ਸ਼ਿਕਾਇਤ ਨਿਵਾਰਣ ਕਮੇਟੀ ਦੀ ਬੈਠਕ ਦੌਰਾਣ ਵਿਧਾਇਕ ਰੌੜੀ ਨੇ ਉਠਾਏ ਅਹਿਮ ਮੁੱਦੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਜ਼ਿਲਾ ਹੁਸ਼ਿਆਰਪੁਰ ਦੀ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਦੀ ਪ੍ਰਧਾਨਗੀ ਹੇਠ ਜ਼ਿਲਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਹੋਈ।

Advertisements

ਇਸ ਮੀਟਿੰਗ ਵਿੱਚ ਹਲਕਾ ਗੜਸ਼ੰਕਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੌਧਰੀ ਜੈ ਕ੍ਰਿਸ਼ਨ ਸਿੰਘ ਰੌੜੀ ਵਲੋਂ ਹਲਕੇ ਦੀਆਂ ਅਹਿਮ ਮੁਸ਼ਕਿਲਾਂ ਸਰਕਾਰੀ ਹਸਪਤਾਲ ਗੜਸ਼ੰਕਰ ਵਿਖੇ ਹੱਡੀਆਂ ਦੇ ਡਾਕਟਰ ਦੀ ਰੋਜ਼ਾਨਾ ਹਾਜ਼ਰੀ ਯਕੀਨੀ ਬਣਾਉਣਾ, ਓਵਰਲੋਡਿਡ ਟਿਪਰਾਂ ਕਾਰਨ ਹੋ ਰਹੀਆਂ ਦੁਰਘਟਨਾਵਾਂ ਨੂੰ ਰੋਕਣਾ, ਬੰਗਾ ਤੋਂ ਸ਼੍ਰੀ ਅਨੰਦਪੁਰ ਸਾਹਿਬ ਸੜਕ ਤੁਰੰਤ ਬਣਾਉਣਾ, ਅਸਮਾਨੀ ਬਿਜਲੀ ਡਿਗਣ ਨਾਲ਼ ਪਿੰਡ ਪੰਡੋਰੀ ਵਾਸੀ ਓਮ ਪ੍ਰਕਾਸ਼ ਪੁੱਤਰ ਆਸਾ ਰਾਮ ਦੀ ਮੌਤ ਸਬੰਧੀ ਪਰਿਵਾਰ ਨੂੰ ਮੁਆਵਜਾ ਦੇਣਾ, ਜਨਮ ਤੇ ਮੌਤ ਦੇ ਸਰਟੀਫਿਕੇਟ ਲੈਣ ਵਾਲਿਆਂ ਨੂੰ ਆ ਰਹੀਆਂ ਮੁਸ਼ਕਿਲਾ ਨੂੰ ਦੂਰ ਕਰਨਾ, ਪਿੰਡਾ ਦੀਆਂ ਸੜਕਾਂ ਦੇ ਬਰਮਾਂ ਨੂੰ ਪੱਕਾ ਕਰਨ ਸਮੇਤ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਸਬੰਧੀ ਚਰਚਾ ਕਰਦਿਆਂ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੂੰ ਤੁਰੰਤ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਨ ਲਈ ਪੁਰਜ਼ੋਰ ਮੰਗ ਕੀਤੀ।

ਕੈਬਨਿਟ ਮੰਤਰੀ ਅਰੁਨਾ ਚੌਧਰੀ ਵਲੋਂ ਮੌਕੇ ਪਰ ਹੀ ਸਮੱਸਿਆਵਾਂ ਨਾਲ਼ ਸਬੰਧਿਤ ਅਧਿਕਾਰੀਆ ਨਾਲ ਚਰਚਾ ਕਰਕੇ ਜਲਦੀ ਹੱਲ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਜ਼ਿਲੇ ਦੀ ਹਰ ਇੱਕ ਮੁਸ਼ਕਿਲ ਨੂੰ ਪਹਿਲ ਦੇ ਅਧਾਰ ਉੱਤੇ ਹਲ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਵਿੱਚ ਸਰਕਾਰ ਤੇ ਪ੍ਰਸ਼ਾਸ਼ਨ ਦੀ ਚੰਗੀ ਦਿੱਖ ਬਣ ਸਕੇ।

LEAVE A REPLY

Please enter your comment!
Please enter your name here