ਪ੍ਰਸ਼ਾਸਨ ਨੇ ਕਰਫਿਊ ‘ਚ ਦਿੱਤੀ ਢਿੱਲ ਦੇ ਹੁਕਮ ਲਏ ਵਾਪਿਸ, ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ

ਪਠਾਨਕੋਟ (ਦ ਸਟੈਲਰ ਨਿਊਜ਼)।  ਜਿਲਾ ਪਠਾਨਕੋਟ ਵਿੱਚ 13 ਅਪ੍ਰੈਲ ਸਵੇਰ ਤੱਕ 16 ਕਰੋਨਾ ਪਾਜੀਟਿਵ ਦੇ ਕੇਸ ਆ ਚੁੱਕੇ ਹਨ ਪਰ ਲੋਕਾਂ ਵੱਲੋਂ ਇਸ ਵਿਸ਼ੇ ਨੂੰ ਜਿਆਦਾ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਵੇਖਣ ਵਿੱਚ ਆਇਆ ਸੀ ਕਿ ਜਿਲਾ ਪਠਾਨਕੋਟ ਵਿੱਚ ਲਗਾਏ ਕਰਫਿਓ ਦੋਰਾਨ ਵੀ ਨੋਜਵਾਨ ਬਿਨਾਂ ਕਿਸੇ ਕੰਮਕਾਜ ਤੋਂ ਸ਼ਹਿਰ ਅੰਦਰ ਘੁੰਮਦੇ ਵੇਖੇ ਜਾ ਰਹੇ ਹਨ ਅਤੇ ਲੋਕ ਵੀ ਘਰਾਂ ਤੋਂ ਬਾਹਰ ਗਲੀਆਂ ਵਿੱਚ ਬੈਠੇ ਰਹਿੰਦੇ ਹਨ, ਜਿਸ ਤੇ ਗੰਭੀਰ ਨੋਟਿਸ ਲੈਂਦਿਆਂ ਜਿਲਾ ਪ੍ਰਸ਼ਾਸਨ ਵੱਲੋਂ ਪਠਾਨਕੋਟ ਅਤੇ ਸੁਜਾਨਪੁਰ ਅੰਦਰ 12 ਅਪ੍ਰੈਲ ਨੂੰ ਜਿਲਾ ਪ੍ਰਸ਼ਾਸਨ ਵੱਲੋਂ ਕਰਿਆਨਾ, ਮੈਡੀਕਲ ਅਤੇ ਵਲੰਟੀਅਰ ਲਈ ਜਾਰੀ ਕੀਤੇ ਸਾਰੇ ਕਰਫਿਓ ਮੈਨੁਅਲ ਕਾਰਡਾਂ ਨੂੰ ਰੱਦ ਕਰ ਦਿੱਤਾ ਗਿਆ ਸੀ।

Advertisements

ਲੋਕਾਂ ਨੂੰ ਰਾਸ਼ਨ ਅਤੇ ਦਵਾਈਆਂ ਦੀ ਉਪਲਬੱਧਤਾ ਘਰ ਵਿੱਚ ਹੀ ਕਰਵਾਉਂਣ ਦੇ ਲਈ ਜਿਲਾ ਪ੍ਰਸ਼ਾਸਨ ਵੱਲੋਂ ਕਰਿਆਨਾਂ ਅਤੇ ਮੈਡੀਕਲ ਸਟੋਰਾਂ ਦੀ ਲਿਸਟਾਂ ਜਾਰੀ ਕੀਤੀਆਂ ਗਈਆ। ਹੁਣ ਲੋਕ ਘਰ ਬੈਠੇ ਹੀ ਦਵਾਈਆਂ ਅਤੇ ਕਰਿਆਨਾ ਮੰਗਵਾ ਸਕਣਗੇ ਅਤੇ ਨਿਰਧਾਰਤ ਦੁਕਾਨਾਂ ਤੋਂ ਇਹ ਸਾਰਾ ਸਮਾਨ ਹੋਮ ਡਿਲਵਰ ਕੀਤਾ ਜਾਵੇਗਾ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਹਿਲਾ ਕਰਫਿਓ ਦੋਰਾਨ ਲੋਕਾਂ ਕਰਿਆਨਾ ਅਤੇ ਦਵਾਈਆਂ ਦੀ ਹੋਮ ਡਿਲਵਰੀ ਲਈ ਸਵੇਰੇ 7 ਵਜੇ ਤੋਂ 11 ਵਜੇ ਤੱਕ ਦੀ ਛੋਟ ਦਿੱਤੀ ਗਈ ਸੀ। ਪਰ ਲੋਕਾਂ ਵੱਲੋਂ ਸਵੇਰੇ 7 ਵਜੇ ਤੋਂ 11 ਵਜੇ ਤੱਕ ਇਹ ਸਮਝਿਆ ਗਿਆ ਕਿ ਇਹ ਕਰਫਿਓ ਦੋਰਾਨ ਛੋਟ ਹੈ ਬਲਕਿ ਇਹ ਛੋਟ ਨਹੀਂ ਸੀ।

