ਪੰਜਾਬ ਸਰਕਾਰ ਆਪਣਾ ਹਿੱਸਾ ਪਾ ਕੇ ਜਲਦੀ ਸ਼ੁਰੂ ਕਰਵਾਏ ਕੇਂਦਰ ਦੀ ਅਮ੍ਰਿਤ ਯੋਜਨਾਂ ਤਹਿਤ ਵਿਕਾਸ ਕਾਰਜ-  ਤਿਕਸ਼ਨ ਸੂਦ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।  ਪ੍ਰਮੁੱਖ ਸਮਾਜ ਸੇਵੀ ਗੁਰਮੇਲ ਰਾਮ ਝਿੰਮ ਦੀ ਅਗਵਾਈ ਵਿਚ ਵਾਰਡ ਨੰ: 8 ਦੀ ਗਲੀ ਨੰ: 9 ਦੇ ਲੋਕਾਂ ਦੇ ਵਫਦ ਨੇ ਅੱਜ ਸਾਬਕਾ ਕੈਬਨਿਟ ਮੰਤਰੀ ਤਿਕਸ਼ਨ ਸੂਦ ਨੂੰ ਮਿਲ ਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੀ ਗਲੀ ਦਾ ਕਾਫੀ ਹਿੱਸਾ ਕੱਚਾ ਹੈ ਜਿਸ ਵਿਚ ਬਰਸਾਤਾਂ ਦੌਰਾਨ ਪਾਣੀ ਖੜਾ ਹੋ ਜਾਂਦਾ ਹੈ ਅਤੇ ਆਵਾਜਾਈ ਮੁਸ਼ਕਿਲ ਹੋ ਜਾਂਦੀ ਹੈ ਇਸ ਦੇ ਨਾਲ ਹੀ ਇਸ ਗਲੀ ਵਿਚ ਸੀਵਰੇਜ਼ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਸੁਵਿਧਾ ਵੀ ਉੱਪਲਬਧ ਨਹੀਂ ਹੈ ਉਹਨਾਂ ਮੰਗ ਕੀਤੀ ਕਿ ਇਹ ਸਹੂਲਤਾਂ ਜਲਦੀ ਉੱਪਲਬਧ ਕਰਵਾਉਣ ਦੇ ਉਪਰਾਲੇ ਕੀਤੇ ਜਾਣ ਇਸ ਸਬੰਧੀ ਉਹਨਾਂ ਵਲੋਂ ਤਿਕਸ਼ਨ ਸੂਦ ਨੂੰ ਮੰਗ ਪੱਤਰ ਵੀ ਦਿੱਤਾ ਗਿਆ।

Advertisements

 ਤਿਕਸ਼ਨ ਸੂਦ ਨੇ ਉਹਨਾਂ ਦੀ ਇਸ ਮੰਗ ਸਬੰਧੀ ਯੋਗ ਕਾਰਵਾਈ ਕਰਨ ਲਈ ਸਹਾਇਕ ਕਮਿਸ਼ਨਰ ਨਗਰ ਨਿਗਮ ਨੂੰ ਭੇਜਿਆ। ਇਸ ਮੌਕੇ ਤੇ ਤਿਕਸ਼ਨ ਸੂਦ ਨੇ ਦੱਸਿਆ ਕਿ ਉਹਨਾਂ ਵਲੋਂ ਬਹੁਤ ਮਿਹਨਤ ਨਾਲ ਹੁਸ਼ਿਆਰਪੁਰ ਨਗਰ ਨਿਗਮ ਨੂੰ ਕੇਂਦਰ ਦੀ ਅਮ੍ਰਿਤ ਯੋਜਨਾਂ ਵਿਚ ਸ਼ਾਮਿਲ ਕਰਵਾਇਆ ਸੀ ਜਿਸ ਹੇਠ ਸ਼ਹਿਰ ਵਿਚ ਰਹਿੰਦੇ ਸਾਰੇ ਹੀ ਇਲਾਕਿਆਂ ਵਿਚ ਪੀਣ ਵਾਲੇ ਪਾਣੀ, ਸੀਵਰੇਜ਼ ਅਤੇ ਗਲੀਆਂ ਬਣਾਉਣ ਦੇ ਕੰਮ ਮੁੰਕਮਲ ਕਰਵਾਏ ਜਾਣੇ ਸਨ ਪਰੰਤੂ ਮੌਜੂਦਾ ਪੰਜਾਬ ਸਰਕਾਰ ਦੇ ਵਿਕਾਸ ਸਬੰਧੀ ਰੁੱਖੇ ਰਵੱਈਏ ਕਾਰਨ ਮੌਜੂਦਾ ਸਰਕਾਰ ਵਲੋਂ ਆਪਣਾ ਹਿੱਸਾ ਨਹੀਂ ਪਾਇਆ ਗਿਆ ਜਿਸ ਨਾਲ ਅਮ੍ਰਿਤ ਯੋਜਨਾਂ ਤਹਿਤ ਕੀਤੇ ਜਾਣ ਵਾਲੇ ਵਿਕਾਸ ਕਾਰਜ ਰੁਕ ਗਏ ਹਨ ਅਤੇ ਸ਼ਹਿਰ ਦੇ ਲੋਕ ਪਰੇਸ਼ਾਨ ਹੋ ਰਹੇ ਹਨ।

ਉਹਨਾਂ ਨੇ ਸਰਕਾਰ ਵਲੋਂ ਹੁਸ਼ਿਆਰਪੁਰ ਨਗਰ ਨਿਗਮ ਦੀ ਅਮ੍ਰਿਤ ਯੋਜਨਾਂ ਵਿਚ ਆਪਣਾ ਬਣਦਾ ਹਿੱਸਾ ਜਲਦੀ ਤੋਂ ਜਲਦੀ ਪਾਉਣ ਦੀ ਮੰਗ ਕੀਤੀ। ਇਸ ਮੌਕੇ ਤੇ ਸਾਬਕਾ ਮੰਡਲ ਪ੍ਰਧਾਨ ਵਿਨੋਦ ਪਰਮਾਰ, ਹਰਭਜਨ ਸਿੰਘ, ਅਕੁੰਸ਼ ਝਿੰਮ, ਸਾਹਿਲ ਝਿੰਮ, ਹਰੀ ਰਾਮ ਅਤੇ ਯਸ਼ਪਾਲ ਸ਼ਰਮਾ ਵੀ ਹਾਜਰ ਸਨ।

LEAVE A REPLY

Please enter your comment!
Please enter your name here