Thursday, October 22, 2026
Home Hoshiarpur ਸ਼ਹਿਰ ਵਾਸੀ ਪ੍ਰਾਪਰਟੀ ਟੈਕਸ ਦੀ ਵੈਰਿਫਕੇਸ਼ਨ ਕਰਨ ਵਾਲੇ ਅਧਿਕਾਰਿਆਂ ਨੂੰ ਦੇਣ ਸਹਿਯੋਗ:...

ਸ਼ਹਿਰ ਵਾਸੀ ਪ੍ਰਾਪਰਟੀ ਟੈਕਸ ਦੀ ਵੈਰਿਫਕੇਸ਼ਨ ਕਰਨ ਵਾਲੇ ਅਧਿਕਾਰਿਆਂ ਨੂੰ ਦੇਣ ਸਹਿਯੋਗ: ਬਲਬੀਰ ਰਾਜ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਪ੍ਰਾਪਰਟੀ ਟੈਕਸ ਸਬੰਧੀ ਕੀਤੇ ਗਏ ਸਰਵੇ ਅਤੇ ਸ਼ਹਿਰ ਵਾਸੀਆਂ ਵੱਲੋਂ ਜਮਾ ਕਰਵਾਏ ਗਏ ਪ੍ਰਾਪਰਟੀ ਟੈਕਸ ਸਬੰਧੀ, ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਦੀ ਆਮਦਨ ਵਿੱਚ ਵਾਧਾ ਕਰਨ ਦੇ ਮਤੰਵ ਨਾਲ ਵੈਰਿਫਿਕੇਸ਼ਨ ਕਰਵਾਈ ਜਾ ਰਹੀ ਹੈ।

Advertisements

ਇਸ ਸਬੰਧੀ 22 ਨਵੰਬਰ ਤੋਂ 7 ਦਸੰਬਰ 2018 ਤੱਕ ਪੁਰਹੀਰਾਂ, ਰੂਪ ਨਗਰ, ਗੌਤਮ ਨਗਰ, ਕੱਚਾ ਟੋਬਾ, ਗੋਕਲ ਨਗਰ ਅਤੇ ਰੇਲਵੇ ਮੰਡੀ ਦੇ ਆਲੇ-ਦੁਆਲੇ ਨਗਰ ਨਿਗਮ ਦੇ ਸਟਾਫ ਵੱਲੋਂ ਪ੍ਰਾਪਰਟੀ ਟੈਕਸ ਸਬੰਧੀ ਵੈਰਿਫਿਕੇਸ਼ਨ ਕੀਤੀ ਜਾ ਰਹੀ ਹੈ। ਉਹਨਾਂ ਕਿਹ ਕਿ ਇਹਨਾਂ ਮੁੱਹਲਿਆਂ ਦੇ ਲੋਕ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਦਿੱਤੇ ਗਏ ਪ੍ਰਾਪਰਟੀ ਟੈਕਸ ਦੀ ਰਸੀਦ ਦਿਖਾਊਣ ਅਤੇ ਉਹਨਾਂ ਨੂੰ ਵੈਰਿਫਕੇਸ਼ਨ ਸਬੰਧੀ ਸਹਿਯੋਗ ਦੇਣ। ਉਹਨਾਂ ਦੱਸਿਆ ਕਿ ਸ਼ਹਿਰ ਦੇ ਬਾਕੀ ਰਹਿੰਦੇ ਇਲਾਕਿਆਂ ਵਿੱਚ ਵੀ ਜਲਦੀ ਹੀ ਪ੍ਰਾਪਰਟੀ ਟੈਕਸ ਸਬੰਧੀ ਵੈਰਿਫਿਕੇਸ਼ਨ ਕਰਵਾਈ ਜਾਵੇਗੀ।

LEAVE A REPLY

Please enter your comment!
Please enter your name here