ਤੈਰਾਕੀ ਮੁਕਾਬਲਿਆ ਦੇ ਜੇਤੂ ਖਿਡਾਰੀਆਂ ਨੂੰ ਸਚਦੇਵਾ ਨੇ ਕੀਤਾ ਸਨਮਾਨਿਤ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਤੰਦਰੁਸਤ ਪੰਜਾਬ ਮਿਸ਼ਨ ਅਧੀਨ ਅੰਡਰ 14 ਸਾਲ ਵਰਗ ਦੇ ਲੜਕੇ ਅਤੇ ਲੜਕੀਆਂ ਦੇ ਤੈਰਾਕੀ ਅਤੇ ਹਾਕੀ ਮੁਕਾਬਲੇ 13 ਅਕਤੂਬਰ ਤੋ 15 ਅਕਤੂਬਰ ਤੱਕ ਕਰਵਾਏ ਗਏ। ਜਿਸਦੇ ਜੇਤੂ ਖਿਡਾਰੀਆਂ ਨੂੰ ਤੈਰਾਕੀ ਦੇ ਕੌਮੀ ਮੈਡਲਿਸਟ ਪਰਮਜੀਤ ਸਿੰਘ ਸੱਚਦੇਵਾ ਵਲੋਂ ਇਨਾਮਾ ਦੀ ਵੰਡ ਕੀਤੀ ਗਈ। ਇਸ ਮੌਕੇ ਜਿਲਾ ਖੇਡ ਅਫਸਰ ਗੁਰਪ੍ਰੀਤ ਸਿੰਘ, ਜਿਲਾ ਸਿਲੈਕਸ਼ਨ ਕਮੇਟੀ ਦੇ ਮੈਂਬਰ ਹਰਮਨਪ੍ਰੀਤ ਸਿੰਘ ਸੈਣੀ, ਤੈਰਾਕੀ ਕੋਚ ਨਿਤਸ਼ ਠਾਕੁਰ, ਅਥਲੈਟਿਕਸ ਕੋਚ ਬਲਵੀਰ ਸਿੰਘ, ਬਾਸਕਟਕਬਾਲ ਕੋਚ ਅਮਨਦੀਪ ਕੌਰ ਅਤੇ ਸਿੱਖਿਆਂ ਵਿਭਾਗ ਵਲੋ ਸਕੂਲਾਂ ਦੇ ਤੈਰਾਕੀ ਮੁਕਾਬਲਿਆਂ ਦੇ ਜਿਲਾ ਕਨਵੀਨਰ ਮੁਨੀਸ਼ ਮੋਦਗਿਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

Advertisements

ਲੜਕਿਆਂ ਦੇ ਤੈਰਾਕੀ ਮੁਕਾਬਲਿਆਂ ਵਿੱਚ ਭੁਪਿੰਦਰ ਸਿੰਘ ਨੇ ੳਵਰਆਲ ਪਹਿਲਾ, ਧਵਲ ਬਾਂਸਲ ਦੇ ਦੂਜਾ ਅਤੇ ਅਰਮਾਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਪ੍ਰਕਾਰ ਲੜਕੀਆਂ ਦੇ ਮੁਕਾਬਲਿਆਂ ਵਿੱਚ ਸਹਿਜਪ੍ਰੀਤ ਕੌਰ ਨੇ ਪਹਿਲਾ, ਆਸ਼ਮੀ ਸੂਦ ਨੇ ਦੂਜਾ ਅਤੇ ਅੰਬਿਕਾ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਸ ਤੋਂ ਇਲਾਵਾ ਆਪਣੇ ਈਵੈਂਟ ਵਿੱਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਤੈਰਾਕ ਵਿੱਚ ਧਵਲ ਬਾਂਸਲ, ਅਰਮਾਨ ਮਸੀਹ, ਅਨੀਕੇਤ ਮੋਦਗਿਲ, ਸ਼ੌਰਿਆ ਠਾਕਰ, ਭੁਪਿੰਦਰ ਸਿੰਘ, ਵਿਨਾਇਕ ਸ਼ਰਮਾ, ਦਕਸ਼ ਸਿਆਲ, ਮੁਦਿੱਤ ਸ਼ਰਮਾ, ਕੇਸ਼ਵ ਸ਼ਰਮਾ, ਅਰਮਾਨ, ਨਿਕੁੰਜ ਸ਼ਰਮਾ ਅਤੇ ਅੰਸ਼ ਮਹਿਤਾ ਹਨ। ਲੜਕੀਆਂ ਵਿੱਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਸਜਿਹਪ੍ਰੀਤ ਕੌਰ, ਬਾਨੀ ਠਾਕੁਰ, ਆਸ਼ਮੀ ਸੂਦ, ਅੰਬਿਕਾ ਸ਼ਰਮਾ, ਜਸ਼ਨਪ੍ਰੀਤ ਕੌਰ, ਦਕਸ਼ਿਤਾ, ਵਰਿਧੀ, ਦੀਕਸ਼ਾ, ਕਸ਼ਿਸ਼ ਸ਼ਰਮਾ, ਮਾਨਵੀ ਸ਼ਰਮਾ, ਸੁਹਾਨੀ ਅਤੇ ਕੁਸਮਲਤਾ ਸਨ।

LEAVE A REPLY

Please enter your comment!
Please enter your name here