Saturday, October 10, 2026
Home Education ਬਲਿਸ ਪਬਲਿਕ ਸਕੂਲ ਵਿਖੇ ਮਨਾਇਆ ਬਸੰਤ ਪੰਚਮੀ ਦਾ ਤਿਓਹਾਰ

ਬਲਿਸ ਪਬਲਿਕ ਸਕੂਲ ਵਿਖੇ ਮਨਾਇਆ ਬਸੰਤ ਪੰਚਮੀ ਦਾ ਤਿਓਹਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਲਿਸ ਪਬਿਲਕ ਸਕੂਲ ਮਾਨਾਂ ਵਿੱਖੇ ਬਸੰਤ ਪੰਚਮੀ ਦਾ ਤਿਓਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਦੇ ਛੋਟੇ ਬੱਚਿਆ ਵੱਲੋ ਪੀਲੇ ਰੰਗ ਦੇ ਕੱਪੜੇ ਪਾ ਕੇ ਬਹੁਤ ਸੁੰਦਰ ਤਰੀਕੇ ਨਾਲ ਅੱਜ ਦਾ ਪ੍ਰੋਗ੍ਰਾਮ ਪੇਸ਼ ਕੀਤਾ ਗਿਆ। ਸਕੂਲ ਦੇ ਸਾਰਿਆ ਬੱਚਿਆ ਨੇ ਸਰਸਵਤੀ ਮਾਂ ਦੀ ਪੂਜਾ ਕੀਤੀ।

Advertisements

ਬਾਅਦ ਵਿੱਚ ਤੀਸਰੀ ਕਲਾਸ ਤੋ 10ਵੀਂ ਕਲਾਸ ਦੇ ਵਿਦਿਆਰਥੀਆਂ ਦੇ ਪਤੰਗ ਉਡਾਉਣ ਦੇ ਮੁਕਾਬਲੇ ਕਰਵਾੲ ਗਏ। ਸਾਰੇ ਬੱਚੇ ਰੰਗ ਬਿਰੰਗੀ ਪੰਤਗ ਲੈ ਕੇ ਆਏ ਜੋਕਿ ਆਸਮਾਨ ਵਿੱਚ ਉਡਦੀ ਹੋਈ ਬਹੁਤ ਹੀ ਮਨਮੋਹਕ ਤੇ ਸੁੰਦਰ ਲੱਗ ਰਹੀ ਸੀ।

ਅਖੀਰ ਵਿੱਚ ਸਕੂਲ ਦੀ ਪ੍ਰਿੰਸੀਪਲ ਮੰਜੂਲਾ ਖਰਬੰਦਾ ਨੇ ਬੱਚਿਆਂ ਨੂੰ ਸਾਰੇ ਤਿਓਹਾਰ ਮਿਲਜੁਲ ਕੇ ਮਨਾਉਣ ਦੀ ਪ੍ਰਰੇਣਾ ਦਿੱਤੀ। ਇਸ ਮੌਕੇ ਸਕੂਲ ਦੇ ਮੁੱਖ ਪ੍ਰਬੰਧਕ ਅਭਿਮਨਿਉ ਖਰਬੰਦਾ ਤੇ ਸਕੂਲ ਸਟਾਫ ਹਾਜਰ ਸਨ।

LEAVE A REPLY

Please enter your comment!
Please enter your name here