ਸਾਂਪਲਾ ਤੇ ਸਿਨਹਾ ਨਾਲ ਮੁਲਾਕਾਤ, ਕੀਤੀ ਲੰਦਨ-ਅੰਮ੍ਰਿਤਸਰ ਹਵਾਈ ਉਡਾਣ ਸ਼ੁਰੂ ਕਰਨ ਦੀ ਮੰਗ: ਢੇਸੀ

ਚੰਡੀਗੜ,(ਦਾ ਸਟੈਲਰ ਨਿਊਜ਼)। ਬਰਤਾਨੀਆ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਨਵੀਂ ਦਿੱਲੀ ਵਿਖੇ ਕੇਂਦਰੀ ਮੰਤਰੀਆਂ ਵਿਜੇ ਸਾਂਪਲਾ ਅਤੇ ਜਯੰਤ ਸਿਨਹਾ ਨਾਲ ਮੁਲਾਕਾਤ ਕਰਕੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਕੌਮਾਂਤਰੀ ਹਵਾਈ ਅੱਡੇ ਨੂੰ ਯੂਰਪ ਨਾਲ ਜੋੜਨ ਲਈ ਸਿੱਧੀਆਂ ਹਵਾਈ ਉਡਾਣਾਂ ਮੁੜ ਸ਼ਰੂ ਕਰਾਉਣ ਲਈ ਮੁਲਾਕਾਤ ਕੀਤੀਆਂ ਤਾਂ ਜੋ ਕੇਂਦਰ ਸਰਕਾਰ ਨੂੰ ਇਸ ਮੁੱਦੇ ‘ਤੇ ਪੰਜਾਬੀਆਂ ਖਾਸ ਕਰਕੇ ਪ੍ਰਵਾਸੀ ਭਾਰਤੀਆਂ ਦੀ ਚਿਰੋਕਣੀ ਮੰਗ ਮੰਨਣ ਲਈ ਰਾਜੀ ਕੀਤਾ ਜਾ ਸਕੇ।

Advertisements

ਇਸ ਵਿਸ਼ੇਸ਼ ਮੁਲਾਕਾਤ ਦੌਰਾਨ ਐਮ.ਪੀ ਢੇਸੀ ਨੇ ਦੋਹਾਂ ਕੇਂਦਰੀ ਮੰਤਰੀਆਂ ਨੂੰ ਲੰਦਨ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਹਵਾਈ ਉਡਾਨਾਂ ਮੁੜ ਸ਼ੁਰੂ ਕਰਨ ਸਬੰਧੀ ਆਪਣੀ ਤਜ਼ਵੀਜ਼ ਪੇਸ਼ ਕੀਤੀ ਜਿਸ ਉਪਰੰਤ ਸਾਂਪਲਾ ਵੱਲੋਂ ਇਸ ਤਜ਼ਵੀਜ਼ ਨੂੰ ਨੇਪਰੇ ਚਾੜਨ ਲਈ ਆਪਣੀ ਪੂਰੀ ਮੱਦਦ ਦਾ ਭਰੋਸਾ ਦਿਵਾਉਦਿਆਂ ਉਹਨਾਂ ਉਸੇ ਵੇਲੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੰਤ ਸਿਨਹਾ ਨਾਲ ਵੀ ਇਸ ਸਬੰਧੀ ਮੀਟਿੰਗ ਕਰਵਾਈ। ਉਹਨਾਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰੀ ਮੰਤਰੀ ਸਿਨਹਾ ਨੇ ਇਸ ਹਵਾਈ ਰੂਟ ਦੀ ਸਫਲਤਾ ਲਈ ਉਹਨਾਂ ਵੱਲੋਂ ਪੇਸ਼ ਤਜ਼ਵੀਜ਼ ਅਤੇ ਤੱਥਾਂ ਨਾਲ ਪੂਰੀ ਤਰਾਂ ਸਹਿਮਤੀ ਪ੍ਰਗਟਾਈ ਹੈ ਅਤੇ ਉਹਨਾਂ ਨੇ ਸਬੰਧਤ ਹਵਾਈ ਅਥਾਰਿਟੀ ਅਤੇ ਇਸ ਖੇਤਰ ਨਾਲ ਸਬੰਧਿਤ ਹੋਰਨਾਂ ਏਅਰਲਾਈਨਾਂ ਨਾਲ ਇਸ ਤਜ਼ਵੀਜ਼ ‘ਤੇ ਚਰਚਾ ਕਰਨ ਦਾ ਭਰੋਸਾ ਦਿਵਾਇਆ ਹੈ ਤਾਂ ਭਵਿੱਖ ਵਿੱਚ ਅੰਮ੍ਰਿਤਸਰ ਤੋਂ ਲੰਦਨ ਦੇ ਹੀਥਰੋ ਹਵਾਈ ਅੱਡੇ ਤੱਕ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਦੇ ਇੱਛਕ ਹੋਣਗੇ।

