ਡੋਰ-ਟੂ-ਡੋਰ ਕਰਿਆਨਾ, ਦਵਾਈ ਆਦਿ ਸੇਵਾਵਾਂ ਦੇਣ ਲਈ ਜਿਲਾ ਪ੍ਰਸ਼ਾਸਨ ਵੱਲੋਂ ਵੱਟਸਐਪ ਸੇਵਾ ਸ਼ੁਰੂ

ਪਠਾਨਕੋਟ (ਦ ਸਟੈਲਰ ਨਿਊਜ਼)। ਕੋਵਿਡ-19 (ਕਰੋਨਾ ਵਾਇਰਸ) ਦੇ ਕਾਰਨ ਪੰਜਾਬ ਸਰਕਾਰ ਵੱਲੋਂ 23 ਮਾਰਚ ਤੋਂ ਹੀ ਕਰਫਿਓ ਲਾਗੂ ਕੀਤਾ ਹੋਇਆ ਹੈ। ਕਰਫਿਓ ਦੋਰਾਨ ਲੋਕਾਂ ਨੂੰ ਜਰੂਰੀ ਸਾਮਾਨ ਜਿਸ ਤਰਾਂ ਕਰਿਆਨਾ, ਦਵਾਈਆਂ ਆਦਿ ਲਈ ਡੋਰ-ਟੂ-ਡੋਰ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਇਸ ਅਧੀਨ ਅੱਜ ਜਿਲਾ ਪਠਾਨਕੋਟ ਵਿੱਚ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਆਨ ਲਾਈਨ ਆਡਰ ਦੀ ਸੁਵਿਧਾ ਨੂੰ ਹੋਰ ਆਸਾਨ ਕਰਨ ਲਈ ਇੱਕ ਵੱਟਸਐਪ ਪ੍ਰਣਾਲੀ ਦਾ ਅਰੰਭ ਕੀਤਾ।

Advertisements

ਜਿਲਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਇਸ ਸੁਵਿਧਾ ਦਾ ਅਰੰਭ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਸੁਵਿਧਾ ਲਈ ਅਭਿਜੀਤ ਕਪਲਿਸ ਵਧੀਕ ਡਿਪਟੀ ਕਮਿਸ਼ਨਰ (ਜ) ਅਤੇ ਸੰਜੀਵ ਤਿਵਾੜੀ ਵਣ ਮੰਡਲ ਅਧਿਕਾਰੀ ਪਠਾਨਕੋਟ ਵੱਲੋਂ ਵਿਸ਼ੇਸ ਉਪਰਾਲਾ ਕੀਤਾ ਗਿਆ ਹੈ। ਜੋਂ ਲੋਕਾਂ ਲਈ ਡੋਰ ਟੂ ਡੋਰ ਸੁਰੂ ਕੀਤੀ ਸੁਵਿਧਾ ਨੂੰ ਹੋਰ ਵੀ ਆਸਾਨ ਬਣਾਏਗਾ। ਜਾਣਕਾਰੀ ਦਿੰਦਿਆਂ ਸੰਜੀਵ ਤਿਵਾੜੀ ਵਣ ਮੰਡਲ ਅਧਿਕਾਰੀ ਨੇ ਦੱਸਿਆ ਕਿ ਇਹ ਸੁਵਿਧਾ ਵੱਟਸਅੱਪ ਵਰਗੀ ਹੀ ਹੈ।

ਉਹਨਾਂ ਕਿਹਾ ਕਿ ਇੱਕ ਵਾਰ ਇਹ ਮੋਬਾਇਲ ਨੰਬਰ 70091 83954 ਨੂੰ ਫੋਨ ਵਿੱਚ ਸੇਵ ਕਰਨਾ ਹੈ ਅਤੇ ਇਸ ਤੇ ਵੱਟਸਐਪ ਦੀ ਸੁਵਿਧਾ ਸੁਰੂ ਹੋ ਜਾਵੇਗੀ, ਲੋਕਾਂ ਵੱਲੋਂ ਲਿਸਟ ਬਣਾ ਕੇ ਇਸ ਨੰਬਰ ਤੇ ਪਾਉਂਣੀ ਹੈ ਜੋ ਆਪਣੇ ਆਪ ਤਿੰਨ ਜਾਂ ਚਾਰ ਵੈਂਡਰ ਆਦਿ ਕੋਲ ਪਹੁੰਚ ਜਾਵੇਗੀ ਅਤੇ ਜੋ ਨਜਦੀਕ ਦਾ ਵੈਂਡਰ ਹੋਵੇਗਾ ਉਹ ਇਸ ਸਮਾਨ ਨੂੰ ਜਿਸ ਵਿਅਕਤੀ ਵੱਲੋਂ ਆਡਰ ਕੀਤਾ ਜਾਂਦਾ ਹੈ ਉਸ ਨੂੰ ਡੋਰ-ਟੂ-ਡੋਰ ਉਪਲੱਬਦ ਕਰਵਾਏਗਾ।

LEAVE A REPLY

Please enter your comment!
Please enter your name here