
ਦਿੱਲੀ (ਦ ਸਟੈਲਰ ਨਿਊਜ਼)। ‘ਲਗਾਨ’, ‘ਗਜ਼ਨੀ’, ‘ਇਨਸਾਫ਼’ ਅਤੇ ‘ਛਾਵਾ’ ਵਰਗੀਆਂ ਕਈ ਸਫ਼ਲ ਫ਼ਿਲਮਾਂ ਵਿੱਚ ਆਪਣੇ ਸ਼ਾਨਦਾਰ ਕਿਰਦਾਰਾਂ ਨਾਲ ਸਭ ਦਾ ਦਿਲ ਜਿੱਤਣ ਵਾਲੇ ਅਦਾਕਾਰ ਪ੍ਰਦੀਪ ਰਾਵਤ ਦਾ 74 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਪ੍ਰਦੀਪ ਰਾਵਤ ਦੇ ਦੇਹਾਂਤ ਦੀ ਜਾਣਕਾਰੀ ਉਨ੍ਹਾਂ ਦੇ ਨਾਲ ਫ਼ਿਲਮ ‘ਲਗਾਨ’ ਵਿੱਚ ਕੰਮ ਕਰਨ ਵਾਲੇ ਕੋ-ਸਟਾਰ ਯਸ਼ਪਾਲ ਸ਼ਰਮਾ ਨੇ ਸਾਂਝੀ ਕੀਤੀ ਹੈ।

‘ਗਜ਼ਨੀ’ ਫੇਮ ਅਦਾਕਾਰ ਦੇ ਦੇਹਾਂਤ ਦੀ ਜਾਣਕਾਰੀ ਸਾਂਝੀ ਕਰਦਿਆਂ ਯਸ਼ਪਾਲ ਸ਼ਰਮਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ, “ਪ੍ਰਦੀਪ ਰਾਵਤ… ਸਾਡੇ ਗਜ਼ਨੀ ਅਤੇ ਲਗਾਨ ਦੇ ਦੇਵਾ, ਰੈਸਟ ਇਨ ਪੀਸ।” ਹਾਲਾਂਕਿ, ਯਸ਼ਪਾਲ ਨੇ ਅਦਾਕਾਰ ਦੀ ਮੌਤ ਦਾ ਕਾਰਨ ਸਾਂਝਾ ਨਹੀਂ ਕੀਤਾ ਹੈ। ਉਨ੍ਹਾਂ ਦੀ ਇਸ ਪੋਸਟ ਨਾਲ ਪ੍ਰਦੀਪ ਰਾਵਤ ਦੇ ਚਾਹੁਣ ਵਾਲੇ ਬਹੁਤ ਦੁਖੀ ਹਨ ਅਤੇ ਸੋਸ਼ਲ ਮੀਡੀਆ ‘ਤੇ ਅਦਾਕਾਰ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਨ। ਪ੍ਰਦੀਪ ਰਾਵਤ ਨੇ ਮੁੱਖ ਤੌਰ ‘ਤੇ ਤੇਲਗੂ, ਹਿੰਦੀ ਅਤੇ ਤਮਿਲ ਭਾਸ਼ਾ ਦੀਆਂ ਫ਼ਿਲਮਾਂ ਕੀਤੀਆਂ ਹਨ।











