ਪੁਲਵਾਮਾ ਦੇ ਸ਼ਹੀਦਾ ਨੂੰ ਮੋਨ ਰੱਖ ਕੇ ਦਿੱਤੀ ਸ਼ਰਧਾਂਜਲੀ

ਹੁਸ਼ਿਆਰਪੁਰ/ਮਾਹਿਲਪੁਰ (ਦ ਸਟੈਲਰ ਨਿਊਜ਼)। ਪਾਕਿਸਤਾਨ ਦੁਆਰਾ ਕੀਤੀ ਗਈ ਕਾਇਰਾਨਾ ਹਰਕਤ ਦੇ ਵਿਰੋਧ ਵਿੱਚ ਪਿੰਡ ਜੇਜੋਂ ਦੁਆਬਾ ਵਾਸੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ ਵਲੋਂ ਮੈਡਮ ਵਿਨੋਦ ਕੁਮਾਰੀ ਜੈਨ ਦੀ ਅਗੁਵਾਈ ਹੇਠ ਦੇਸ਼ ਦੇ 44 ਸ਼ਹੀਦ ਜਵਾਨਾਂ ਜੋਕਿ ਜੰਮੂ ਕਸ਼ਮੀਰ ਪੁਲਗਾਮਾ ਵਿੱਚ ਆਤੰਕਵਾਦੀ ਹਮਲੇ ਦੌਰਾਨ ਸ਼ਹੀਦ ਹੋ ਗਏ ਸਨ ਨੂੰ ਸ਼੍ਰਧਾਂਜਲੀ ਦਿੱਤੀ ਗਈ।

Advertisements

ਇਸ ਮੌਕੇ ਪਰਵੀਨ ਸੋਨੀ ਮੈਂਬਰ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਨੇ ਕਿਹਾ ਕਿ ਦੇਸ਼ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸ਼੍ਰਧਾਂਜਲੀ ਦਿੱਤੀ ਜਾਵੇ ਅਤੇ ਸਾਡੇ ਦੇਸ਼ ਦੇ ਜਵਾਨਾਂ ਦੀ ਸ਼ਹਾਦਤ ਵਿਅਰਥ ਨਹੀ ਜਾਵੇਗੀ ਚਾਹੇ ਪਾਕਿਸਤਾਨ ਕੋਈ ਵੀ ਘਟੀਆ ਚਾਲ ਚੱਲ ਲਵੇ। ਦੇਸ਼ ਦਾ ਹਰ ਨਾਗਰਿਕ ਹਰ ਹਲਾਤ ਵਿੱਚ ਦੇਸ਼ ਦੇ ਨਾਲ ਖੜਾ ਹੈ। ਇਸ ਮੌਕੇ ਪ੍ਰਿੰਸੀਪਲ ਵਿਨੋਦ ਸ਼ਰਮਾ, ਮਾਸਟਰ ਅਮਰਜੀਤ, ਮੈਡਮ ਬਲਵਿੰਦਰਜੀਤ ਕੌਰ, ਪੰਚ ਓਮ ਪ੍ਰਕਾਸ਼, ਰਤਨ ਚੰਦ, ਬੀ.ਡੀ.ਸ਼ਰਮਾ, ਪੰਚ ਗੀਤਾ ਰਾਣੀ, ਪੰਚ ਨਵਜੋਤ ਸਿੰਘ, ਪੰਚ ਰੇਨੂੰ ਬਾਲਾ, ਕੀਮਤੀ ਲਾਲ ਜੈਨ, ਬਿੰਦਰ ਕਲੇਰ, ਰਮੇਸ਼ ਜੈਨ, ਅਸ਼ਵਨੀ ਖੰਨਾ, ਗਿੱਟੀ ਸੂਦ, ਬਿੱਲਾ ਜੈਨ, ਕੁਲਵਿੰਦਰ ਕੌਰ ਹਾਜਰ ਸਨ।

LEAVE A REPLY

Please enter your comment!
Please enter your name here