ਭੁੰਨੋ ਸਕੂਲ ਦੇ ਪ੍ਰਾਇਮਰੀ ਵਿਦਿਆਰਥੀਆਂ ਨੂੰ ਦਿੱਤੀ ਗ੍ਰੈਜੂਏਸ਼ਨ ਡਿਗਰੀ 

ਮਾਹਿਲਪੁਰ (ਦ ਸਟੈਲਰ ਨਿਊਜ਼)। ਸਰਕਾਰੀ ਐਲੀਮੈਂਟਰੀ ਸਕੂਲ ਭੂੰਨੋ ਵਲੋਂ ਹਮੇਸ਼ਾ ਵਿਦਿਆਰਥੀਆਂ ਲਈ ਕੁੱਝ ਨਵਾਂ ਕੀਤਾ ਜਾਂਦਾ ਹੈ। ਇਸੇ ਪਿਰਤ ਨੂੰ ਅੱਗੇ ਤੋਰਦੇ ਹੋਏ ਸਕੂਲ ਸਟਾਫ, ਗ੍ਰਾਮ ਪੰਚਾਇਤ ਵਲੋਂ 5ਵੀਂ ਪਾਸ ਵਿਦਿਆਰਥੀਆਂ ਨੂੰ ਪਾਸ ਹੋਣ ਤੇ ਪ੍ਰਾਇਮਰੀ ਸਕੂਲ ਗ੍ਰੈਜੂਏਸ਼ਨ ਡਿਗਰੀ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਮੁੱਖੀ ਜਸਵੀਰ ਸਿੰਘ ਖਾਬੜਾ, ਮੈਡਮ ਕਰਮਜੀਤ ਕੌਰ ਨੇ ਦੱਸਿਆ ਕਿ ਪ੍ਰਾਇਮਰੀ ਸਕੂਲ ਗ੍ਰੈਜੂਏਸ਼ਨ ਡਿਗਰੀ ਨਾਲ ਵਿਦਿਆਰਥੀਆਂ ਦਾ ਮਨੋਬਲ ਵਧਦਾ ਹੈ।

Advertisements

ਇਸ ਮੌਕੇ ਵਿਦਿਆਰਥੀਆਂ ਨੂੰ ਪ੍ਰਾਇਮਰੀ ਸਕੂਲ ਗ੍ਰੈਜੂਏਸ਼ਨ ਡਿਗਰੀ ਸਰਟੀਫਿਕੇਟ ਵੀ ਦਿੱਤੇ ਗਏ। ਇਸ ਮੌਕੇ ਵਿਦਿਆਰਥੀਆਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਸਕੂਲ ਵਲੋਂ ਉਹਨਾਂ ਨੂੰ ਪ੍ਰਾਇਮਰੀ ਸਕੂਲ ਗ੍ਰੈਜੂਏਸ਼ਨ ਡਿਗਰੀ ਦਿੱਤੀ ਗਈ ਹੈ। ਉਹ ਅੱਗੇ ਤੋਂ ਹੋਰ ਵੀ ਮਨ ਲਗਾ ਕੇ ਪੜ•ਾਈ ਕਰਨਗੇ। ਇਸ ਮੌਕੇ ਸਰਪੰਚ ਪਰਮਜੀਤ ਸਿੰਘ, ਸਾਬਕਾ ਸਰਪੰਚ ਦਰਸ਼ਨ ਸਿੰਘ, ਐਸ.ਐਮ.ਸੀ ਚੇਅਰਮੈਨ ਕੈਪਟਨ ਰੇਸ਼ਮ ਸਿੰਘ, ਮੈਡਮ ਸ਼ਿਵਾਨੀ, ਸੋਨੀਆ, ਪ੍ਰਿਅੰਕਾ, ਬਲਵੀਰ ਸਿੰਘ ਪੰਚ, ਚਰਨਜੀਤ ਸਿੰਘ ਪੰਚ, ਰਾਮ ਜੀ ਪੰਚ, ਬਲਵਿੰਦਰ ਕੌਰ ਪੰਚ, ਸਮੇਤ ਕਮੇਟੀ ਮੈਂਬਰ ਤੇ ਪਿੰਡ ਵਾਸੀ ਹਾਜਰ ਸਨ। 

LEAVE A REPLY

Please enter your comment!
Please enter your name here