ਢੇਸੀ ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਨੇਤਾਵਾਂ ਨੇ ਵੀ ਸਮੇਂ-ਸਮੇਂ ‘ਤੇ ਅੰਮ੍ਰਿਤਸਰ ਤੋਂ ਬਰਮਿੰਘਮ ਹਵਾਈ ਅੱਡੇ ਤੱਕ ਸਿੱਧੀਆਂ ਉਡਾਨਾਂ ਦੀ ਸ਼ੁਰੂਆਤ ਲਈ ਵੀ ਹਵਾਬਾਜ਼ੀ ਮੰਤਰੀ ਨਾਲ ਮੀਟਿੰਗਾਂ ਦੌਰਾਨ ਕੇਂਦਰ ‘ਤੇ ਦਬਾਅ ਪਾਇਆ ਹੈ ਜੋ ਕਿ ਸਵਾਗਤਯੋਗ ਹੈ। ਢੇਸੀ ਨੇ ਅੱਗੇ ਕਿਹਾ ਕਿ ਪੰਜਾਬੀ ਪ੍ਰਵਾਸੀ, ਉਘੀਆਂ ਸ਼ਖਸ਼ੀਅਤਾਂ ਅਤੇ ਅੰਮ੍ਰਿਤਸਰ ਵਿਕਾਸ ਮੰਚ ਵਰਗੀਆਂ ਸੰਸਥਾਵਾਂ ਵੱਲੋਂ ਵੀ ਅੰਮ੍ਰਿਤਸਰ ਤੋਂ ਬਰਤਾਨੀਆਂ ਲਈ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਕਰਨ ਲਈ ਪਿਛਲੇ ਕਈ ਸਾਲਾਂ ਤੋਂ ਮੰਗ ਕੀਤੀ ਜਾ ਰਹੀ ਹੈ ਪਰ ਇਹ ਮਾਮਲਾ ਪਿਛਲੇ ਕਈ ਸਮੇਂ ਤੋਂ ਠੰਡੇ ਬਸਤੇ ਵਿਚ ਹੀ ਪਿਆ ਹੋਇਆ ਸੀ। ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਭ ਧਿਰਾਂ ਦੇ ਲਗਾਤਾਰ ਦਬਾਅ ਸਦਕਾ ਹੁਣ ਉਮੀਦ ਬਣੀ ਹੈ ਕਿ ਉਹ ਪੰਜਾਬ ਲਈ ਅਰੰਭੇ ਇਸ ਮਿਸ਼ਨ ਵਿੱਚ ਆਖਰਕਾਰ ਪੂਰੀ ਕਾਮਯਾਬੀ ਪ੍ਰਾਪਤ ਕਰਨਗੇ।

1 COMMENT

  1. अमृतसर एयरपोर्ट समस्त पंजाब के एक नुक्कड़ पर है और वह भी पाक सीमा के नजदीक ! लंदन के लिए उड़ान तो अवश्य शुरु होनी चाहिए परन्तु ,आदमपुर सिविल एयरपोर्ट से ,
    तभी पंजाब की बहुसंख्या को फ़ायदा होगा !…एचसीएम

LEAVE A REPLY

Please enter your comment!
Please enter your name here