ਕਾਂਗਰਸ ਉਮੀਦਵਾਰ ਮਹਾਰਾਣੀ ਪ੍ਰਨੀਤ ਨੂੰ ਸਾਂਸਦ ਬਣਨ ਤੇ ਦਿੱਤੀ ਮੁਬਾਰਕ

ਮਾਹਿਲਪੁਰ(ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਪੰਜਾਬ ਦੇ ਲੌਕਾਂ ਨੇ ਕਾਂਗਰਸ ਪਾਰਟੀ ਨੂੰ ਪੰਜਾਬ ਵਿੱਚ ਵਿੱਚ 8 ਸੀਟਾਂ ਦਿਵਾ ਕੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਦੂਰ ਅੰਦੇਸ਼ੀ ਸੋਚ ਤੇ ਪੰਜਾਬ ਪ੍ਰਤੀ ਕੀਤੇ ਕੰਮਾਂ ਤੇ ਮੋਹਰ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਰਜਿੰਦਰ ਕੌਰ ਯੂਥ ਪ੍ਰਧਾਨ ਕਾਂਗਰਸ ਹਲਕਾ ਚੱਬੇਵਾਲ ਤੇ ਸਰਪੰਚ ਖੈਰੜ ਰਾਵਲ ਬਸੀ ਨੇ ਮਹਾਰਾਣੀ ਪ੍ਰਨੀਤ ਕੌਰ ਨੂੰ ਮੈਂਬਰ ਪਾਰਲੀਮੈਂਟ ਬਣਨ ਤੇ ਮੋਤੀ ਮਹਿਲ ਪਟਿਆਲਾ ਵਿਖੇ ਪਹੁੰਚ ਕੇ ਮੁਬਾਰਕਵਾਦ ਦੇਣ ਮੌਕੇ ਕੀਤਾ।

Advertisements

ਇਸ ਮੌਕੇ ਮੈਡਮ ਪੂਨਮ ਕਾਂਗੜਾ ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ, ਪੀ.ਪੀ.ਸੀ.ਸੀ. ਮੈਂਬਰ ਦਰਸ਼ਨ ਕਾਂਗੜਾ, ਪਵਨ ਕੁਮਾਰ ਸੰਮਤੀ ਮੈਂਬਰ, ਬਲਵੰਤ ਕੌਰ ਸਰਪੰਚ ਭਾਣਾ, ਕਪਿਲ ਦੇਵ ਅੱਛਰਵਾਲ, ਸਿਧਾਰਥ ਕੁਮਾਰ, ਸੋਨਮ ਕੁਮਾਰ ਵੀ ਹਾਜਰ ਸਨ। ਇਸ ਮੌਕੇ ਗੱਲਬਾਤ ਕਰਦੇ ਹੋਏ ਹਰਜਿੰਦਰ ਕੌਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਹੋਏ ਕੰਮਾਂ ਜਿਵੇਂ ਕਿਸਾਨਾਂ ਦੀ ਕਰਜਾ ਮਾਫੀ, ਬੇਰੁਜਗਾਰਾਂ ਨੂੰ ਰੁਜਗਾਰ ਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਹੁੰਦੀ ਖੱਜਲ ਖਰਾਬੀ ਤੋਂ ਰਾਹਤ ਆਦਿ ਅਨੇਕਾਂ ਕੰਮਾਂ ਕਰਕੇ ਪੰਜਾਬ ਵਿੱਚ ਕਾਂਗਰਸ ਪਾਰਟੀ ਲੋਕ ਸਭਾ ਦੀਆਂ ਅੱਠ ਸੀਟਾਂ ਜਿੱਤਣ ਵਿੱਚ ਸਫਲ ਹੋਈ ਹੈ। ਇਸ ਦਾ ਸਿਹਰਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਂਦਾ ਹੈ। ਉਹਨਾਂ ਮਹਰਾਣੀ ਪ੍ਰਨੀਤ ਕੌਰ ਨੂੰ ਵਿਸ਼ਵਾਸ਼ ਦੁਆਇਆ ਕਿ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਯੂਥ ਕਾਂਗਰਸ ਵਲੋਂ ਵੱਧ ਚੜ ਕੇ ਕੰਮ ਕੀਤਾ ਜਾਵੇਗਾ।

LEAVE A REPLY

Please enter your comment!
Please enter your name here