ਚੱਕੋਵਾਲ ਵਿਖੇ ਦੰਦਾਂ ਦਾ 30ਵਾਂ ਪੰਦਰਵਾੜਾ 17 ਅਕਤੁਬਰ ਤੱਕ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। ਦੰਦਾਂ ਦੇ 30ਵੇਂ ਪੰਦਰਵਾੜੇ ਦੀ ਸ਼ੁਰੂਆਤ ਪੀ.ਐਚ.ਸੀ. ਚੱਕੋਵਾਲ ਵਿਖੇ ਕੀਤੀ ਗਈ। ਬਲਾਕ ਚੱਕੋਵਾਲ ਵਿਖੇ ਇਸ ਪੰਦਰਵਾੜੇ ਦਾ ਉਦਘਾਟਨ ਡਾ. ਓ.ਪੀ. ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਦੀ ਪ੍ਰਧਾਨਗੀ ਹੇਠ ਦੰਦਾਂ ਦੇ ਮਾਹਿਰ ਡਾ. ਸੁਰਿੰਦਰ ਕੁਮਾਰ ਵੱਲੋਂ ਦੰਦਾਂ ਦੇ ਮਰੀਜਾਂ ਦਾ ਚੈਕਅਪ ਕਰਕੇ ਕੀਤਾ ਗਿਆ।

Advertisements

ਇਸ ਮੌਕੇ ਡਾ. ਮਾਨਵ ਸਿੰਘ ਮੈਡੀਕਲ ਅਫ਼ਸਰ ਮਨਜੀਤ ਸਿੰਘ ਹੈਲਥ ਇੰਸਪੈਕਟਰ, ਰਮਨਦੀਪ ਕੌਰ ਬੀ.ਈ.ਈ, ਅਜੈ ਕੁਮਰਾ, ਨਸੀਬ ਚੰਦ, ਸੰਦੀਪ ਕੁਮਾਰ ਮੌਜੂਦ ਸਨ। ਉਦਘਾਟਨ ਸਮੇਂ ਡਾ. ਓ.ਪੀ. ਗੋਜਰਾ ਵੱਲੋਂ ਇੱਕਤਰ ਲੋਕਾਂ ਨੂੰ ‘ਸਿਹਤਮੰਦ ਦੰਦ, ਅਰੋਗ ਸ਼ਰੀਰ, ਦਾ ਸੰਦੇਸ਼ ਦਿੰਦੇ ਕਿਹਾ ਕਿ ਜਿਸ ਤਰਾਂ ਸਾਨੂੰ ਆਪਣੇ ਸ਼ਰੀਰ ਦੀ ਸਾਫ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਉਸੇ ਤਰਾਂ ਦੰਦਾਂ ਦੀ ਸੰਭਾਲ ਵੀ ਬਹੁਤ ਜਰੂਰੀ ਹੈ। ਜੇਕਰ ਆਪਣੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਤਾਂ ਡਾ. ਕੋਲ ਜਾਣ ਜਾਂ ਬੀਮਾਰੀਆਂ ਦੇ ਆਉਣ ਦੀ ਨੋਬਤ ਹੀ ਨਹੀਂ ਆਉਂਦੀ। ਦੰਦ ਵੀ ਬਾਕੀ ਅੰਗਾਂ ਦੀ ਤਰਾਂ ਸਾਰੀ ਉਮਰ ਸਾਥ ਦੇ ਸਕਦੇ ਹਨ ਜੇਕਰ ਅਸੀਂ ਦੰਦਾਂ ਦੀ ਨਿਯਮਿਤ ਸਫਾਈ ਵੱਲ ਧਿਆਨ ਦੇਈਏ ਅਤੇ ਹਰ 6 ਮਹੀਨੇ ਵਿੱਚ ਇੱਕ ਵਾਰ ਡੈਂਟਿਸਟ ਕੋਲ ਜਾ ਕੇ ਚੈਕਅਪ ਕਰਵਾਈਏ।

ਡਾ. ਸੁਰਿੰਦਰ ਕੁਮਾਰ ਨੇ ਦੰਦਾਂ ਦੀ ਸੰਭਾਲ ਕਰਨ ਲਈ ਦਿਨ ਵਿੱਚ ਦੋ ਵਾਰ ਬਰਸ਼ ਕਰਨ ਅਤੇ ਮਿੱਠੀਆਂ ਤੇ ਚਿਪਕਣ ਵਾਲੀਆਂ ਚੀਜ਼ਾਂ ਨਾ ਖਾਣ ਦੀ ਸਲਾਹ ਦਿੱਤੀ। ਉਹਨਾਂ ਕਿਹਾ ਕਿ ਖਰਾਬ ਦੰਦ ਅਤੇ ਮੂੰਹ ਦੀਆਂ ਬੀਮਾਰੀਆਂ ਬਹੁਤ ਵਾਰ ਕਈ ਭਿਆਨਕ ਸ਼ਰੀਰਕ ਬੀਮਾਰੀਆਂ ਪੈਦਾ ਕਰ ਸਕਦੀਆਂ ਹਨ। ਦੰਦਾਂ ਦੀਆਂ ਬੀਮਾਰੀਆਂ ਤੋਂ ਬਚੱਣ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਹਰ 6 ਮਹੀਨੇ ਬਾਅਦ ਕਿਸੇ ਮਾਹਰ ਡਾਕਟਰ ਤੋਂ ਦੰਦਾਂ ਦਾ ਚੈਕਅਪ ਕਰਵਾਉਣਾ ਬਹੁਤ ਜਰੂਰੀ ਹੈ। ਨੀਮ ਹਕੀਮ ਦੰਦਾਂ ਦੇ ਡਾਕਟਰਾਂ ਤੋਂ ਇਲਾਜ਼ ਕਰਵਾਉਣ ਤੋਂ ਬਚਣਾ ਜ਼ਰੂਰੀ ਹੈ ਕਿਉਂਕਿ ਕਿਸੇ ਤਰ•ਾਂ ਦੀ ਅਣਗਹਿਲੀ ਨਾਲ ਭਿਆਨਕ ਰੋਗ ਪੈਦਾ ਹੋ ਸਕਦੇ ਹਨ

। ਡਾ. ਸੁਰਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ 3 ਅਕਤੂਬਰ ਤੋਂ 17 ਅਕਤੁਬਰ ਤੱਕ ਲਗਾਏ ਜਾ ਰਹੇ ਇਸ ਪੰਦਰਵਾੜੇ ਦੌਰਾਨ ਮਰੀਜਾਂ ਦੇ ਦੰਦਾਂ ਦੀਆਂ ਬੀਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਗਰੀਬ ਤੇ ਲੋੜਵੰਦ ਮਰੀਜ਼ਾਂ ਨੂੰ ਦੰਦਾਂ ਦੇ ਮੁਫ਼ਤ ਜਬਾੜੇ ਲਗਾਏ ਜਾਣਗੇ।

LEAVE A REPLY

Please enter your comment!
Please enter your name here