Thursday, October 22, 2026
Home hoshiarpur ਖੇਡਾਂ ਵਤਨ ਪੰਜਾਬ ਦੀਆਂ 2026: ਫੁੱਟਬਾਲ ‘ਚ ਕਪੂਰਥਲਾ ਦੀਆਂ ਖਿਡਾਰਨਾਂ ਨੇ ਮਾਰੀ...

ਖੇਡਾਂ ਵਤਨ ਪੰਜਾਬ ਦੀਆਂ 2026: ਫੁੱਟਬਾਲ ‘ਚ ਕਪੂਰਥਲਾ ਦੀਆਂ ਖਿਡਾਰਨਾਂ ਨੇ ਮਾਰੀ ਬਾਜ਼ੀ, ਜਿੱਤਿਆ ਸੋਨ ਤਗਮਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਰਾਜ ਪੱਧਰੀ ਖੇਡ ਫੁੱਟਬਾਲ ਦਾ ਟੂਰਨਾਮੈਂਟ ਦਾ ਮਿਤੀ 22-10-2026 ਨੂੰ ਛੇਵੇਂ ਦਿਨ ਵੱਖ-ਵੱਖ ਖੇਡ ਵੈਨਿਊ ਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫਸਰ, ਹੁਸ਼ਿਆਰਪੁਰ ਸੁਰਜੀਤ ਸਿੰਘ ਨੇ ਦੱਸਿਆ ਕਿ ਰਾਜ ਪੱਧਰ ਫੁਟਬਾਲ ਵਿੱਚ ਪੰਜਾਬ ਰਾਜ ਦੇ ਸਮੂਹ ਜ਼ਿਲ੍ਹਿਆਂ ਵਿੱਚੋਂ ਅੰਡਰ 14 ,17 ,21, ,21-30,31- 40 ਸਾਲ ਦੀਆਂ ਖਿਡਾਰਨਾਂ ਭਾਗ ਲੈ ਰਹੀਆਂ ਹਨ। ਇਹ ਟੂਰਨਾਮੈਂਟ ਮਿਤੀ 22 ਅਕਤੂਬਰ 2026 ਤੋਂ 23 ਅਕਤੂਬਰ, 2026 ਤੱਕ ਲੜਕੀਆਂ/ਔਰਤਾਂ ਦੇ ਵਿੱਚ ਕਰਵਾਏ ਜਾਣਗੇ । ਮਿਤੀ 22-10- 2026 ਦੇ ਹੁਣ ਤੱਕ ਦੇ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਹਨ , ਅੰਡਰ- 17 ਸਾਲ ਲੜਕੀਆਂ ਦੀ ਟੀਮ ਵਿਚੋਂ ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਟੀਮ ਨੇ 01-00 ਦੇ ਫਰਕ ਨਾਲ ਜ਼ਿਲ੍ਹਾ ਬਰਨਾਲਾ ਦੀ ਟੀਮ ਨੂੰ ਹਰਾ ਕੇ ਸੈਮੀ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਸੇ ਤਰ੍ਹਾਂ ਅੰਡਰ-17 ਸਾਲ ਲੜਕੀਆਂ ਦੀ ਟੀਮ ਵਿਚੋਂ ਜ਼ਿਲ੍ਹਾ ਮੋਹਾਲੀ ਦੀ ਨੇ 02-00 ਦੇ ਫਰਕ ਨਾਲ ਜ਼ਿਲ੍ਹਾ ਕਪੂਰਥਲਾ ਦੀ ਟੀਮ ਨੂੰ ਹਰਾਇਆ। ਇਸੇ ਤਰ੍ਹਾਂ ਹੀ ਜ਼ਿਲ੍ਹਾ ਮਲੇਰਕੋਟਲਾ ਦੀ ਟੀਮ ਨੇ 01-00 ਦੇ ਫਰਕ ਨਾਲ ਸ਼੍ਰੀ ਮੁਕਤਸਰ ਸਾਹਿਬ ਨੂੰ ਹਰਾਇਆ ਅਤੇ ਸੈਮੀ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਸੇ ਤਰ੍ਹਾਂ ਜ਼ਿਲ੍ਹਾ ਮੋਗਾ ਦੀ ਟੀਮ ਨੇ 02-00 ਦੇ ਅੰਕਾ ਦੇ ਫਰਕ ਨਾਲ ਜ਼ਿਲ੍ਹਾ ਸੰਗਰੂਰ ਦੀ ਟੀਮ ਨੂੰ ਹਰਾਇਆ।

