ਜਿਲਾ ਤੇ ਸੈਸ਼ਨ ਜੱਜ ਨੇ ਜੁਵਨਾਇਲ ਹੋਮ, ਸਪੈਸ਼ਲ ਹੋਮ ਅਤੇ ਚਿਲਡਰਨ ਹੋਮ ਦਾ ਕੀਤਾ ਨਿਰੀਖਣ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਮਾਨਯੋਗ ਜ਼ਿਲਾ ਤੇ ਸੈਸ਼ਨ ਜੱਜ ਅਮਰਜੋਤ ਭੱਟੀ ਨੇ ਜੁਵਨਾਇਲ ਹੋਮ, ਸਪੈਸ਼ਲ ਹੋਮ ਅਤੇ ਚਿਲਡਰਨ ਹੋਮ ਦਾ ਨਿਰੀਖਣ ਕੀਤਾ। ਇਸ ਮੌਕੇ ਉਹਨਾਂ ਨਾਲ ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸੁਚੇਤਾ ਅਸ਼ੀਸ਼ ਦੇਵ ਵੀ ਸਨ। ਨਿਰੀਖਣ ਦੌਰਾਨ ਮਾਨਯੋਗ ਜ਼ਿਲਾ ਤੇ ਸੈਸ਼ਨ ਜੱਜ ਅਮਰਜੋਤ ਭੱਟੀ ਵਲੋਂ ਜੁਵਨਾਈਲ ਹੋਮ ਵਿਖੇ ਰਹਿ ਬੱਚਿਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਰੱਖ-ਰਖਾਵ ਸਬੰਧੀ, ਖਾਣੇ ਬਾਰੇ ਪੁੱਛ-ਪੜਤਾਲ ਵੀ ਕੀਤੀ ਗਈ।

Advertisements

ਉਹਨਾਂ ਹੋਮ ਵਿੱਚ ਰਹਿ ਬੱਚਿਆਂ ਨਾਲ ਆਪਣੇ ਜੀਵਨ ਦਾ ਪੱਧਰ ਉਚਾ ਰੱਖਣ ਲਈ ਚੰਗੇ ਸੰਸਕਾਰ ਅਪਨਾਉਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਉਹਨਾਂ ਚਿਲਡਰਨ ਹੋਮ ਵਿੱਚ ਰਹਿ ਬੱÎਚਿਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਦੀ ਪੜਾਈ ਲਿਖਾਈ ਸਬੰਧੀ ਜਾਇਜ਼ਾ ਲਿਆ। ਉਹਨਾਂ ਬੱÎਚਿਆਂ ਨੂੰ ਖੂਬ ਮਨ ਲਗਾ ਕੇ ਪੜਾਈ ਕਰਨ ਅਤੇ ਚੰਗੀਆਂ ਆਦਤਾਂ ਅਪਨਾਉਣ ਲਈ ਕਿਹਾ। ਇਸ ਮੌਕੇ ਸੁਪਰਡੈਂਟ ਜੁਵਨਾਇਲ ਹੋਮ ਨਰੇਸ਼ ਕੁਮਾਰ, ਸੁਪਰਡੈਂਟ ਚਿਲਡਰਨ ਹੋਮ ਨਰੇਸ਼ ਕੁਮਾਰ, ਅਨਿਲ ਕਾਲੀਆ ਅਤੇ ਪੀ.ਐਲ.ਵੀ. ਪਵਨ ਕੁਮਾਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here