Thursday, October 22, 2026
Home Punjab ਮੰਤਰੀਆਂ ਅਤੇ ਐਮਐਲਏ ਦੀਆਂ ਕੋਠੀਆਂ ਦੇ ਕੀਤੇ ਜਾਣਗੇ ਘਿਰਾਓ: ਰਾਜ ਕੁਮਾਰ ਅਰੋੜਾ

ਮੰਤਰੀਆਂ ਅਤੇ ਐਮਐਲਏ ਦੀਆਂ ਕੋਠੀਆਂ ਦੇ ਕੀਤੇ ਜਾਣਗੇ ਘਿਰਾਓ: ਰਾਜ ਕੁਮਾਰ ਅਰੋੜਾ

ਸੰਗਰੂਰ (ਦ ਸਟੈਲਰ ਨਿਊਜ਼)। ਸਥਾਨਕ ਤਹਿਸੀਲ ਕੰਪਲੈਕਸ ਵਿਖੇ ਪੰਜਾਬ ਸਟੇਟ ਪੈਨਸ਼ਨਰ ਕਨਫੈਡਰੇਸ਼ਨ ਦੇ ਸੂਬਾਈ ਮੁੱਖ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਅਰੋੜਾ ਜੋ ਕਿ ਪੈਨਸ਼ਨਰ ਵੈਲਫੇਅਰ ਐਸੋਸੀਏਸਨ ਜ਼ਿਲਾ ਸੰਗਰੂਰ ਦੇ ਵੀ ਪ੍ਰਧਾਨ ਹਨ, ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਮੁਲਾਜਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜਮ ਮੰਚ ਦੇ ਸੱਦੇ ਤੇ ਪੰਜਾਬ ਸਰਕਾਰ ਵੱਲੋ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅਣਗੋਲਿਆਂ ਕਰਨ ਦੇ ਰੋਸ ਵਜੋ ਪੰਜਾਬ ਦੇ ਸਮੁੱਚੇ ਮੁਲਾਜਮ, ਪੈਨਸ਼ਨਰ ਵੱਲੋ ਸੂਬਾ ਪੱਧਰ ਤੇ ਧਰਨੇ ਮੁਜਾਹਰੇ ਅਤੇ ਰੈਲੀਆਂ ਕਰਕੇ ਮੰਤਰੀਆ ਅਤੇ ਐਮ.ਐਲ. ਏ ਦੀਆਂ ਕੋਠੀਆਂ ਦਾ ਘਿਰਾਓ ਕਰਨਗੇ ਅਤੇ ਇਸ ਸਰਕਾਰ ਨੂੰ ਇਹ ਦੱਸ ਦੇਣਗੇ ਕਿ ਮੁਲਾਜਮ ਅਤੇ ਪੈਨਸ਼ਨਰ ਹੁਣ ਮੰਗਾਂ ਦੀ ਪ੍ਰਾਪਤੀ ਹੋਣ ਤੱਕ ਚੁੱਪ ਹੋ ਕੇ ਨਹੀ ਬੈਠਣਗੇ। ਸਮੁੱਚੇ ਪੰਜਾਬ ਵਿੱਚ ਕੀਤੀਆਂ ਜਾ ਰਹੀਆਂ ਰੈਲੀਆਂੱ, ਧਰਨੇ ਅਤੇ ਰੋਸ ਮੁਜਾਹਰਿਆਂ ਅਤੇ ਮੰਤਰੀਆ, ਐਮ.ਐਲ.ਏ ਦੀਆਂ ਕੋਠੀਆਂ ਦੇ ਘਿਰਾਓ ਵਿੱਚ ਪੰਜਾਬ ਸਟੇਟ ਪੈਨਸ਼ਨਰ ਕਨਫੈਡਰੇਸ਼ਨ ਨਾਲ ਸੰਬੰਧਤ ਹਜਾਰਾਂ ਦੀ ਗਿਣਤੀ ਵਿੱਚ ਪੈਨਸ਼ਨਰ ਸੂਬਾ ਪ੍ਰਧਾਨ ਕਰਮ ਸਿੰਘ ਧਨੋਆ, ਕਾਰਜਕਾਰੀ ਪ੍ਰਧਾਨ ਪਿਆਰਾ ਸਿੰਘ ਜਲੰਧਰ,ਜਨਰਲ ਸਕੱਤਰ ਕੁਲਵਰਨ ਸਿੰਘ, ਵਿੱਤ ਸਕੱਤਰ ਮਦਨ ਲਾਲ ਮੈਨਨ, ਸਲਾਹਕਾਰ ਗੁਰਦੀਪ ਸਿੰਘ ਵਾਲੀਆ, ਸਰਪ੍ਰਸਤ ਅਜੀਤ ਸਿੰਘ ਫਤਿਹਚੱਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਤਰ੍ਹਾਂ ਨਾਲ ਸਹਿਯੋਗ ਅਤੇ ਸਮੂਲੀਅਤ ਕਰਨਗੇ।

