ਡੇਅਰੀ ਫ਼ਾਰਮਿੰਗ ਕਿੱਤਾ-ਮੁਖੀ ਕੋਰਸ 18 ਜੂਨ ਤੋਂ ਸ਼ੁਰੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ, ਨਜਦੀਕ ਮਾਹਿਲਪੁਰ ਵਲੋਂ ਸਹਿਕਾਰੀ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸਿਖਲਾਈ ਕੋਰਸ ਆਯੋਜਿਤ ਕੀਤੇ ਜਾਂਦੇ ਹਨ। ਇਸੇ ਕੜੀ ਅਧੀਨ ਡੇਅਰੀ ਫ਼ਾਰਮਿੰਗ ਬਾਰੇ ਕਿੱਤਾ-ਮੁਖੀ ਸਿਖਲਾਈ ਕੋਰਸ ਦਾ ਆਯੋਜਨ 18 ਜੂਨ ਤੋਂ 1 ਜੁਲਾਈ 2019 ਤੱਕੀ ਕੀਤਾ ਜਾ ਰਿਹਾ ਹੈ।

Advertisements

ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਡਾ. ਮਨਿੰਦਰ ਸਿੰਘ ਬੌਂਸ ਨੇ ਦੱਸਿਆ ਕਿ ਡੇਅਰੀ ਫ਼ਾਰਮਿੰਗ ਸਿਖਲਾਈ ਕੋਰਸ ਵਿੱਚ ਕੇ.ਵੀ.ਕੇ. ਵਿਖੇ ਪਸ਼ੂਆਂ ਦੀ ਸਾਂਭ-ਸੰਭਾਲ, ਖੁਰਾਕ ਪ੍ਰਬੰਧਨ, ਬਿਮਾਰੀਆਂ ਤੋਂ ਬਚਾਅ, ਪ੍ਰਜਨਣ ਜਿਹੇ ਅਹਿਮ ਵਿਸ਼ਿਆਂ  ਸਮੇਤ ਡੇਅਰੀ ਫ਼ਾਰਮਿੰਗ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ।

ਉਹਨਾਂ ਦੱਸਿਆ ਕਿ ਕੋਰਸ ਦਾ ਸਮਾਂ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਦਾ ਹੋਵੇਗਾ ਅਤੇ ਕੋਰਸ ਪੂਰਾ ਹੋਣ ਉਪਰੰਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਚਾਹਵਾਨ ਸਿੱਖਿਆਰਥੀ 18 ਜੂਨ 2019 ਨੂੰ ਅਧਾਰ ਕਾਰਡ ਦੀ ਕਾਪੀ ਅਤੇ ਫੋਟੋ ਨਾਲ ਲੈ ਕੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਪਹੁੰਚਣ।

LEAVE A REPLY

Please enter your comment!
Please enter your name here