ਟਾਂਡਾ ਤੇ ਦਸੂਹਾ ਵਿਖੇ ਸੀਨੀਅਰ ਸਿਟੀਜਨ ਅਤੇ ਦਿਵਆਂਗਜਨਾਂ ਲਈ ਕੈਂਪ 26 ਫਰਵਰੀ ਨੂੰ 

logo latest

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਆਰਟੀਫਿਸ਼ਲ ਲਿੰਬਸ ਮੈਨਫੈਕਚਰਿੰਗ ਕਾਰਪੋਰੇਸ਼ਨ ਆਫ਼ ਇੰਡੀਆ (ਅਲੀਮਕੋ) ਵਲੋਂ 26 ਫਰਵਰੀ ਨੂੰ ਸੀਨੀਅਰ ਸਿਟੀਜਨ ਅਤੇ ਦਿਵਆਂਗਜਨ ਨੂੰ ਜ਼ਰੂਰਤ ਦੇ ਹਿਸਾਬ ਨਾਲ ਬਣਾਉਟੀ ਅੰਗ/ਲੋੜੀਂਦਾ ਸਮਾਨ ਦੇਣ ਲਈ ਬਾਬਾ ਬੂਟਾ ਭਗਤ ਯਾਦਗਾਰ ਹਾਲ ਟਾਂਡਾ ਅਤੇ ਲੰਗਰ ਹਾਲ ਹਾਜੀਪੁਰ ਰੋਡ ਦਸੂਹਾ ਵਿਖੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।

Advertisements

ਇਹ ਜਾਣਕਾਰੀ ਦਿੰਦਿਆਂ ਜ਼ਿਲਾ ਸਮਾਜਿਕ ਤੇ ਸੁਰੱਖਿਆ ਅਫ਼ਸਰ ਮੁਕੇਸ਼ ਗੌਤਮ ਨੇ ਦੱਸਿਆ ਕਿ ਇਹ ਕੈਂਪ ਸਵੇਰੇ 10 ਵਜੇ ਤੋਂ ਸ਼ੁਰੂ ਹੋ ਜਾਣਗੇ। ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ ਸਮਾਜਿਕ ਨਿਆ ਤੇ ਸਸ਼ਕਤੀਕਰਨ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ, ਇਸ ਦੌਰਾਨ ਉਹ ਸੀਨੀਅਰ ਸਿਟੀਜਨ ਅਤੇ ਦਿਵਆਂਗਜਨ ਨੂੰ ਯੰਤਰ ਅਤੇ ਬਣਾਉਟੀ ਅੰਗ ਵੰਡਣਗੇ।

LEAVE A REPLY

Please enter your comment!
Please enter your name here