ਐਨ.ਆਰ.ਆਈ. ਸੁਸਾਇਟੀ ਵਲੋਂ ਭੂੰਨੋ ਸਕੂਲ ਵਿੱਚ ਬੱਚਿਆਂ ਨੂੰ ਵੰਡੇ ਗਰਮ ਟਰੈਕ ਸੂਟ

ਹੁਸ਼ਿਆਰਪੁਰ/ਮਾਹਿਲਪੁਰ (ਦ ਸਟੈਲਰ ਨਿਊਜ਼),ਰਿਪੋਰਟ: ਗੁਰਜੀਤ ਸੋਨੂੰ। ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਭੁੰਨੋ ਵਿਖੇ ਐਨ.ਆਰ.ਆਈ. ਸੁਸਾਇਟੀ ਭੂੰਨੋ ਅਤੇ ਜਸਵੀਰ ਕੌਰ ਪੁੱਤਰੀ ਨਿਰਮਲ ਸਿੰਘ ਸਹੋਤਾ ਪਿੰਡ ਬੂੜੋਵਾੜੀ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਭੁੰਨੋ ਨੂੰ ਗਰਮ ਟਰੈਕ ਸੂਟ ਦਿੱਤੇ ਗਏ। ਇਸ ਮੌਕੇ ਸਕੂਲ ਮੁੱਖੀ ਜਸਵੀਰ ਸਿੰਘ ਤੇ ਕਰਮਜੀਤ ਕੌਰ ਸਹੋਤਾ ਈ.ਟੀ.ਟੀ. ਅਧਿਆਪਕਾ ਨੇ ਸਾਂਝੇ ਤੋਰ ਤੇ ਐਨ.ਆਰ.ਆਈ. ਸੁਸਾਇਟੀ ਤੇ ਜਸਵੀਰ ਕੌਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਕੂਲ ਦੀ ਤਰੱਕੀ ਵਿੱਚ ਪ੍ਰਵਾਸੀ ਭਾਰਤੀਆਂ ਦਾ ਬਹੁਤ ਵੱਡਾ ਯੋਗਦਾਨ ਹੈ।

Advertisements

ਉਹ ਹਮੇਸ਼ਾ ਹੀ ਸਕੂਲ ਦੀ ਮੱਦਦ ਕਰਨ ਲਈ ਤਿਆਰ ਰਹਿੰਦੇ ਹਨ। ਉਹਨਾਂ ਕਿਹਾ ਕਿ ਸਕੂਲ ਦਾ ਨਤੀਜਾ ਹਮੇਸ਼ਾ ਹੀ ਵਧੀਆ ਆਉਂਦਾ ਹੈ ਤੇ ਵਿਦਿਆਰਥੀਆਂ ਵਲੋਂ ਵੀ ਪੂਰੀ ਲਗਨ ਨਾਲ ਪੜਾਈ ਤੇ ਹੋਰ ਮੁਕਾਬਲਿਆਂ ਵਿੱਚ ਭਾਗ ਲੈ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਪਰਮਜੀਤ ਸਿੰਘ ਸਰਪੰਚ, ਸਵਿਤਾ, ਸੋਨੀਆ, ਪ੍ਰਿਯੰਕਾ, ਕੁਲਵਿੰਦਰ ਕੌਰ ਆਂਗਣਵਾੜੀ ਵਰਕਰ ਸਮੇਤ ਵਿਦਿਆਰਥੀਆਂ ਦੇ ਮਾਤਾ-ਪਿਤਾ ਹਾਜਰ ਸਨ। 

LEAVE A REPLY

Please enter your comment!
Please enter your name here