ਸਾਇੰਸ ਅਧਿਆਪਕ ਦੀ ਬਦਲੀ ਕਰਨ ਤੇ ਬੱਚਿਆਂ ਦੇ ਪਰਿਵਾਰਾਂ ਨੇ ਕੀਤਾ ਰੋਸ਼ ਮੁਜ਼ਾਹਰਾ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਪਿਛਲੇ ਕਾਫੀ ਦਿਨਾਂ ਤੋਂ ਚੱਲ ਰਿਹਾ ਅਧਆਿਪਕਾਂ ਦਾ ਸੰਘਰਸ਼ ਹੋਰ ਤਿੱਖਾ ਹੁੰਦਾ ਨਜ਼ਰ ਆ ਰਿਹਾ ਹੈ। ਕਿਉਂਕਿ ਸਰਕਾਰ ਹੁਣ ਆਪਣੀ ਬਦਲੀਆਂ ਕਰਨ ਦੀ ਨੀਤੀ ਨੂੰ ਹੋਰ ਤੇਜ਼ ਕਰ ਰਹੀ ਹੈ। ਇਸੇ ਕੜੀ ਤਹਿਤ ਸਰਕਾਰੀ ਮਿਡਲ ਸਕੂਲ ਟਾਹਲੀਵਾਲ ਦੇ ਸਾਇੰਸ ਅਧਿਆਪਕ ਪਰਮਜੀਤ ਸਿੰਘ ਦੀ ਬਦਲੀ ਸਰਕਾਰੀ ਹਾਈ ਸਕੂਲ ਖੁਰਾਲੀ ਵਿਖੇ ਕਰ ਦਿੱਤੀ ਗਈ। ਪਰਮਜੀਤ ਸਿੰਘ ਜੋ ਕਿ ਬਤੌਰ ਸਾਇੰਸ ਅਧਿਆਪਕ ਸਰਕਾਰੀ ਮਿਡਲ ਸਕੂਲ ਟਾਹਲੀਵਾਲ ਵਿਖੇ ਪਿਛਲੇ ਨੌਂ ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਹਨ। ਉਹਨਾਂ ਦੀ ਜਬਰੀ ਬਦਲੀ ਦੇ ਹੁਕਮ ਡੀ.ਪੀ.ਆਈ. ਸੈਕੇਂਡਰੀ ਸਿੱਖਿਆ ਦੁਆਰਾ ਕੀਤੇ ਗਏ। ਇਸ ਬਦਲੀ ਦੇ ਖ਼ਿਲਾਫ਼ ਟਾਹਲੀਵਾਲ ਸਕੂਲ ਦੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸਕੂਲ ਅੱਗੇ ਰੋਸ਼ ਮੁਜਾਹਰਾ ਕੀਤਾ ਗਿਆ। ਉਹਨਾਂ ਸਰਕਾਰ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ।

Advertisements

ਇਸ ਮੌਕੇ ਸਕੂਲ ਦੇ ਚੇਅਰਮੈਨ ਰਾਮਪਾਲ ਨੇ ਕਿਹਾ ਕਿ ਪਰਮਜੀਤ ਸਿੰਘ ਬਤੌਰ ਸਾਇੰਸ ਮਾਸਟਰ ਸਾਡੇ ਸਕੂਲ ਦੇ ਵਦਿਆਰਥੀਆਂ ਨੂੰ ਪਿਛਲੇ 9 ਸਾਲਾਂ ਤੋਂ ਪੜਾ ਰਹੇ ਸਨ। ਪਰ ਇੱਕ ਹੀ ਸਾਇੰਸ ਅਧਿਆਪਕ ਹੋਣ ਦੇ ਬਾਵਜੂਦ ਉਹਨਾਂ ਦੀ ਜਬਰੀ ਬਦਲੀ ਇੱਥੋਂ ਕਰ ਦਿੱਤੀ ਗਈ ਜਿਸ ਨਾਲ ਸਾਡੇ ਵਿਦਿਆਰਥੀਆਂ ਤੇ ਪੜਾਈ ਦਾ ਨੁਕਸਾਨ ਹੋਵੇਗਾ ਜਿਸ ਦੀ ਭਰਪਾਈ ਕੌਣ ਕਰੇਗਾ। ਉਹਨਾਂ ਕਿਹਾ ਕਿ ਸਰਕਾਰ ਜਬਰੀ ਬਦਲੀਆਂ ਕਰ ਕੇ ਅਧਿਆਪਕਾਂ ਦੇ ਸੰਘਰਸ਼ ਨੂੰ ਦਬਾ ਨਹੀਂ ਸਕਦੀ ਸਗੋਂ ਇਹ ਹੋਰ ਤਿੱਖਾ ਕੀਤਾ ਜਾਵੇਗਾ। ਚੇਅਰਮੈਨ ਨੇ ਕਿਹਾ ਕਿ ਅਧਿਆਪਕਾਂ ਦੀਆਂ ਮੰਗਾਂ ਜਾਇਜ਼ ਹਨ ਅਧਿਆਪਕਾਂ ਦੀ ਦੋ ਤਹਾਈ ਤਨਖਾਹ ਦੀ ਜਿਹੜੀ ਕਟੌਤੀ ਹੈ ਉਹ ਬਹੁਤ ਹੀ ਧੱਕੇ ਵਾਲ਼ਾ ਫੈਸਲਾ ਹੈ । ਇਸ ਮੌਕੇ ਬੱਚਿਆਂ ਦੇ ਮਾਪਿਆਂ ਦੁਆਰਾ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇ ਸਾਡੇ ਸਾਇੰਸ ਅਧਿਆਪਕ ਦੀ ਬਦਲੀ ਤੁਰੰਤ ਰੱਦ ਨਾਂ ਕੀਤੀ ਤਾਂ ਉਹ ਚੱਕਾ ਜਾਮ ਕਰਨ ਲਈ ਮਜਬੂਰ ਹੋਵਣਗੇ । ਉਹਨਾਂ ਹੋਰ ਅੱਗੇ ਕਿਹਾ ਕਿ ਬਦਲੀ ਰੱਦ ਨਾ ਹੋਣ ਦੀ ਸੂਰਤ ਵਿੱਚ ਸਕੂਲ ਨੂੰ ਪੱਕੇ ਤੌਰ ਤੇ ਤਾਲਾ ਲਗਾ ਦਿੱਤਾ ਜਾਵੇਗਾ ਜਿਸਦੀ ਜ਼ਿਮੇਵਾਰੀ ਸਰਕਾਰ ਤੇ ਜ਼ਿਲਾ ਸਿੱਖਿਆ ਅਫ਼ਸਰ ਦੀ ਹੋਵੇਗੀ।

ਇਸ ਮੌਕੇ ਸਕੂਲ ਐਸ.ਐਮ.ਸੀ. ਕਮੇਟੀ ਦੇ ਚੇਅਰਮੈਨ ਰਾਮਪਾਲ, ਗੁਰਮੀਤ ਸਿੰਘ, ਸੋਹਣ ਸਿੰਘ, ਮਨਜੀਤ ਸਿੰਘ, ਅਸ਼ੋਕ ਕੁਮਾਰ, ਰਾਜ ਕੁਮਾਰ, ਰਾਮ ਸਿੰਘ, ਰਾਮ ਚੰਦ, ਸੀਮਾ ਰਾਣੀ, ਆਸ਼ਾ ਰਾਣੀ, ਰਾਜ ਕੁਮਾਰੀ ਗੁਲਜਾਰੀ ਲਾਲ, ਸੁਖਦੇਵ ਰਾਜ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here