Saturday, October 10, 2026
Home Education ਸੰਤ ਅਤਰ ਸਿੰਘ ਸਕੂਲ ਪਾਲਦੀ ਦੀ ਅਮਨਦੀਪ ਨੇ ਪੰਜਾਬ ਵਿੱਚ ਹਾਸਿਲ ਕੀਤਾ...

ਸੰਤ ਅਤਰ ਸਿੰਘ ਸਕੂਲ ਪਾਲਦੀ ਦੀ ਅਮਨਦੀਪ ਨੇ ਪੰਜਾਬ ਵਿੱਚ ਹਾਸਿਲ ਕੀਤਾ 9ਵਾਂ ਸਥਾਨ, ਕੀਤਾ ਸਨਮਾਨਤ

ਮਾਹਿਲਪੁਰ (ਦ ਸਟੈਲਰ ਨਿਊਜ਼)। ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਐਲਾਨੇ 10ਵੀਂ ਦੇ ਨਤਜਿਆਂ ਵਿੱਚ ਸੰਤ ਅਤਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਪਾਲਦੀ ਦੀ ਵਿਦਿਆਰਥਣ ਅਮਨਦੀਪ ਕੌਰ ਪੁੱਤਰੀ ਸਤਨਾਮ ਸਿੰਘ ਵਾਸੀ ਭਾਰਟਾ ਨੇ ਪੰਜਾਬ ਵਿੱਚੋਂ 9ਵਾਂ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।

Advertisements

ਇਸ ਖੁਸ਼ੀ ਦੇ ਮੌਕੇ ਤੇ ਮੈਨੇਜਰ ਕੈਪਟਨ ਪ੍ਰੀਤਮ ਸਿੰਘ, ਪ੍ਰਿੰਸੀਪਲ ਸ਼ਿਵ ਕੁਮਾਰ, ਤਰਲੋਚਨ ਸਿੰਘ ਟੋਨਾ, ਰਾਜੀਵ ਕੁਮਾਰ, ਸਰਬਜੀਤ ਸਿੰਘ ਮੰਜ, ਬ੍ਰਿਜ ਮਣੀ ਮਹੇਸ਼, ਦਿਲਬਾਗ ਸਿੰਘ, ਗੁਰਬਿੰਦਰ ਕੌਰ ਬੈਂਸ ਅਤੇ ਸਮੂਹ ਮੈਨੇਜਿੰਗ ਕਮੇਟੀ ਵਲੋਂ ਅਮਨਦੀਪ ਕੌਰ ਤੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਗਈ ਤੇ ਮੁੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਸਰਬਜੀਤ ਸਿੰਘ ਮੰਜ ਨੇ ਦੱਸਿਆ ਕਿ ਜਿਲਾ ਹੁਸ਼ਿਆਰਪੁਰ ਦੇ ਸਾਰੇ ਏਡਿਡ ਸਕੂਲਾਂ ਵਿੱਚੋਂ ਪਹਿਲਾ ਸਥਾਨ, ਬਲਾਕ ਮਾਹਿਲਪੁਰ ਅਤੇ ਤਹਿਸੀਲ ਗੜ•ਸ਼ੰਕਰ ਵਿੱਚੋਂ ਪਹਿਲਾ ਸਥਾਨ ਤੇ ਆਲ ਅੋਪਨ ਕੈਟਾਗਰੀ ਹੁਸ਼ਿਆਰਪੁਰ ਵਿੱਚੋਂ 6ਵਾਂ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। 

LEAVE A REPLY

Please enter your comment!
Please enter your name here