ਇਸ ਲਈ ਪ੍ਰਸ਼ਾਸਨ ਵਲੋਂ ਦਿੱਤੀ ਗਈ ਇਸ ਛੁਟ ਦੇ ਹੁਕਮ ਨੂੰ ਵਾਪਿਸ ਹੁਣ ਜਿਲਾ ਪ੍ਰਸ਼ਾਸਨ ਨੇ ਕਰਿਆਨਾਂ ਅਤੇ ਦਵਾਈਆਂ ਦੀਆਂ ਨਿਰਧਾਰਤ ਦੁਕਾਨਾਂ ਨੂੰ ਹੀ ਈ-ਪਾਸ ਦਿੱਤੇ ਹਨ ਜੋ ਦਵਾਈਆਂ ਅਤੇ ਰਾਸ਼ਨ ਦਾ ਆਰਡਰ ਆਉਂਣ ਤੇ ਘਰ ਵਿੱਚ ਹੀ ਪਹੁੰਚਾਉਂਣਗੇ। ਉਹਨਾਂ ਦੱਸਿਆ ਕਿ ਜਿਲਾ ਪ੍ਰਸਾਸਨ ਵੱਲੋਂ ਪਠਾਨਕੋਟ ਵਿੱਚ ਦਵਾਈਆਂ ਦੀ ਸਪਲਾਈ ਲਈ 11 ਮੈਡੀਕਲ ਸਟੋਰ ਨਿਰਧਾਰਤ ਕੀਤੇ ਹਨ ਜਿਨਾਂ ਵੱਲੋਂ ਹਰੇਕ ਮੈਡੀਕਲ ਸਟੋਰ ਜਿਨਾਂ ਤੇ 3 ਤੋਂ 5 ਵਲੰਟੀਅਰ ਅਟੈਚ ਕੀਤੇ ਗਏ ਹਨ ਜੋ ਲੋਕਾਂ ਨੂੰ ਘਰਾਂ ਵਿੱਚ ਦਵਾਈਆਂ ਦੀਆਂ ਸਪਲਾਈਜ ਦੇਣਗੇ, ਸੁਜਾਨਪੁਰ ਵਿੱਚ 2 ਮੈਡੀਕਲ ਸਟੋਰ ਨਿਰਧਾਰਤ ਕੀਤੇ ਗਏ ਹਨ। ਦੁਕਾਨਦਾਰਾਂ ਵੱਲੋਂ ਭਰੋਸਾ ਦਵਾਇਆ ਗਿਆ ਹੈ ਕਿ ਉਹਨਾਂ ਦੇ ਮੈਡੀਕਲ ਸਟੋਰ ਤੋਂ ਹਰੇਕ ਵਿਅਕਤੀ ਨੂੰ ਦਵਾਈਆਂ ਘਰ ਹੀ ਪਹੁੰਚਾਈਆਂ ਜਾਣਗੀਆ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਨੂੰ ਰਾਸ਼ਨ ਦੀ ਸੁਵਿਧਾ ਦੇਣ ਦੇ ਲਈ ਪਠਾਨਕੋਟ ਵਿੱਚ 25 ਕਰਿਆਨਾ ਦੀਆਂ ਦੁਕਾਨਾਂ ਅਤੇ ਸੁਜਾਨਪੁਰ ਵਿੱਚ 9 ਕਰਿਆਨਾਂ ਦੀਆਂ ਦੁਕਾਨਾਂ ਨਿਰਧਾਰਤ ਕੀਤੀਆਂ ਗਈਆ ਹਨ ਹਰੇਕ ਦੁਕਾਨ ਨਾਲ 3 ਤੋਂ 7 ਤੱਕ ਵਲੰਟੀਅਰ ਨਿਰਧਾਰਤ ਕੀਤੇ ਗਏ ਹਨ ਜੋ ਫੋਨ ਤੇ ਆਡਰ ਆਉਂਣ ਤੇ ਕਰਿਆਨਾ ਫੋਨ ਕਰਨ ਵਾਲੇ ਦੇ ਘਰ ਪਹੁਚਾਉਂਣਗੇ। ਉਹਨਾਂ ਦੱਸਿਆ ਕਿ ਪਠਾਨਕੋਟ ਵਿੱਚ ਬਿਗ ਬਾਜਾਰ, ਈਜੀ- ਡੇ ਅਤੇ ਵਿਸ਼ਾਲ ਮੇਗਾ ਮਾਰਟ ਨੂੰ ਵੀ ਸ਼ਾਮਲ ਕੀਤਾ ਗਿਆ ਹੈ । ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਨਰੋਟ ਜੈਮਲ ਸਿੰਘ ਬਲਾਕ ਵਿੱਚ 5 ਇੰਚਾਰਜ ਵਲੰਟੀਅਰ ਲਗਾਏ ਗਏ ਹਨ ਅਤੇ ਹਰੇਕ ਵਲੰਟੀਅਰ ਨਾਲ 5 ਤੋਂ 7 ਵਲੰਟੀਅਰ ਲਗਾਏ ਗਏ ਹਨ ਜੋ ਸਾਮਾਨ ਦੀ ਡਿਲਵਰੀ ਘਰ-ਘਰ ਕਰਨਗੇ।

