
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋ ਜਿ਼ਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਦੇ ਅੰਦਰ ਚੱਲ ਰਹੇ ਸਰਕਾਰੀ ਕਾਲਜ ‘ਸੈਨਿਕ ਇੰਸਟੀਚਿਊਟ ਆਫ ਮੈਨੇਜਮੈੱਟ ਐਂਡ ਟੈਕਨੋਲੋਜੀ, ਹੁਸਿ਼ਆਰਪੁਰ ਕੈਂਪਸ’ ਜੋ ਕੇ ਵਿਭਾਗ ਵੱਲੋ ਹੋਰ ਕਈ ਜਿਲਿ੍ਹਆਂ ਵਿੱਚ ਚਲਾਏ ਜਾ ਰਹੇ ਕਈ ਹੋਰ ਸੈਨਿਕ ਇੰਸਟੀਚਿਊਟਸ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਦਾ ਨੋਡਲ ਆਫਿਸ ਵੀ ਹੈ ਤੇ ਆਈ.ਕੇ.ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੈ, ਵਿਖੇ ਚੱਲ ਰਹੇ ‘ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ, ਹੁਸਿ਼ਆਰਪੁਰ ਕੈਂਪਸ ਦੁਆਰਾ ਨਵਾਂ ਅਕੈਡਮਿਕ ਸੈਸ਼ਨ 2026—27 ਦੀ ਸ਼ੁਰੂਆਤ ਹਮੇਸ਼ਾਂ ਦੀ ਤਰ੍ਹਾਂ ਓਰੀਐਨਟੇਸ਼ਨ ਪੋ੍ਰਗਰਾਮ ਕਰਵਾ ਕੇ ਕੀਤੀ ਗਈ।

ਕੈਂਪਸ ਡਾਇਰੈਕਟਰ—ਕਮ—ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਕਮਾਂਡਰ ਬਲਜਿੰਦਰ ਸਿੰਘ ਵਿਰਕ ਜੀ ਨੇ ਦੱਸਆ ਕਿ ਇਹ ਪੋ੍ਰਗਰਾਮ 30 ਦਿਨ੍ਹਾਂ ਲਈ ਚਲਾਇਆ ਜਾਵੇਗਾ। ਇਸ ਦਾ ਮੁੱਖ ਉਦੇਸ਼ ਨਵੇਂ ਵਿਦਿਆਰਥੀਆਂ ਨੂੰ ਕੈਂਪਸ ਵਿੱਚ ਰਹਿਣ—ਸਹਿਣ ਬਾਰੇ ਸਮਝਾਉਣਾ, ਸਿਖਿਆਰਥੀਆਂ ਲਈ ਉਪਲੱਬਧ ਵੱਖ—ਵੱਖ ਸੇਵਾਵਾਂ ਬਾਰੇ ਸਮਝਾਉਣਾ, ਵਿਦਿਆਰਥੀਆਂ ਨਾਲ ਜਾਣ—ਪਹਿਚਾਣ ਕਰਨਾ, ਅਤੇ ਕੈਂਪਸ ਲਾਈਫ ਨੂੰ ਹੋਰ ਕਿੰਨਾ ਵਧੀਆ ਬਣਾਇਆ ਜਾ ਸਕਦਾ ਹੈ ਬਾਰੇ ਜਾਣੂੰ ਕਰਵਾਉਣਾ ਅਤੇ ਹੋਰ ਨਵੀਆਂ ਖੋਜਾ ਕਰਨ ਦੇ ਮੌਕੇ ਪ੍ਰਦਾਨ ਕਰਨਾ ਹੁੰਦਾ ਹੈ। ਇਸ ਦੌਰਾਨ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਹਰ ਦਿਨ੍ਹ ਅਲੱਗ—ਅਲੱਗ ਗਤੀਵਿਧੀਆਂ ਕਰਵਾ ਕੇ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੱਕਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਕਾਲਜ ਪ੍ਰਿਸੀਪਲ ਡਾ. ਪਰਮਿੰਦਰ ਕੌਰ ਸੈਣੀ ਜੀ ਨੇ ਦੱਸਿਆ ਕਿ ਓਰੀਐਨਟੇਸ਼ਨ ਪੋ੍ਰਗਰਾਮ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਪਹਿਲੇ ਹਿੱਸੇ ਵਿੱਚ ਇੰਸਟੀਚਿਊਟ ਵਿਖੇ ਪਹਿਲ੍ਹਾਂ ਤੋਂ ਹੀ ਪੜ੍ਹ ਰਹੇ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਦੀ ਸੁਪਰਵੀਜ਼ਨ ਅੰਦਰ ਰਹਿ ਕੇ ਨਵੇਂ ਵਿਦਿਆਰਥੀਆਂ ਲਈ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਨਾ।ਇਸ ਨਾਲ ਉਹਨ੍ਹਾਂ ਅੰਦਰ ਇੱਕ ਵੱਖਰੇ ਢੰਗ ਨਾਲ ਪ੍ਰਫੋਰਮ ਕਰਨ ਦੀ ਯੋਗਤਾ ਪੈਦਾ ਹੋਵੇਗੀ।
ਦੂਜੇ ਹਿੱਸੇ ਵਿੱਚ ਫਕੈਲਟੀਸ ਨੇੇ ਵਿਦਿਆਰਥੀਆਂ ਦੀ ਬਹੁਪੱਖੀ ਸ਼ਖਸੀਅਤ ਨੂੰ ਉਭਾਰਨ ਲਈ ਵੱਖ—ਵੱਖ ਪੋ੍ਰਗਰਾਮ ਵਿੱਚ ਵੰਡਿਆ ਗਿਆ ਜਿਹਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ :—
ਪਹਿਲੇ ਦਿਨ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਵੱਲੋਂ ਮਿਲ ਕੇ ਨਵੇਂ ਸੈਸ਼ਨ ਦੀ ਆਰੰਭਤਾ ਵਿੱਚ ਆਏ ਹੋਏ ਵਿਦਿਆਰਥੀਆਂ ਦਾ ਇੰਸਟੀਚਿਊਟ ਵਿੱਚ ਨਿੱਘਾ ਸਵਾਗਤ ਕਰਦੇ ਹੋਏ ਵਿਦਿਆਰਥੀਆਂ ਵੱਲੋਂ ਸਾਰੇ ਅਧਿਆਪਕ ਸਾਹਿਬਾਨਾਂ ਦਾ ਆਸ਼ੀਰਵਾਦ ਲੈ ਕੇ ਪਹਿਲੇ ਦਿਨ ਦੀ ਸ਼ੁਰੂਆਤ ਕੀਤੀ ਗਈ ਅਤੇ ਆਰੰਭਤਾ ਸਬੰਧਿਤ ਰਿਲਿਜਸ ਅਤੇ ਵਿੱਦਿਅਕ ਗਤੀਵਿਧੀਆ ਕੀਤੀਆ ਗਈਆ।
ਦੂਜੇ ਦਿਨ ਪ੍ਰੋ. ਰੀਤੂ ਤਿਵਾਰੀ ਵੱਲੋਂ ਵਿਦਿਆਰਥੀਆਂ ਨੂੰ ਕੋਰਸ ਅਤੇ ਸਿਲੇਬਸ ਬਾਰੇ ਜਾਣਕਾਰੀ ਦਿੰਦਿਆਂ ਥਿਊਰੀ ਅਤੇ ਪ੍ਰੈਕਟੀਕਲ ਲੈਬ ‘ਚ’ ਰੂਲ ਅਸੂਲਾਂ ਨਾਲ ਰੂ—ਬ—ਰੂ ਕਰਵਾਉਂਦੇ ਹੋਏ ਪੂਰੇ ਸਮੈਸਟਰ ਦੀਆਂ ਗਤੀਵਿਧੀਆਂ ਅਤੇ ਸਿਲੇਬਸ ਨਾਲ ਜ਼ੋੜਿਆ ਗਿਆ।