Advertisements

ਅਰੋੜਾ ਨੇ ਇਹ ਵੀ ਕਿਹਾ ਕਿ ਜੇਕਰ ਮਾਣਯੋਗ ਅਦਾਲਤ ਦੇ ਫੈਸਲੇ ਮੁਤਾਬਕ 18 ਫੀਸਦੀ ਡੀਏ ਦੀਆਂ ਕਿਸਤਾਂ ਜਾਰੀ ਨਾ ਕੀਤੀਆਂ, ਮੈਡੀਕਲ ਭੱਤੇ ਵਿੱਚ ਵਾਧਾ ਨਾ ਕੀਤਾ, 2.59 ਗੁਣਾਂਕ ਜਾਰੀ ਨਾ ਕੀਤਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕੀਤੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਰਾਜ ਕੁਮਾਰ ਅਰੋੜਾ ਦੋ ਕਿ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜਿਲਾ ਸੰਗਰੂਰ ਦੇ ਪ੍ਰਧਾਨ ਹਨ, ਨੇ ਕਿਹਾ ਕਿ 8 ਸਤੰਬਰ ਨੂੰ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਅਤੇ 13ਸਤੰਬਰ ਨੂੰ ਕੈਬਨਿਟ ਮੰਤਰੀ ਅਮਨ ਅਰੌੜਾ ਦੀ ਕੋਠੀ ਦਾ ਸੁਨਾਮ ਵਿਖੇ ਘਿਰਾਓ ਕੀਤਾ ਜਾਵੇਗਾ ਜਿਸ ਵਿਚ ਜਿਲਾ ਸੰਗਰੂਰ ਨਾਲ ਸਬੰਧਤ ਸਮੁੱਚੇ ਔਹਦੇਦਾਰਾਂ ਦੀ ਅਗਵਾਈ ਜਿਨ੍ਹਾਂ ਵਿਚ ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਜਨਰਲ ਸਕੱਤਰ ਦਰਸ਼ਨ ਸਿੰਘ ਨੌਰਥ, ਸੀਨੀਅਰ ਮੀਤ ਪ੍ਰਧਾਨ ਆਰਐਲ ਪਾਂਧੀ, ਜਿਲਾ ਵਿੱਤ ਸਕੱਤਰ ਕਰਨੈਲ ਸਿੰਘ ਸੇਖੋ, ਜਿਲਾ ਦਫ੍ਰਤਰ ਸਕੱਤਰ ਸੁਰਿੰਦਰ ਸਿੰਘ ਸੋਢੀ ਅਤੇ ਉਨ੍ਹਾਂ ਦੇ ਨਾਲ ਗੌਰਮਿੰਟ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਜੱਸੀ, ਚੈਅਰਮੈਨ ਜੰਟ ਸਿੰਘ ਭੁੱਲਰ ਸੋਹੀਆਂ ਜਨਰਲ ਸਕੱਤਰ, ਅਵਿਨਾਸ਼ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਭੱਠਲ ਅਤੇ ਗੁਰਦੀਪ ਸਿੰਘ ਮੰਗਵਾਲ, ਗੁਰਦੇਵ ਸਿੰਘ ਲੂੰਬਾ, ਲਾਭ ਸਿੰਘ ਅਤੇ ਸੱਤ ਨਾਲ ਸਿੰਗਲਾ. ਸੁਨਾਮ ਤੋ ਪ੍ਰਧਾਨ ਚੇਤ ਰਾਮ ਢਿੱਲੋ, ਚੇਅਰਮੈਨ ਪ੍ਰੇਮ ਅਗਰਵਾਲ, ਜਨਰਲ ਸਕੱਤਰ ਸਵਿੰਦਰ ਸਿੰਘ ਚੱਠੇ, ਡਾ. ਸੁਵਿੰਦਰ ਸਿੰਘ, ਲਹਿਰਾਗਾਗਾ ਤੋ ਪ੍ਰਧਾਨ ਜਰਨੈਲ ਸਿਘ, ਜਨਰਲ ਸਕੱਤਰ ਮਦਨ ਲਾਲ ਗਰਗ, ਧੂਰੀ ਤੋ ਪ੍ਰਧਾਨ ਸੁਖਦੇਵ ਸ਼ਰਮਾ,ਕਾਰਜਕਾਰੀ ਪ੍ਰਧਾਨ ਜਸਦੇਵ ਸਿੰਘ, ਜਨਰਲ ਸਕੱਤਰ ਡਾ. ਅਮਰਜੀਤ ਸਿੰਘ, ਭਵਾਨੀਗੜ ਤੋ ਪ੍ਰਧਾਨ ਸਤਨਾਮ ਸਿੰਘ ਸੰਧੂ, ਜਨਰਲ ਸਕੱਤਰ ਕੇਵਲ ਸਿੰਘ ਸਿੱਧੂਅਤੇ ਜ਼ਿਲ੍ਹਾ ਸਕੱਤਰ ਜਨਰਲ ਸੁਖਦੇਵ ਸਿੰਘ ਭਵਾਨੀਗੜ੍ਹ. ਦਿੜਬਾ ਤੋ ਪ੍ਰਧਾਨ ਦਰਸ਼ਨ ਸਿੰਘ ਰੋਗਲਾ, ਕ੍ਰਿਸ਼ਨ ਕੁਮਾਰ, ਜਨਰਲ ਸਕੱਤਰ ਕਸ਼ਮੀਰ ਸਿੰਘ ਰੋੜੇਵਾਲ ਅਤੇ ਅਜੀਤ ਸਿੰਘ ਕੋਹਰੀਆ ਅਮਰਗੜ ਤੋ ਰਜਿੰਦਰ ਸਿੰਘ ਸਲਾਰ, ਜਨਰਲ ਸਕੱਤਰ ਦਰਸ਼ਨ ਸਿੰਘ, ਅਤੇ ਨਰਿੰਦਰ ਜੀਤ ਸਿੰਘ ਬਨਭੌਰਾ, ਸ਼ੇਰਪੁਰ ਤੋ ਵੇਦ ਸਿੰਘ ਸਿੱਧੂ,ਜਨਰਲ ਸਕੱਤਰ ਦੀਵਾਨ ਸਿਘ ਮਾਹਮਦਪੁਰ, ਮੂਨਕ ਤੋ ਪ੍ਰਧਾਨ ਮੇਘ ਸਿੰਘ, ਜਨਰਲ ਸਕੱਤਰ ਤੇਜਾ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿਚ ਪੈਨਸ਼ਨਰ ਆਪਣੇ-ਆਪਣੇ ਤਹਿਸੀਲਾਂ ਵਿੱਚ ਮੁਲਾਜਮਾਂ ਅਤੇ ਪੈਨਸ਼ਨਰਾਂ ਵੱਲੋ ਕੀਤੇ ਜਾ ਰਹੇ ਧਰਨੇ, ਰੋਸ ਰੈਲੀਆਂ ਮੁਜਾਹਰਿਆਂ ਅਤੇ ਕੋਠੀਆਂ ਦੇ ਘਿਰਾਓ ਵਿੱਚ ਸਮੂਲੀਅਤ ਕਰਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਨਗੇ।

ਸੂਬਾਈ ਪੈਨਸ਼ਨਰ ਆਗੂ ਸ੍ਰੀ ਰਾਜ ਕੁਮਾਰ ਅਰੋੜਾ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਹੁਣ ਵੀ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਅਤੇ ਆਉਣ ਵਾਲੀਆਂ 2027 ਦੀਆ ਵਿਧਾਨ ਸਭਾ ਚੋਣਾਂ ਵਿੱਚ ਸਬਕ਼ ਸਿਖਾਇਆ ਜਾਵੇਗਾ।

LEAVE A REPLY

Please enter your comment!
Please enter your name here