ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੱਟੀ ਵਿਖੇ ਲਗਾਇਆ ਖੂਨਦਾਨ ਕੈਂਪ

ਹੁਸ਼ਿਆਰਪੁਰ  (ਦ ਸਟੈਲਰ ਨਿਊਜ਼)। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਪੱਟੀ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਐਨ.ਆਰ.ਆਈ. ਕਲੱਬ ਦੇ ਪ੍ਰਧਾਨ ਸ਼੍ਰੀ ਜਗਜੀਤ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦੌਰਾਨ ਜਿਥੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆਂ, ਉਥੇ ਔਰਤਾਂ ਨੇ ਵੀ ਖੂਨਦਾਰ ਕਰਨ ਵਿੱਚ ਮੋਹਰੀ ਰੋਲ ਅਦਾ ਕੀਤਾ। ਇਸ ਮੌਕੇ ਹੁਸ਼ਿਆਰਪੁਰ ਤੋਂ ਭਾਈ ਘਨੱਈਆ ਬਲੱਡ ਬੈਂਕ ਦੀ ਟੀਮ ਨੇ 50 ਦੇ ਕਰੀਬ ਖੂਨ ਦੀਆਂ ਬੋਤਲਾਂ ਇਕੱਤਰ ਕੀਤੀਆਂ।

Advertisements

ਸਰਪੰਚ (ਰਿਟਾ:) ਸੂਸੇਦਾਰ ਸ਼ਿੰਦਰਪਾਲ, ਵਾਇਸ ਚੇਅਰਮੈਨ, ਜ਼ਿਲਾ ਐਸ.ਸੀ. ਡਿਪਾਰਟਮੈਂਟ ਨੇ ਦੱਸਿਆ ਕਿ ਲੋਕਾਂ ਵਿੱਚ ਖੂਨਦਾਨ ਕਰਨ ਸਮੇਂ ਕਾਫੀ ਖੂਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਉਹਨਾਂ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੇ ਕੈਂਪ ਲਗਾਉਣੇ ਸ਼ਲਾਘਾਯੋਗ ਉਪਰਾਲੇ ਹਨ। ਉਹਨਾਂ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਪਿੰਡ ਵਿੱਚ ਸਾਰੇ ਪ੍ਰੋਗਰਾਮ ਮਿਲ-ਜੁਲ ਕੇ ਮਨਾਉਣੇ ਚਾਹੀਦੇ ਹਨ। ਇਸ ਮੌਕੇ ਮੈਂਬਰ ਪੰਚਾਇਤ (ਰਿਟਾ:) ਸੋਹਣ ਲਾਲ ਸਹੋਤਾ, ਮੈਂਬਰ ਪੰਚਾਇਤ ਸੋਹਣ ਲਾਲ, ਕੁਲਵੀਰ ਸਿੰਘ ਔਜਲਾ, ਸੋਹਣ ਸਿੰਘ ਬਡਵਾਲ, ਮਹੰਤ ਪਵਨ ਦਾਸ, ਦੀਪਕ, ਨਿਸ਼ਾਂਤ ਕੁਮਾਰ ਸਹੋਤਾ, ਰਜੇਸ਼ ਕੁਮਾਰ ਸਹੋਤਾ, ਸਿੰਬੂ ਸਹੋਤਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here