ਤੀਜੇ ਦਿਨ ਪੋ੍ਰ ਜ਼ਸਵੀਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਇੰਸਟੀਚਿਊਟ ਵਿੱਚ ਰਹਿੰਦੇ ਹੋਏ ਵੱਖ—ਵੱਖ ਕੰਮਾਂ ਲਈ ਅਧਿਆਪਕ ਸਾਹਿਬਾਨਾਂ ਨਾਲ ਰਾਬਤਾ ਕਰਨਾ ਅਤੇ ਵੱਖ—ਵੱਖ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਤਰੀਕੇ ਜਿਵੇਂ ਕਿ ਐਂਟੀ ਰੈਗਿੰਗ, ਵੂਮਨ ਗਰੀਵੈਂਸਿਜ਼, ਸਟੂਡੇਂਟ ਵੈਲਫੇਅਰ ਬਾਰੇ ਦੱਸਿਆ ਗਿਆ।
ਚੌਥੇ ਦਿਨ ਪ੍ਰੋ. ਚਾਂਦਨੀ ਸ਼ਰਮਾ ਵੱਲੋਂ ਵਿਦਿਆਰਥੀਆਂ ਨੂੰ ਅਸੈਸਮੇਂਟ ਦੀਆਂ ਵੱਖ—ਵੱਖ ਕਿਸਮਾਂ ਬਾਰੇ ਦੱਸਦਿਆਂ ਅਸੈਸਮੇਂਟ ਰੂਲਾਂ ਤੋਂ ਜਾਣੂ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਅੰਕ ਦੇਣ ਅਤੇ ਗ੍ਰੇਡਿੰਗ ਟੈਕਨੀਕ, ਇੰਟਰਨੈੱਲ ਨੰਬਰ ਅਤੇ ਫਾਈਨਲ ਨੰਬਰਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਿਵੇਂ ਕੀਤਾ ਜਾਵੇਗਾ ਇਸ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ।
ਪੰਜਵੇ ਦਿਨ ਕਾਲਜ ਪ੍ਰਿੰਸੀਪਲ ਡਾ : ਪਰਮਿੰਦਰ ਕੌਰ ਸੈਣੀ ਵੱਲੋਂ ਵਿਦਿਆਰਥੀਆਂ ਨੂੰ ਇੰਸਟੀਚਿਊਟ ਦੇ ਨਿਯਮਾਂ ਅਤੇ ਕਾਇਦੇ—ਕਾਨੂੰਨਾਂ ਬਾਰੇ ਜਾਣੂੰ ਕਰਵਾਉਂਦਿਆ ਅਨੁਸ਼ਾਸਨ ਅਤੇ ਇੰਸਟੀਚਿਊਟ ਪ੍ਰਤੀ ਜਿੰਮੇਵਾਰੀ, ਸਮੇਂ ਦੀ ਮਹੱਤਤਾ ਆਦਿ ਬਾਰੇ ਦੱਸਿਆ ਗਿਆ। ਵਿਦਿਆਰਥੀਆਂ ਨੂੰ ਅਧਿਆਪਕਾਂ ਅਤੇ ਕਲਾਸਮੇਟ ਪ੍ਰਤੀ ਸਤਿਕਾਰਯੋਗ ਵਿਵਹਾਰ ਬਣਾਈ ਰੱਖਣ ਲਈ ਮੋਟੀਵੇਸ਼ਨਲ ਪੋਗਰਾਮ ਕਰਕੇ ਉਤਸ਼ਾਹਿਤ ਕੀਤਾ ਗਿਆ । ਇਸ ਦੇ ਨਾਲ ਕਲਾਸ ਵਿੱਚ ਉਚਿਤ ਵਿਵਹਾਰ ਅਤੇ ਜ਼ਿੰਮੇਵਾਰੀ ਨਿਭਾਉਣ ਸਬੰਧੀ ਚਰਚਾ ਕਰਦਿਆਂ ਵਿਦਿਆਰਥੀਆਂ ਨੂੰ ਇੰਸਟੀਚਿਊਟ ਵਿਖੇ ਬਣਦੀਆਂ ਜਿੰਮੇਵਾਰੀਆਂ ਅਸਾਈਨ ਕੀਤੀਆਂ ਗਈਆਂ।