ਉਨਾਂ ਦੱਸਿਆ ਕਿ ਧਾਰਕਲਾਂ ਵਿੱਚ 37 ਕਰਿਆਨਾਂ ਦੀਆਂ ਦੁਕਾਨਾਂ ਨੂੰ ਮਾਨਤਾ ਦਿੱਤੀ ਗਈ ਹੈ ਅਤੇ ਹਰੇਕ ਦੁਕਾਨ ਨਾਲ 2 ਵਲੰਟੀਅਰ ਲਗਾਏ ਗਏ ਹਨ ਜੋ ਇਸ ਸਾਮਾਨ ਦੀ ਹੋਮ ਡਿਲਵਰੀ ਕਰਨਗੇ। ਧਾਰ ਕਲਾਂ ਵਿੱਚ 12 ਸਬਜੀ ਵਿਕ੍ਰੇਤਾਵਾਂ ਨੂੰ ਵੀ ਹੋਮ ਡਿਲਵਰੀ ਲਈ ਪ੍ਰਮਾਣਿਤ ਕੀਤਾ ਗਿਆ ਹੈ ਅਤੇ 2 ਮੈਡੀਕਲ ਸਟੋਰਾਂ ਨੂੰ ਧਾਰਕਲਾਂ ਖੇਤਰ ਵਿੱਚ ਛੋਟ ਦਿੱਤੀ ਗਈ ਹੈ ਜੋ ਦਵਾਈਆਂ ਦੀ ਸਪਲਾਈ ਘਰ ਘਰ ਕਰਨਗੇ। ਉਹਨਾਂ ਦੱਸਿਆ ਕਿ ਮੀਰਥਲ ਖੇਤਰ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਵਿੱਚ ਕਰੀਬ 36 ਕਰਿਆਨਾਂ ਦੁਕਾਨਾਂ ਨੂੰ ਖੋਲਣ ਦੀ ਆਗਿਆ ਦਿੱਤੀ ਗਈ ਹੈ ਹਰੇਕ ਦੁਕਾਨਦਾਰ ਨਾਲ 2 ਵਲੰਟੀਅਰ ਹੋਣਗੇ ਜੋ ਕਰਿਆਨਾ ਦੀ ਹੋਮ ਡਿਲਵਰੀ ਕਰਨਗੇ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰਫਿਓ ਦੀ ਪਾਲਣਾ ਕੀਤੀ ਜਾਵੇ ਅਤੇ ਆਪਣੇ ਘਰਾਂ ਅੰਦਰ ਹੀ ਰਹੋ।

LEAVE A REPLY

Please enter your comment!
Please enter your name here