ਪ੍ਰਾਪਰਟੀ ਟੈਕਸ ਇਕੱਤਰ ਕਰਨ ਸੰਬਧੀ  28 ਅਗਸਤ ਨੂੰ ਲਗਾਇਆ ਜਾਵੇਗਾ ਕੈਂਪ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ।  ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਵੱਖ-ਵੱਖ ਵਾਰਡਾਂ ਵਿੱਚ ਪ੍ਰਾਪਰਟੀ ਟੈਕਸ ਇਕੱਠਾ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਇਹ ਜਾਣਕਾਰੀ ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਦਿੰਦਿਆਂ ਦੱਸਿਆ ਕਿ ਇਸ ਸੰਬਧੀ ਇਕ ਵਿਸ਼ੇਸ਼ ਕੈਂਪ 28 ਅਗਸਤ ਮੰਗਲਵਾਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਕਮੇਟੀ ਬਾਜਾਰ ਵਿਖੇ ਪੁਰਾਣੇ ਨਗਰ ਕੌਸਲ ਦੇ ਦਫਤਰ ਵਿਖੇ ਲਗਾਇਆ ਜਾਵੇਗਾ।

Advertisements

ਜਿਸ ਵਿੱਚ ਵਾਰਡ ਨੰ: 34 ਅਤੇ 35 ਦੇ ਪ੍ਰਾਪਰਟੀ ਮਾਲਕ ਆਪਣਾ ਪ੍ਰਾਪਰਟੀ ਟੈਕਸ ਜਮਾ ਕਰਵਾ ਸਕਣਗੇ। ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ ਪ੍ਰਾਪਰਟੀ ਟੈਕਸ ਦੀ ਅਦਾਇਗੀ ਨਗਦ ਜਾਂ ਸਵਾਈਪ ਮਸ਼ੀਨ ਰਾਂਹੀ ਕੀਤੀ ਜਾ ਸਕੇਗੀ। ਉਹਨਾਂ ਦੱਸਿਆ ਕਿ ਸ਼ਹਿਰ ਵਾਸੀ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਨਾਂ ਸ਼ਹਿਰੀਆਂ ਨੂੰ 5000 ਰੁਪਏ ਤੱਕ ਟੈਕਸ ਦੀ ਛੋਟ ਦਿਤੀ ਗਈ ਹੈ ਉਹ ਇਸਦਾ ਲਾਭ ਉਠਾਉਂਦੇ ਹੋਏ ਹਰ ਸਾਲ ਆਪਣੀ ਪ੍ਰਾਪਰਟੀ ਟੈਕਸ ਰਿਟਰਨ ਵੀ ਦਾਖਲ ਕਰਨ।

LEAVE A REPLY

Please enter your comment!
Please enter your name here