ਪਿੰਡ ਗੁਰਾਇਆ ਵਿਖੇ ਜੋੜਾ ਮੇਲਾ 2 ਜੂਨ ਨੂੰ 

logo latest

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਪਿੰਡ ਗੁਰਾਇਆ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਦਰਬਾਰ ਪੀਰ ਬਾਬਾ ਬੂਟਾ ਸਾਹ ਜੀ ਦੇ ਦਰਬਾਰ ਤੇ ਸਲਾਨਾ ਦੋ ਰੋਜਾ ਜੋੜ ਮੇਲਾ 2 ਜੂਨ ਦਿਨ ਐਤਵਾਰ ਤੇ ਸੋਮਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਜਗਜੀਤ ਸਿੰਘ ਨੇ ਦੱਸਿਆ ਕੇ ਦਰਬਾਰ ਬਾਬਾ ਬੂਟਾ ਸ਼ਾਹ ਜੀ ਦੇ ਦਰਬਾਰ ਸਲਾਨਾ ਜੋੜ ਮੇਲਾ ਹਰ ਸਾਲ ਸਰਧਾ ਤੇ ਧੂਮ ਧਾਮ  ਨਾਲ ਕਰਵਾਇਆ ਜਾਦਾ ਹੈ। ਉਹਨਾਂ ਦੱਸਿਆ ਕੇ ਮੇਲੇ ਦੀ ਸ਼ੁਰੂਆਤ ਚਰਾਗ  ਤੇ ਚਾਦਰ ਦੀ ਰਸਮ ਨਾਲ ਕੀਤੀ ਜਾਵੇਗੀ  ਉਪਰੰਤ ਝੰਡਾ ਝੜਾਇਆ ਜਾਵੇਗਾ ਅਤੇ ਸੰਗਤ ਲਈ ਠੰਡੇ ਜਲ ਦੀ ਛਬੀਲ ਤੇ ਅਤੁੱਟ ਲੰਗਰ ਵਰਤਾਇਆ ਜਾਵੇਗਾ।

Advertisements

ਉਹਨਾਂ ਦੱਸਿਆ  ਕੇ 3 ਜੂਨ ਦਿਨ ਸੋਮਵਾਰ ਦੁਪਿਹਰ ਕਰੀਬ 3ਵਜੇ ਬੈਲ ਗੱਡੀਆਂ ਦੀਆ ਦੌੜਾ ਕਰਵਾਇਆ ਜਾ ਰਹੀਆ ਹਨ।  ਅਤੇ ਵੱਡੇ ਬੈਲਾ ਦਾ ਪਹਿਲਾ ਇਨਾਮ 5100 ਸੋ ਰੁਪਏ ਅਤੇ  ਟਰੋਫੀ ਹੈ ਅਤੇ ਦੂਜਾ ਇਨਾਮ  4100 ਸੋ ਰੁਪਏ ਅਤੇ  ਟਰੌਫੀ ਹੈ ਅਤੇ ਖੀਰੇ ਦੂਗੈ  ਵੈਲਾ ਦਾ ਇਨਾਮ 2100 ਰੁਪਏ ਅਤੇ ਟਰਾਫੀ ਹੈ। ਉਹਨਾਂ ਦੱਸਿਆ ਕਿ ਇਹ ਮੇਲਾ ਦੋ ਦਿਨ ਚਲੇਗਾ ਤੇ ਸੰਗਤਾਂ ਲਈ ਅਤੁੱਟ ਲੰਗਰ ਵੀ ਲਗਾਇਆ ਜਾਵੇਗਾ । ਉਹਨਾਂ ਨੇ ਸਮੂਹ ਸੰਗਤਾਂ ਨੂੰ ਮੇਲੇ ਵਿੱਚ ਆਉਣ ਲਈ ਬੇਨਤੀ ਕੀਤੀ ਹੈ ਤਾਂ ਜੋ ਦਰਬਾਰ ਵਿੱਚ ਆਪਣੀ ਹਾਜਰੀ ਭਰਨ ਤੇ ਮੇਲੇ ਦੀਆਂ ਰੋਣਕਾ ਵਧਾਉਣ ਮੇਲੇ ਵਿੱਚ ਕਲਾਕਾਰਾ ਵਲੋ ਕਵਾਲ ਪੇਸ਼ ਕੀਤਾ ਜਾਵੇਗਾ ਤੇ ਉਸ ਬਾਅਦ ਨਕਲਾਂ ਕਰਵਾਈਆਂ ਜਾਣਗੀਆਂ ।

ਇਸ ਮੌਕੇ ਤੇ ਸਰਪੰਚ ਮਨਦੀਪ ਕੌਰ, ਬਲਵਿੰਦਰ ਕੌਰ ਪੰਚ ਅਮ੍ਰਿਤਪਾਲ ਕੌਰ ਪੰਚ, ਅਮਰਜੀਤ ਸਿੰਘ, ਗੁਰਨਾਮ ਸਿੰਘ, ਬਲਜੀਤ ਸਿੰਘ ਪ੍ਰਧਾਨ, ਕੁਲਵਿੰਦਰ ਸਿੰਘ, ਗੁਰਦਿਆਲ ਸਿੰਘ, ਰਜਿੰਦਰ ਸਿੰਘ, ਸੁਖਜਿੰਦਰ ਸਿੰਘ, ਗੁਰਪਾਲ ਸਿੰਘ, ਸਰਬਜੀਤ ਸਿੰਘ, ਸਰਬਜੀਤ ਸਿੰਘ ਸਾਬੀ, ਹਰਮਿੰਦਰ ਸਿੰਘ ਯੋਗੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here