Advertisements
ਅੰਡਰ-21 ਸਾਲ ਲੜਕੀਆਂ ਦੀਆਂ ਟੀਮਾਂ ਵਿਚੋਂ ਜ਼ਿਲ੍ਹਾ ਗੁਰਦਾਸਪਰ ਦੀ ਟੀਮ ਨੇ 04-02 ਦੇ ਅੰਕਾਂ ਦੇ ਫਰਕ ਨਾਲ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ ਹਰਾ ਕੇ ਕੁਆਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਸੇ ਤਰ੍ਹਾਂ ਜ਼ਿਲ੍ਹਾ ਮੋਗਾ ਦੀ ਟੀਮ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਟੀਮ ਨੂੰ ਹਰਾਇਆ ਅਤੇ ਕੁਆਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਦੀ ਟੀਮ ਨੇ 01-00 ਦੇ ਫਰਕ ਨਾਲ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਹਰਾਇਆ ਅਤੇ ਕੁਆਟਰ ਫਾਈਨਲ ਵਿਚ ਪਹੁੰਚ ਕੀਤੀ। ਇਸੇ ਤਰ੍ਹਾਂ ਜ਼ਿਲ੍ਹਾ ਮਲੇਰਕੋਟਲੇ ਦੀ ਟੀਮ ਨੇ 03-00 ਦੇ ਅੰਕਾਂ ਦੇ ਫਰਕ ਨਾਲ ਜ਼ਿਲ੍ਹਾ ਮੋਹਾਲੀ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ।

ਇਸ ਦੇ ਨਾਲ ਹੀ 21-30 ਸਾਲ ਉਮਰ ਵਰਗ ਦੇ ਅੱਜ ਮਿਤੀ 22-10-2026 ਨੂੰ ਫਾਈਨਲ ਮੁਕਾਬਲੇ ਕਰਵਾ ਕੇ ਮੈਡਲ ਸਰਮਨੀ ਕੀਤੀ ਗਈ। ਜਿਸ ਦੇ ਨਤੀਜੇ ਇਸ ਪ੍ਰਕਾਰ ਹਨ: ਜ਼ਿਲ੍ਹਾ ਕਪੂਰਥਲਾ ਦੀ ਟੀਮ ਨੇ ਗੋਲਡ ਮੈਡਲ ਪ੍ਰਾਪਤ ਕੀਤਾ, ਜ਼ਿਲ੍ਹਾ ਪਟਿਆਲਾ ਦੀ ਟੀਮ ਨੇ ਚਾਂਦੀ ਦਾ ਮੈਡਲ ਪ੍ਰਾਪਤ ਕੀਤਾ ਅਤੇ ਜ਼ਿਲ੍ਹਾ ਲੁਧਿਆਣੇ ਦੀ ਟੀਮ ਨੇ ਤਾਂਬੇ ਦਾ ਮੈਡਲ ਪ੍ਰਾਪਤ ਕੀਤਾ।ਇਸੇ ਤਰ੍ਹਾ ਖੇਡਾਂ ਵਤਨ ਪੰਜਾਬ ਦੀਆਂ ਅਧੀਨ ਚੱਲ ਰਹੇ ਟੂਰਨਾਮੈਂਟ ਦਾ ਛੇਵਾਂ ਦਿਨ ਵੀ ਲੜਕੀਆਂ ਦੇ ਮੁਕਾਬਲਿਆਂ ਨਾਲ ਸਫਲਤਾ ਪੂਰਵਕ ਹੋ ਨਿਬੜਿਆ ਅਤੇ ਲੜਕੀਆਂ ਦੇ ਬਾਕੀ ਫਾਈਨਲ ਮੁਕਾਬਲੇ ਭਲਕੇ ਕਰਵਾਏ ਜਾਣਗੇ।

LEAVE A REPLY

Please enter your comment!
Please enter your name here