Sunday, October 4, 2026
Home Education ਵਧੀਆ ਕਾਰਗੁਜ਼ਾਰੀ ਲਈ ਹਰਦੀਪ ਕੁਮਾਰ ਪ੍ਰਸ਼ੰਸ਼ਾ ਪੱਤਰ ਨਾਲ ਸਨਮਾਨਤ

ਵਧੀਆ ਕਾਰਗੁਜ਼ਾਰੀ ਲਈ ਹਰਦੀਪ ਕੁਮਾਰ ਪ੍ਰਸ਼ੰਸ਼ਾ ਪੱਤਰ ਨਾਲ ਸਨਮਾਨਤ

ਗੜਸ਼ੰਕਰ (ਦ ਸਟੈਲਰ ਨਿਊਜ਼),ਰਿਪੋਰਟ: ਹਰਦੀਪ ਚੌਹਾਨ। ਸਿੱਖਿਆ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਲਈ ਅਤੇ ਮਿਸ਼ਨ ਸ਼ਤ ਪ੍ਰਤੀਸ਼ਤ ਤਹਿਤ ਕੀਤੇ ਕੰਮਾਂ ਲਈ ਸ਼ਹੀਦ ਸਰਵਣ ਦਾਸ ਸਰਕਾਰੀ ਮਿਡਲ ਸਕੂਲ ਕਿੱਤਣਾ ਦੇ ਇੰਚਾਰਜ ਮਾ. ਹਰਦੀਪ ਕੁਮਾਰ ਅਤੇ ਸਟਾਫ਼ ਨੂੰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਪ੍ਰਸ਼ੰਸ਼ਾ ਪੱਤਰ ਭੇਜ ਕੇ ਸਨਮਾਨਿਤ ਕੀਤਾ ਹੈ।

Advertisements

ਇਹ ਪ੍ਰਸ਼ੰਸ਼ਾ ਪੱਤਰ ਬੀਐਮ ਗਣਿਤ ਸੰਦੀਪ ਕੁਮਾਰ ਨੇ ਸਕੂਲ ਪਹੁੰਚ ਕੇ ਸਟਾਫ਼ ਨੂੰ ਭੇਂਟ ਕੀਤਾ। ਵਰਣਨਯੋਗ ਹੈ ਕਿ ਸਰਕਾਰੀ ਮਿਡਲ ਸਕੂਲ ਸੈਲਫ਼ ਮੇਡ ਸਮਾਰਟ ਸਕੂਲ ਹੈ ਜੋ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਸਕੂਲ ਵਿੱਚ ਦਾਨੀ ਪਰਿਵਾਰਾਂ ਦੀ ਸਹਾਇਤਾ ਨਾਲ ਹਰ ਆਧੁਨਿਕ ਸੁਵਿਧਾ ਉਪਲਬਧ ਹੈ ਅਤੇ ਸਮੁੱਚਾ ਸਟਾਫ਼ ਤਨਦੇਹੀ ਨਾਲ ਮੇਹਨਤ ਕਰ ਰਿਹਾ ਹੈ। ਇਹ ਸਕੂਲ ਇਲਾਕੇ ਦਾ ਇੱਕ ਮੋਹਰੀ ਸਕੂਲ ਬਣ ਰਿਹਾ ਹੈ।

LEAVE A REPLY

Please enter your comment!
Please enter your name here