਆਣਾ (ਦ ਸਟੈਲਰ ਨਿਊਜ਼)। ਬੀਤੀ ਰਾਤ ਥਾਣਾ ਹਰਿਆਣਾ ਦੇ ਅਧੀਨ ਪੈਂਦੇ ਪਿੰਡ ਬਸੀ ਮਰੂਫ ਵਿਖੇ ਨਹਿਰ ਵਿੱਚ ਛਾਲ ਮਾਰ ਕੇ ਪਤੀ-ਪਤਨੀ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ।

ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਥਾਣਾ ਹਰਿਆਣਾ ਦੇ ਮੁਖੀ ਕਿਰਨ ਸਿੰਘ ਨੇ ਦੱਸਿਆ ਆਰਿਫ਼ (25) ਪੁੱਤਰ ਕਾਸਿਮ ਵਾਸੀ ਜਿਲਾ ਬਦਾਯੁ (ਯੂ.ਪੀ) ਹਾਲ ਵਾਸੀ ਧੀਰ ਫਾਰਮ ਬਸੀ ਮਰੂਫ ਅਤੇ ਉਸਦੀ ਪਤਨੀ ਸ਼ਹਿਨਾਜ਼ (25) ਵੱਲੋਂ ਬੀਤੀ ਰਾਤ 11 ਬਜੇ ਦੇ ਕਰੀਬ ਨਹਿਰ ਚ ਛਾਲ ਮਾਰਕੇ ਆਤਮਹੱਤਿਆ ਕੀਤੀ ਗਈ। ਉਨ੍ਹਾਂ ਦਸਿਆ ਕਿ ਬੀਤੇ ਕੱਲ ਉਨਾਂ ਨੂੰ ਨਹਿਰ ਕੰਡੇ ਆਪਸ ਚ ਲੜਦੇ ਝਗੜਦੇ ਵੀ ਦੇਖਿਆ ਗਿਆ ਸੀ ਅਤੇ ਝਗੜੇ ਤੋਂ ਬਾਦ ਉਹ ਘਰ ਚਲੇ ਗਏ ਪ੍ਰੰਤੂ ਰਾਤ ਨੂੰ ਮੁੜ ਝਗੜਾ ਹੋ ਗਿਆ ਅਤੇ ਉਕਤ ਸ਼ਹਿਨਾਜ਼ ਨੇ ਰਾਤ 11 ਬਜੇ ਦੇ ਕਰੀਬ ਆਪਣੇ ਪਤੀ ਨੂੰ ਕਿਹਾ ਕਿ ਮੈਨੂੰ ਮੇਰੇ ਪੇਕੇ (ਰੋਪੜ) ਭੇਜ ਦੇ ਅਤੇ ਉਸਦਾ ਪਤੀ ਉਸਨੂੰ ਮੋਟਰਸਾਈਕਲ ਤੇ ਬਿਠਾ ਕੇ ਲਿਆਇਆ ਅਤੇ ਦੋਵਾਂ ਵੱਲੋਂ ਨਹਿਰ ‘ਚ ਛਾਲ ਮਾਰ ਦਿੱਤੀ ਗਈ। ਦਸਨਯੋਗ ਹੈ ਕਿ ਮ੍ਰਿਤਕ ਸ਼ਹਿਨਾਜ਼ ਗਰਵਬਤੀ ਵੀ ਸੀ।












