ਹਸਪਤਾਲ ਸਟਾਫ ਨੇ ਮਨਾਇਆ ਜਿਲਾ ਪੱਧਰੀ ਨੈਸ਼ਨਲ ਡੇਂਗੂ ਦਿਵਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨੈਸ਼ਨਲ ਡੇਂਗੂ ਦਿਵਸ ਦੇ ਮੌਕੇ ਸਿਹਤ ਵਿਭਾਗ ਦੇ ਦਿਸ਼ਾ ਨਿਰਿਦੇਸ਼ਾ ਅਨੁਸਾਰ ਸਿਵਲ ਸਰਜਨ ਡਾ. ਜਸਬੀਰ ਸਿੰਘ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਵਿਖੇ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ।

Advertisements

ਜਾਗਰੂਕਤਾ ਗਤੀਵਿਧੀਆਂ ਕਰਦੇ ਹੋਏ ਲੇਕਾਂ ਵਿੱਚ ਡੇਂਗੂ ਬਿਮਾਰੀ ਦੇ ਬਾਰੇ ਜਾਗਰੂਕ ਸਮਗਰੀ ਵੱਡੀ ਗਈ ਅਤੇ ਵੈਕਟਰਬੋਰਨ ਬਿਮਾਰੀਆਂ ਬਾਰੇ ਸਹਿਤ ਨੁਮਾਇਸ਼ ਲਗਾ ਕੇ ਜਾਗਰੂਕਤਾ ਪੈਦਾ ਕਰਨ ਦਾ ਉਪਰਾਲਾ ਕੀਤਾ ਗਿਆ। ਇਸ ਮੌਕੇ ਤੇ ਸਿਵਲ ਸਰਜਨ ਡਾ. ਜਸਬੀਰ ਸਿੰਘ ਵੱਲੋ ਡੇਂਗੂ ਜਾਗਰੂਕਤਾ ਪੈਂਫਲਿਟ ਅਤੇ ਕੋਰੋਨਾ ਨਾਲ ਸਬੰਧਿਤ ਸਿੱਖਿਅਕ ਸਮੱਗਰੀ ਜਾਰੀ ਕਰਦੇ ਹੋਏ ਹਸਪਤਾਲ ਪੁਹੰਚੇ ਮਰੀਜਾਂ ਅਤੇ ਲੋਕਾਂ ਵਿੱਚ ਵੰਡੀ ਗਈ। ਇਸ ਮੌਕੇ ਉਹਨਾਂ ਦੇ ਨਾਲ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਸਿਵਲ ਹਸਪਤਾਲ ਦੇ ਐਸ.ਐਮ.ਉ. ਡਾ. ਜਸਵੰਿਦਰ ਸਿੰਘ ਅਤੇ ਨਮਤਾ ਘਈ,  ਡਾ. ਗੁਲਵੰਿਦਰ ਸਿੰਘ, ਜਲਾ ਐਪੀਡੀਮੋਲਜਸਿਟ ਡਾ. ਸ਼ਲੇਸ਼ ਕੁਮਾਰ, ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ, ਅਮਨਦੀਪ ਸਿੰਘ ਅਤੇ ਪੀ.ਏ ਸਤਪਾਲ ਆਦਿ ਹਾਜਰ ਸਨ। ਹੋਰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਲੋਕਾਂ ਨੂੰ ਡੇਂਗੂ ਬਿਮਾਰੀ ਫੈਲਣ ਦੇ ਕਾਰਨ, ਲੱਛਣ ਅਤੇ ਸਾਵਧਾਨੀਆਂ ਬਾਰੇ ਦੱਸਦੇ ਹੋਏ ਹਫਤੇ ਦਾ ਇੱਕ ਦਿਨ ਹਰੇਕ ਸ਼ੁਕਰਵਾਰ ਨੂੰ ਖੁਸ਼ਕ ਦਿਵਸ ਵੱਜੋ ਮਨਾ ਕੇ ਮੱਛਰ ਦੇ ਲਾਰਵਾ ਨੂੰ ਨਸ਼ਟ ਕਰਨ ਬਾਰੇ ਦੱਸਿਆ।

ਇਸ ਮੋਕੇ ਜਿਲਾ ਐਪੀਡੀਮੋਲੋਜਸਿਟ ਡਾ. ਸ਼ਲੇਸ਼ ਕੁਮਾਰ ਨੇ ਦੱਸਿਆ ਕਿ ਡੇਂਗੂ ਹੋਣ ਦੇ ਲੱਛਣ ਜਿਵੇਂ ਤੇਜ ਬੁਖਾਰ, ਮਾਸ ਪੇਸ਼ੀਆਂ ਵਿੱਚ ਦਰਦ, ਚਮੜੀ ਤੇ ਦਾਣੇ, ਅੱਖਾ ਦੇ ਪਿਛੱਲੇ ਹਿੱਸੇ ਵਿੱਚ ਦਰਦ ਆਦਿ ਹੁੰਦੇ ਹਨ ਅਤੇ ਜੇਕਰ ਇਹ ਲੱਛਣ ਕਿਸੇ ਵਿਆਕਤੀ ਵਿੱਚ ਪਾਏ ਜਾਂਦੇ ਹਨ ਤਾਂ ਉਸ ਨੂੰ ਨਜਦੀਕੀ ਸਿਹਤ ਸੰਸਥਾਂ ਤੋ ਆਪਣੀ ਜਾਂਚ ਕਰਵਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ। ਸਾਰੀਆ ਸਰਕਾਰੀ ਸਹਿਤ ਸੰਸਥਾਵਾ ਵੱਿਚ ਇਸ ਦਾ ਇਲਾਜ ਮੁਫਤ ਹੁੰਦਾ ਹੈ ।

LEAVE A REPLY

Please enter your comment!
Please enter your name here