
ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਸਹਾਇਕ ਡਾਇਰੈਕਟਰ ਪਵਨ ਕੁਮਾਰ ਵਲੋਂ ਹੁਸਿਆਰਪੁਰ ਦੇ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਦੇ ਦਾਖਲੇ ਸਬੰਧੀ ਜਾਇਜਾ ਲਿਆ ਉਹਨਾਂ ਵਲੋਂ ਸਰਕਾਰੀ ਐਲੀਮੈਟਰੀ ਸਕੂਲ ਆਸਲਾਮਾਵਾਦ ਵਿਖੇ ਨਿਰੀਖਣ ਕੀਤਾ ਗਿਆ ਅਤੇ ਪ੍ਰੀ-ਪ੍ਰਾਇਮਰੀ ਦੇ ਵਿਦਿਆਰਥੀਆਂ ਦੇ ਦਾਖਲੇ ਤੇ ਸੰਤੁਸ਼ਟੀ ਪ੍ਰਗਟ ਕੀਤੀ।

ਉਹਨਾਂ ਵਲੋਂ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਦੀ ਕਲਾਸ ਇਸ ਦਾ ਸਾਰਾ ਕਰੈਡਿਟ ਸਕੂਲ ਦੀ ਮੁੱਖੀ ਜਗਪ੍ਰੀਤ ਕੌਰ ਨੂੰ ਦਿੱਤਾ। ਉਹਨਾਂ ਦੇ ਨਾਲ ਇਸ ਮੌਕੇ ਵਿੱਚ ਜਾ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਹੋਸਲਾਵਧਾਈ ਕੀਤੀ। ਉਹਨਾਂ ਵਲੋਂ ਸਕੂਲ ਦੀ ਸਫਾਈ ਅਨੁਸ਼ਾਸਨ ਦੀ ਸ਼ਲਾਘਾ ਕਰਦੇ ਹੋਏ ਤੇ ਸੰਜੀਵ ਗੌਤਮ ਜਿਲਾ ਸਿੱਖਿਆ ਅਫਸਰ (ਐ.ਸਿ) ਹੁਸ਼ਿਆਰਪੁਰ, ਹਰਮਿੰਦਰਪਾਲ ਸਿੰਘ ਜਿਲਾ ਕੋਆਡੀਨੇਟਰ, ਅਨੀਰੁਧ ਮੋਦਗਿੱਲ ਵੀ ਸ਼ਾਮਲ ਸਨ। ਇਸ ਮੌਕੇ ਤੇ ਸਬੰਧਿਤ ਅਧਿਕਾਰੀ ਵਲੋਂ ਜਿਲੇ ਦੇ ਬੀ.ਐਮ.ਟੀ. ਅਤੇ ਸੀ.ਐਮ.ਟੀ ਨਾਲ ਮੀਟਿੰਗ ਕਰਕੇ ਪ੍ਰੀ-ਪ੍ਰਾਇਮਰੀ ਦੇ ਦਾਖਲਾ ਵਧਾਉਣ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਨੇ ਸਰਕਾਰੀ ਸਕੂਲਾਂ ਵਿਚ ਮਿਲ ਰਹਿਆਂ ਸੁਵਿਧਾਵਾਂ ਜਿਵੇ ਬੱਚਿਆਂ ਨੂੰ ਮੁਫਤ ਕਿਤਾਬਾਂ, ਵਰਦੀ, ਸਮਾਟ ਕਲਾਸ ਰੂਮ, ਸਮਾਟ ਸਕੂਲ, ਅੰਗਰੇਜੀ ਮਾਧਿਅਮ ਸਕੂਲ ਆਦਿ ਨੂੰ ਘਰ-ਘਰ ਪਹੁੰਚਾਉਣ ਲਈ ਕਿਹਾ












