
ਟਾਂਡਾ (ਦ ਸਟੈਲਰ ਨਿਊਜ਼)। ਭਗਵੰਤ ਮਾਨ ਸਰਕਾਰ ਕੇਂਦਰ ਦਾ ਹੱਥ ਠੋਕਾ ਬਣ ਕੇ ਸਿੱਖ ਕੌਮ ਅਤੇ ਪੰਜਾਬੀਆਂ ਵਿਰੁੱਧ ਲਗਾਤਾਰ ਕਾਰਜਸ਼ੀਲ ਹੈ। ਪੰਜਾਬ ਦੇ ਭਵਿੱਖ ਨੂੰ ਬੁਰੀ ਤਰਾਂ ਬਰਬਾਦ ਕਰ ਰਹੀ ਹੈ। ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਸਿੱਖ ਕੌਮ ਅੰਦਰ ਏਕੇ ਦੀ ਸਖਤ ਜਰੂਰਤ ਹੈ ਪਰ ਕਈ ਅਕਾਲੀ ਦਲ ਆਪਣੀਆਂ ਨਿਜੀ ਗਰਜਾਂ ਅਤੇ ਹਉਮੈ ਨੂੰ ਪੱਠੇ ਪਾਉਣ ਲਈ ਪੰਥਕ ਸ਼ਕਤੀ ਨੂੰ ਖੇਰੂ ਖੇਰੂ ਕਰ ਰਹੇ ਹਨ ਪਰ ਅਸੀਂ ਪੰਥਕ ਏਕਤਾ ਦੇ ਹਾਮੀ ਹਾਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾਕਟਰ ਹਰਜਿੰਦਰ ਸਿੰਘ ਜੱਖੂ ਕੌਮੀ ਜਰਨਲ ਸਕੱਤਰ ਅਤੇ ਦੁਆਬਾ ਇੰਨਚਾਰਜ ਨੇ ਹਲਕਾ ਇਨਚਾਰਜਾਂ ਨਾਲ ਸੰਦੀਪ ਸਿੰਘ ਖਾਲਸਾ ਟਾਂਡਾ ਦੀ ਅਗਵਾਈ ਹੇਠ ਹੋਈ ਵਿਸ਼ੇਸ਼ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਡਾਕਟਰ ਜੱਖੂ ਨੇ ਕਿਹਾ ਕਿ ਇਸ ਸਮੇਂ ਪੰਥਕ ਏਕਤਾ ਦੀ ਸਖਤ ਲੋੜ ਹੈ ਪਰ ਵੱਖ-ਵੱਖ ਅਕਾਲੀ ਦਲਾਂ ਦੇ ਆਗੂ ਇਸ ਲਈ ਗੰਭੀਰ ਨਹੀਂ ਇਸ ਸਮੇਂ ਪਾਰਟੀ ਵਿੱਚ ਸ਼ਾਮਿਲ ਹੋਏ। ਪ੍ਰਿੰਸੀਪਲ ਗੁਰਨਾਮ ਸਿੰਘ ਨੂੰ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦਾ ਇਨਚਾਰਜ ਲਗਾਇਆ ਗਿਆ ਅਤੇ ਜਸਵੀਰ ਸਿੰਘ ਕਾਕਾ ਗੁੱਜਰ ਨੂੰ ਪਾਰਟੀ ਦਾ ਜਿਲਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਗੁਰਨਾਮ ਸਿੰਘ ਸਿੰਗੜੀਵਾਲਾ ਜਿਲਾਂ ਪ੍ਰਧਾਨ ਨੇ ਕਿਹਾ ਕਿ 11 ਸਤੰਬਰ ਨੂੰ ਗੜਸ਼ੰਕਰ, 15 ਅਕਤੂਬਰ ਨੂੰ ਦਸੂਹਾ ਅਤੇ 1 ਨਵੰਬਰ ਨੂੰ ਟਾਂਡਾ ਵਿਖੇ ਬੇਗਮਪੁਰਾ ਪੰਥਕ ਇਕੱਠ ਕੀਤੇ ਜਾਣਗੇ। ਜਿਨਾਂ ਇਕੱਠਾਂ ਵਿੱਚ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ, ਡਾਕਟਰ ਹਰਜਿੰਦਰ ਸਿੰਘ ਜੱਖੂ ਅਤੇ ਪਾਰਟੀ ਸੀਨੀਅਰ ਲੀਡਰਸ਼ਿਪ ਸਰਬੱਤ ਦੇ ਭਲੇ ਅਤੇ ਮਨੁੱਖੀ ਬਰਾਬਰੀ ਦੇ ਪਾਰਟੀ ਅਜੰਡੇ ਨੂੰ ਇਕੱਠੀਆਂ ਹੋਈਆਂ ਸੰਗਤਾਂ ਅੱਗੇ ਪੇਸ਼ ਕਰੇਗੀ ਤਾਂ ਜੋ ਉਹ ਸਿੱਖ ਕੌਮ ਅਤੇ ਪੰਜਾਬ ਦੇ ਹੱਕਾਂ ਲਈ ਦ੍ਰਿੜਤਾ ਨਾਲ ਅੱਗੇ ਆ ਕੇ ਆਪਣੀ ਜਿੰਮੇਵਾਰੀ ਨਿਭਾ ਸਕਣ। ਇਸ ਸਮੇਂ ਜਗਦੀਸ਼ ਸਿੰਘ ਚੱਬੇਵਾਲ,ਬੀਬੀ ਰਾਜਵਿੰਦਰ ਕੌਰ ਢੱਡੇ ਫਤਿਹ ਸਿੰਘ, ਮਾਸਟਰ ਕੁਲਦੀਪ ਸਿੰਘ ਮਸੀਤੀ, ਗੁਰਵਿੰਦਰ ਸਿੰਘ ਮਿਆਣੀ, ਕੁਲਦੀਪ ਸਿੰਘ ਮੌਜੀਪੁਰ, ਜਸਵੰਤ ਸਿੰਘ ਫੌਜੀ, ਵਰਿਆਮ ਸਿੰਘ ਮਿਆਣੀ, ਰਣਜੀਤ ਸਿੰਘ ਸਿੰਬਲੀ ਆਦਿ ਹਾਜ਼ਰ ਸਨ।












