Friday, October 30, 2026
Home Latest 30 ਸੈਂਪਲਾਂ ਵਿੱਚੋਂ 19 ਨੈਗਟਿਵ, 6 ਪਾਜੀਟਿਵ, 4 ਲੋਕਾਂ ਦੀ ਰੀਸੈਂਪਲਿੰਗ ਅਤੇ...

30 ਸੈਂਪਲਾਂ ਵਿੱਚੋਂ 19 ਨੈਗਟਿਵ, 6 ਪਾਜੀਟਿਵ, 4 ਲੋਕਾਂ ਦੀ ਰੀਸੈਂਪਲਿੰਗ ਅਤੇ ਇੱਕ ਦੀ ਰਿਪੋਰਟ ਆਉਂਣੀ ਬਾਕੀ

logo latest

ਪਠਾਨਕੋਟ (ਦ ਸਟੈਲਰ ਨਿਊਜ਼)। ਕੋਵਿਡ –19 ਦੇ ਸੰਕਟ ਨਾਲ ਨਜਿੱਠਣ ਲਈ ਪੰਜਾਬ ਪੱਧਰ ਤੇ ਜਿਲਾ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ। ਪਿਛਲੇ ਦਿਨਾਂ ਦੋਰਾਨ ਇੱਕ ਸੁਜਾਨਪੁਰ ਨਿਵਾਸੀ ਮਹਿਲਾ ਰਾਜ ਰਾਣੀ ਜੋ ਕਰੀਬ 75 ਸਾਲ ਦੀ ਬਜੁਰਗ ਮਹਿਲਾ ਸੀ ਦਾ ਕਰੋਨਾ ਟੈਸਟ ਪਾਜੀਟਿਵ ਆਇਆ ਅਤੇ ਪਿਛਲੇ ਦਿਨ ਉਸ ਦੀ ਅਮ੍ਰਿਤਸਰ ਵਿਖੇ ਇਲਾਜ ਦੋਰਾਨ ਮੋਤ ਹੋ ਗਈ ਸੀ। ਇਸ ਤੋਂ ਇਲਾਵਾ ਪਿਛਲੇ ਦਿਨੀ ਰਾਜ ਰਾਣੀ ਦੇ ਪਰਿਵਾਰ ਦੀ ਆਈ ਮੈਡੀਕਲ ਰਿਪੋਰਟ ਅਨੁਸਾਰ ਰਿਪੋਰਟ ਦੇ ਅਨੁਸਾਰ ਰਾਜ ਰਾਣੀ ਦੇ ਪਰਿਵਾਰ ਦੇ ਮੈਂਬਰ ਰਿਸਵ (23),ਜੋਤੀ (34), ਪਰਵੀਨ (53), ਪ੍ਰੋਮਿਲਾ ਸਰਮਾ (50) ਅਤੇ ਸੁਰੇਸ (54) ਕਰੋਨਾ ਵਾਈਰਸ ਪਾਜੀਟਿਵ ਪਾਏ ਗਏ ਹਨ।

Advertisements

ਸਿਹਤ ਵਿਭਾਗ ਦੇ ਅਧਿਕਾਰੀਆਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਤੱਕ ਦੀ ਜਿਲਾ ਪਠਾਨਕੋਟ ਦੀ ਰਿਪੋਰਟ ਅਨੁਸਾਰ ਬੁੱਧਵਾਰ ਸ਼ਾਮ ਤੱਕ ਕਰੀਬ 66 ਲੋਕਾਂ ਦੇ ਮੈਡੀਕਲ ਕਰੋਨਾ ਟੈਸਟ ਲਈ ਸੈਂਪਲ ਭੇਜੇ ਗਏ ਸਨ। ਉਪਰੋਕਤ ਵੇਰਵੇ ਸਾਹਿਤ ਜਿਲ•ਾ ਪਠਾਨਕੋਟ ਵਿੱਚ ਹੁਣ ਤੱਕ 6 ਕੇਸ ਪਾਜੀਟਿਵ ਪਾਏ ਗਏ ਹਨ 4 ਲੋਕਾਂ ਦੀ ਰੀ ਸੈਂਪਲਿੰਗ ਕਰਵਾਈ ਗਈ ਹੈ, 19 ਲੋਕਾਂ ਦੇ ਕਰੋਨਾ ਟੈਸਟ ਨੇਗਟਿਵ ਆਏ ਹਣ ਜਦ ਕਿ ਇੱਕ ਵਿਅਕਤੀ ਦੀ ਮੈਡੀਕਲ ਰਿਪੋਰਟ ਅੱਜੇ ਤੱਕ ਨਹੀਂ ਆਈ ਹੈ।

ਸਿਹਤ ਵਿਭਾਗ ਦਾ ਕਹਿਣਾ ਹੈ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕਰਫਿਓ ਦੀ ਪਾਲਣਾ ਪੂਰੀ ਤਰਾਂ ਨਾਲ ਕਰਨ ਆਪਣੇ ਘਰਾਂ ਅੰਦਰ ਰਹਿਣ ਅਤੇ ਸਾਫ ਸਫਾਈ ਦਾ ਪੂਰੀ ਤਰਾਂ ਨਾਲ ਖਿਆਲ ਰੱਖਣ, ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਧੋਇਆ ਜਾਏ, ਸੋਸਲ ਡਿਸਟੈਂਸ ਦੀ ਪਾਲਣਾ ਕੀਤੀ ਜਾਵੇ ਅਤੇ ਅਗਰ ਕੋਈ ਕਰੋਨਾ ਦੇ ਲੱਛਣ ਪਾਏ ਜਾਣ ਤਾਂ ਤਰੁੰਤ ਸਿਹਤ ਵਿਭਾਗ ਨਾਲ ਸੰਪਰਕ ਕੀਤਾ ਜਾਵੇ।

LEAVE A REPLY

Please enter your comment!
Please enter your name here