ਤਨੀਸ਼ਾ ਵਿਦਿਅਕ ਟਰੱਸਟ ਨੇ ਸਰਕਾਰੀ ਸਕੂਲ ਵਿਖੇ ਲਗਾਇਆ ਕਿਤਾਬਾਂ ਦਾ ਲੰਗਰ

ਮਾਹਿਲਪੁਰ (ਦ ਸਟੈਲਰ ਨਿਊਜ਼)। ਕਿਤਾਬਾਂ ਵਿਦਿਆਰਥੀਆਂ ਦੇ ਹੱਥਾਂ ਵਿੱਚ ਦੇਣ ਦੀ ਪਿਰਤ ” ਕਿਤਾਬਾਂ ਦਾ ਲੰਗਰ ” ਤਹਿਤ ਬਲਾਕ ਮਾਹਿਲਪੁਰ -2 ਦੇ ਬੀ.ਪੀ.ਈ.ਓ. ਸੁੱਚਾ ਰਾਮ ਵਲੋਂ ” ਕਿਤਾਬਾਂ ਦਾ ਲੰਗਰ ” ਲਾਉਣ ਦੀ ਸ਼ੁਰੂਆਤ ਕਰਦੇ ਹੋਏ ਸ.ਐ. ਸ. ਠੁਆਣਾ ਦੇ ਮੁੱਖ ਅਧਿਆਪਕ ਤਰਸੇਮ ਲਾਲ ਬੰਗਾ ਨੂੰ ਕੁੱਝ ਕਿਤਾਬਾਂ ਤੇ ਬਾਲ ਪੁਸਤਕ ਲੜੀ ਤਨੀਸ਼ਾ ਦੇ ਕੁੱਝ ਸੈੱਟ ਦਿੱਤੇ ਗਏ। ਇਸ ਮੌਕੇ ਬਾਲ ਪੁਸਤਕ ਲੜੀ ਤਨੀਸ਼ਾ ਦੇ ਆਨਰੇਰੀ ਸੰਪਾਦਕ ਸਾਬੀ ਈਸਪੁਰੀ ਨੇ ਕਿਹਾ ਕਿ ਕਹਿੰਦੇ ਹਨ ਕਿ ਕਿਤਾਬਾਂ ਮਨੁੱਖ ਦੀਆਂ ਦੋਸਤ ਹੁੰਦੀਆਂ ਹਨ ਜੋ ਵਿਦਿਆਰਥੀਆਂ ਦੇ ਵਿਵਹਾਰ ਵਿੱਚੋਂ ਝਲਕਦਾ ਹੈ।

Advertisements

ਇਹ ਕਿਤਾਬਾਂ ਮਨੁੱਖ ਨੂੰ ਜੀਵਨ ਜਾਂਚ ਸਿਖਾਉਂਦੀਆਂ ਹਨ। ਇਸ ਲਈ ਇਨਾਂ ਕਿਤਾਬਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਵਿਦਿਆਰਥੀਆਂ ਦੇ ਹੱਥਾਂ ਤੱਕ ਪਹੁੰਚਾਉਣਾ ਬਹੁਤ ਜਰੂਰੀ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਕਿਤਾਬਾਂ ਦਾ ਲੰਗਰ ਲਗਾਉਣ ਦੀ ਪਿਰਤ ਬਹੁਤ ਹੀ ਸ਼ਲਾਘਾਯੋਗ ਹੈ ਤੇ ਇਸ ਤਰਾਂ ਦੇ ਲੰਗਰ ਲੱਗਦੇ ਰਹਿਣੇ ਚਾਹੀਦੇ ਹਨ। ਇਸ ਨੂੰ ਲੰਗਰ ਦਾ ਹਿੱਸਾ ਬਣਾਉਣ ਲਈ ਬੀ.ਪੀ.ਈ.ਓ. ਸਾਹਿਬ ਦਾ ਤਨੀਸ਼ਾ ਵਿਦਿਅਕ ਟਰੱਸਟ ਸਦਾ ਰਿਣੀ ਰਹੇਗਾ ਤੇ ਅਗਾਂਹ ਤੋਂ ਵੀ ਉਹਨਾਂ ਦੇ ਸਹਿਯੋਗ ਨਾਲ ਸਮੇਂ ਸਮੇਂ ਤੇ ਕਿਤਾਬਾਂ ਦਾ ਲੰਗਰ ਲਗਾਉਂਦਾ ਰਹੇਗਾ। ਅਧਿਆਪਕ ਰਣਪ੍ਰੀਤ ਸਿੰਘ ਨੇ ਮਨੁੱਖ ਦੇ ਜੀਵਨ ਵਿੱਚ ਕਿਤਾਬਾਂ ਦੀ ਮਹੱਤਤਾ ਬਾਰੇ ਵਿਸਥਾਰ ਵਿੱਚ ਗੱਲਬਾਤ ਕੀਤੀ।

ਸਕੂਲ ਮੁੱਖੀ ਤਰਸੇਮ ਲਾਲ ਨੇ ਕਿਹਾ ਕਿ ਇਸ ਤਰਾਂ ਦੇ ਲੰਗਰ ਲਗਾਉਣ ਲਈ ਵੱਡੀਆਂ ਵੱਡੀਆਂ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਬੀ.ਪੀ.ਈ.ਓ. ਸੁੱਚਾ ਰਾਮ ਨੇ ਕਿਹਾ ਕਿ ਇਸ ਤਰਾਂ ਦੀਆਂ ਪਿਰਤਾਂ ਨੂੰ ਸ਼ੁਰੂ ਕਰਨਾ ਤੇ ਚੰਗੀ ਤਰਾਂ ਲਾਗੂ ਕਰਨਾ ਸਮੇਂ ਦੀ ਮੰਗ ਹੈ। ਅੰਤ ਵਿੱਚ ਅਧਿਆਪਕ ਹਰਮਿੰਦਰ ਕੁਮਾਰ ਵਲੋਂ ਕਿਤਾਬਾਂ ਦਾ ਲੰਗਰ ਲਗਾਉਣ ਦੀ ਪਿਰਤ ਦੀ ਸ਼ਲਾਘਾ ਕਰਦੇ ਹੋਏ ਸਾਰਿਆਂ ਦਾ ਧੰਨਵਾਦ ਕੀਤਾ ਗਿਆ।  

LEAVE A REPLY

Please enter your comment!
Please enter your name here