
ਨੇਤਾ ਕਰਦੇ ਧੱਕਾ ਉੱਨਾਂ ਦੀ ਕੌਣ ਕਰੂ ਪੜਤਾਲ

ਵਕੀਲਾਂ ਨੂੰ ਕਰਨੀ ਪੈਂਦੀ ਵਾਰ-ਵਾਰ ਹੜਤਾਲ
ਵਕੀਲਾਂ ਦੀ ਜਾਇਜ ਮੰਗ ਵੀ ਹਾਕਮ ਦਿੰਦੇ ਟਾਲ
ਕਾਨੂੰਨ, ਪੁਲਿਸ ਤੇ ਫੌਜ ਹੁੰਦੀ ਹੈ ਨੇਤਾਵਾਂ ਦੀ ਢਾਲ
ਹੜਤਾਲਾਂ ਕਰਕੇ ਵਕੀਲਾਂ ਦੇ ਵੀ ਬੁਰੇ ਹੋ ਜਾਂਦੇ ਹਾਲ
ਨੇਤਾਵਾਂ ਨੂੰ ਕੱਢਦੇ ਹਨ ਉਹ ਅੰਦਰੋਂ ਅੰਦਰੀ ਗਾਲ
ਫ਼ਾਈਲਾਂ ਦੇ ਅੰਬਾਰ ਲੱਗ ਜਾਂਦੇ ਜਿਉ ਲੱਕੜਾਂ ਦੇ ਟਾਲ
ਮੁਕੱਦਮੇ ਰਿੜ੍ਹਦੇ ਰਹਿੰਦੇ ਜਿਵੇਂ ਗਰਾਊਂਡਾਂ ‘ਚ ਰਿੜ੍ਹਦੇ ਬਾਲ
ਤਾਰੀਖ਼ਾਂ ਭੁਗਤਦੇ ਲੋਕ ਹੋ ਜਾਂਦੇ ਹਾਲੋਂ ਬੇਹਾਲ
ਮੁਕੱਦਮੇ ਲੜਦਿਆਂ ਹੋ ਜਾਂਦੇ ਕਈਆਂ ਦੇ ਚਿੱਟੇ ਵਾਲ
ਨੇਤਾ ਚਲਾਈ ਰੱਖਦੇ ਕੋਈ ਨਾ ਕੋਈ ਪੁੱਠੀ ਚਾਲ
ਪਬਲਿਕ ਦੇ ਮਨ ਵਿੱਚ ਕਿਉਂ ਨਹੀਂ ਉੱਠੂ ਉਬਾਲ
ਟੇਰਕਿਆਨੇ ਨੇ ਵੀ ਮਨ ਵਿੱਚ ਸੁਪਨੇ ਰੱਖੇ ਪਾਲ
ਕਚਹਿਰੀਆਂ ਵਿੱਚ ਕਰਦਾ ਉਹ ਇਨਸਾਫ਼ ਦੀ ਭਾਲ
-ਰਘਵੀਰ ਸਿੰਘ ਟੇਰਕਿਆਨਾ ਐਡਵੋਕੇਟ
ਚੈਂਬਰ ਨੰ 32 ਡਿਸਟ੍ਰਿਕਟ ਕੋਰਟਸ ਹੁਸ਼ਿਆਰਪੁਰ












